ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਡੀ ਸੀ ਪਟਿਆਲਾ ਦਫਤਰ ਦਾ ਕੀ ਗੇਟ ਬੰਦ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਚੁੱਪ ਰਿਹਾ ਅਤੇ ਰੋ ਵਿੱਚ ਆਕੇ ਲੋਕਾਂ ਨੇ ਇਕੱਠੇ ਹੋ ਕੇ ਰੋਡ ਜਾਮ ਕੀਤਾ
Harpreet Kaur ( TMT)
(ਪਟਿਆਲਾ ) ਮਜ਼ਦੂਰ ਮੰਗਾਂ ਨੂੰ ਲੈ ਕੇ ਕੱਲ੍ਹ ਤੋਂ ਚੱਲ ਰਹੇ ਪੱਕੇ ਮੋਰਚੇ ਵੱਲੋਂ ਡੀਸੀ ਦਫ਼ਤਰ ਪਟਿਆਲਾ ਗੇਟ ਬੰਦ ਕਰਕੇ ਰੱਖਿਆ ਗਿਆ ।ਪਰ ਪੱਕਾ ਹੱਲ ਕਰਨ ਵਿੱਚ ਪਟਿਆਲਾ ਪ੍ਰਸ਼ਾਸਨ ਨਾਕਾਮਯਾਬ।
ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜੋਨਲ ਮੀਤ ਪ੍ਰਧਾਨ ਗੁਰਵਿੰਦਰ ਸਿੰਘ ਬੌੜਾਂ ਅਤੇ ਜ਼ੋਨਲ ਆਗੂ ਧਰਮਵੀਰ ਹਰੀਗੜ੍ਹ ਨੇ ਪ੍ਰੈੱਸ ਨੂੰ ਦੱਸਿਆ ਕਿ ਮਜ਼ਦੂਰਾਂ ਦੀਆਂ ਮੰਗਾਂ ਹੱਲ ਕਰਨ ਤੋਂ ਪਟਿਆਲਾ ਪ੍ਰਸਾਸ਼ਨ ਪਤਾ ਨਹੀਂ ਕਿਉਂ ਭੱਜ ਰਿਹਾ। ਬੀਡੀਪੀਓ ਅਜੈਬ ਸਿੰਘ ਸਮਾਣਾ ਆਗੂਆਂ ਨਾਲ ਰਾਤ ਵੀ ਮੀਟਿੰਗ ਕਰਕੇ ਗਿਆ ਜਿਸ ਵਿੱਚ ਬੀਡੀਪੀਓ ਅਜੈਬ ਸਿੰਘ ਸਮਾਣਾ ਸ ਰਜਿੰਦਰ(ਰਾਜ) ਸਿੰਘ ਸੈਕਟਰੀ ਨਾਭਾ, ਪੰਚਾਇਤ ਅਫ਼ਸਰ ਨਾਭਾ ਵੀ ਸ਼ਾਮਲ ਹੋਏ। ਉਹ ਸਿਰਫ ਸਾਰੇ ਪੰਚਾਇਤੀ ਜ਼ਮੀਨ ਤੀਜਾ ਹਿੱਸਾ ਦਲਿਤਾਂ ਨੂੰ ਦੇਣ ਦੀ ਬਜਾਏ ਘੜੰਮ ਚੌਧਰੀਆਂ ਨੂੰ ਦੇਣ ਦੀ ਗੱਲ ਕਰਦੇ ਰਹੇ। ਬੀਡੀਪੀਓ ਅਜੈਬ ਸਿੰਘਨੂੰ ਫ਼ਿਕਰ ਸਿਰਫ਼ ਉਨ੍ਹਾਂ ਡੰਮੀ ਬੰਦਿਆਂ ਨੂੰ ਜ਼ਮੀਨ ਹੜੱਪ ਕਰਾਉਣ ਦਾ ਹੀ ਰਿਹਾ ਜਿਨ੍ਹਾਂ ਦਾ ਪੰਚਾਇਤੀ ਜ਼ਮੀਨ ਉੱਪਰ ਪਹਿਲਾਂ ਹੀ ਨਜਾਇਜ਼ ਕਬਜ਼ਾ ਹੈ ਜਿਹੜੇ ਮਜ਼ਦੂਰਾਂ ਨੇ ਆਪਣਾ ਖੂਨ ਡੋਲ ਕੇ ਉਹ ਜਮੀਨ ਘੜੰਮ ਚੌਧਰੀਆਂ ਕੋਲੋਂ ਛੁਡਾਈ। ਬੀਡੀਪੀਓ ਅਜੈਬ ਸਿੰਘ ਉਹੀ ਜ਼ਮੀਨ ਦਬਾਰਾ ਘੜੰਮ ਚੌਧਰੀਆਂ ਨੂੰ ਹੜੱਪ ਕਰਾਉਣ ਦੀ ਤਿਆਰੀ ਵਿਚ ਹੈ। ਬੌੜਾਂ ਕਲਾ,ਸੁਰਾਸੁਰ ਵਿਚ ਵੀ ਰੱਫੜ ਇਸ ਬੀ ਡੀ ਪੀ ਓ ਨੇ ਕਰਵਾਇਆ ਸੀ।
ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਨਾਲ ਮਜ਼ਦੂਰਾਂ ਦੀ ਮੀਟਿੰਗ ਵਿੱਚ ਤੈਅ ਹੋਇਆ ਕਿ ਤੀਜਾ ਹਿੱਸਾ ਪੰਚਾਇਤੀ ਜ਼ਮੀਨ ਦਲਿਤਾਂ ਨੂੰ ਘੱਟ ਰੇਟ ਤੇ 3ਸਾਲਾ ਪਟੈ ਦਿੱਤੀ ਜਾਵੇਗੀ।ਦੁੱਲ੍ਰੜ,ਸੁਰਾਜਪੁਰ, ਬਨੇਰਾ ਖੁਰਦ ਵਿੱਚ ਦਿੱਤੀ 3ਸਾਲਾ ਪਠੈ ਦੀਆਂ ਜ਼ਮੀਨਾਂ ਦੇ ਪੈਸੇ ਨਹੀਂ ਭਰਾਏ ਜਾ ਰਹੈ। ਇਸ ਤੋਂ ਇਲਾਵਾ ਹੋਰ ਮਜ਼ਦੂਰ ਮੰਗਾਂ ਨਾ ਹੱਲ ਹੋਣ ਕਾਰਨ ਲੋਕਾਂ ਨੇ ਰੋਡ ਜਾਮ ਲਗਭਗ1.40pmਤੋ4.30pmਤੱਕ ਰੱਖਿਆ।ਅਗਰ ਮਜ਼ਦੂਰ ਮੰਗਾਂ ਦਾ ਜਲਦੀ ਹੱਲ ਨਾ ਕੀਤਾ ਤਾਂ ਕਮੇਟੀ ਅਗਲਾ ਸੰਘਰਸ਼ ਉਲੀਕੇਗੀ।