Punjab-ChandigarhTop NewsUncategorized

ਜੋੜੀਆਂ ਭੱਠੀਆਂ ਦੀ ਰਾਮਲੀਲਾ ‘ਚ 5ਵੇਂ ਦਿਨ ਲਕਸ਼ਮਣ ਜੀ ਨੇ ਸਵਰੂਪਨਖਾ ਦਾ ਵੱਢਿਆ ਨੱਕ 

Ajay Verma ( The Mirror Time)

ਤੇਜਿੰਦਰ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਲਗਵਾਈ ਹਾਜ਼ਰੀ  

1 ਅਕਤੂਬਰ ( ਪਟਿਆਲਾ) 

ਰਾਮ ਭਗਤ ਵਰੁਣ ਜਿੰਦਲ ਦੀ ਅਗਵਾਈ ਵਿੱਚ ਜੌੜੀਆਂ ਭੱਠੀਆਂ ਵਿਖੇ ਕਰਵਾਈ ਜਾ ਰਹੀ ਸ਼੍ਰੀ ਰਾਮਲੀਲਾ ਨੂੰ ਪੰਜਾਬ ਭਰ ਤੋਂ ਲੋਕ ਦੇਖਣ ਆ ਰਹੇ ਹਨ। ਪੰਜਵੇਂ ਦਿਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਪਰਦਾ ਚੁੱਕਣ ਦੀ ਰਸਮ ਅਦਾ ਕੀਤੀ। 

ਜੋੜੀਆਂ ਭੱਠੀਆਂ ਦੀ ਰਾਮਲੀਲਾ ਦਾ ਸਭ ਤੋਂ ਖੂਬਸੂਰਤ ਨਜ਼ਾਰਾ ਪੰਜਵੇਂ ਦਿਨ ਸੀ ਜਿਸ ਵਿਚ ਭਗਵਾਨ ਰਾਮ, ਸੀਤਾ ਮਾਤਾ ਅਤੇ ਲਕਸ਼ਮਣ ਜੀ ਜੰਗਲ ਵਿਚ ਆਪਣੀ ਝੌਂਪੜੀ ਵਿਚ ਆਰਾਮ ਕਰ ਰਹੇ ਹਨ, ਤਦ ਰਾਵਣ ਦੀ ਭੈਣ ਸਰੂਪਨਖਾ ਆਪਣਾ ਰਾਕਸ਼ੀ ਰੂਪ ਬਦਲ ਕੇ ਇਕ ਸੁੰਦਰ ਔਰਤ ਕੇ ਭਗਵਾਨ ਰਾਮ ਜੀ ਕੋਲ ਆਉਂਦੀ ਹੈ ਅਤੇ ਉਨ੍ਹਾਂ ਨੂੰ ਵਿਆਹ ਕਰਾਉਣ ਲਈ ਕਹਿੰਦੀ ਹੈ। ਭਗਵਾਨ ਰਾਮ ਸਰੂਪਨਖਾ ਨੂੰ ਆਪਣੇ ਤੋਂ ਦੂਰ ਜਾਣ ਲਈ ਕਹਿੰਦੇ ਹਨ ਅਤੇ ਉਹ ਲਕਸ਼ਮਣ ਜੀ ਕੋਲ ਜਾਂਦੀ ਹੈ। ਫਿਰ ਉਹ ਲਕਸ਼ਮਣ ਜੀ ਨੂੰ ਉਹੀ ਪੇਸ਼ਕਸ਼ ਰੱਖਦੀ ਹੈ, ਲਕਸ਼ਮਣ ਜੀ ਨੇ ਵੀ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਅੰਤ ਵਿੱਚ ਸਰੂਪਨਖਾ ਗੁੱਸੇ ਵਿੱਚ ਆ ਜਾਂਦੀ ਹੈ ਅਤੇ ਸੀਤਾ ਮਾਤਾ ਨੂੰ ਵੱਢਣਾ ਸ਼ੁਰੂ ਕਰ ਦਿੰਦੀ ਹੈ ਅਤੇ ਲਕਸ਼ਮਣ ਜੀ ਗੁੱਸੇ ਵਿੱਚ ਸਰੂਪ ਨਖਾ ਦਾ ਨੱਕ ਵੱਢ ਦਿੰਦੇ ਹਨ। ਉਹ ਰੋਂਦੀ ਰੋਂਦੀ ਆਪਣੇ ਭਾਈਆਂ ਕੋਲ ਜਾਂਦੀ ਹੈ ਅਤੇ ਭਗਵਾਨ ਸ਼੍ਰੀ ਰਾਮ ਜੀ ਨਾਲ ਯੁੱਧ ਕਰਨ ਲਈ ਕਹਿੰਦੀ ਹੈ, ਜੋ ਇਸ ਯੁੱਧ ਵਿੱਚ ਮਾਰੇ ਜਾਂਦੇ ਹਨ। ਫਿਰ ਸਰੂਪਨਖਾ ਰੋਂਦੀ ਰੋਂਦੀ ਰਾਵਣ ਕੋਲ ਜਾਂਦੀ ਹੈ ਅਤੇ ਰਾਵਣ ਇੱਕ ਸਾਜ਼ਿਸ਼ ਰਚਦਾ ਹੈ ਅਤੇ ਸੀਤਾ ਮਾਤਾ ਨੂੰ ਚੁੱਕ ਕੇ ਲੈ ਜਾਂਦਾ ਹੈ ਅਤੇ ਰਸਤੇ ਵਿੱਚ ਜਟਾਯੂ ਨੂੰ ਮਾਰ ਦਿੰਦਾ ਹੈ ਅਤੇ ਜਟਾਯੂ ਸਾਰੀ ਗੱਲ ਭਗਵਾਨ ਰਾਮ ਜੀ ਅਤੇ ਲਕਸ਼ਮਣ ਜੀ ਨੂੰ ਦੱਸਦਾ ਹੈ ਅਤੇ ਅੰਤ ਵਿੱਚ ਜਟਾਯੂ ਨਹੀਂ ਬਚਦਾ ਅਤੇ ਭਗਵਾਨ ਰਾਮ ਜੀ  ਅਤੇ ਲਕਸ਼ਮਣ ਜੀ ਉਸਦਾ  ਅੰਤਿਮ ਸੰਸਕਾਰ ਕਰਦੇ ਹਨ। ਇਸ ਮੋਕੇ ਬਿਕਰਮ ਸ਼ਰਮਾ,ਅਸੀਸ ਨਈਅਰ ,ਰਣਬੀਰ ਸਹੋਤਾ ,ਅਮਨ ਬਾਂਸਲ ਆਦਿ ਮੋਜੂਦ ਸਨ I

Spread the love

Leave a Reply

Your email address will not be published. Required fields are marked *

Back to top button