Punjab-ChandigarhTop NewsUncategorized
DC ਸਾਕਸ਼ੀ ਸਾਹਨੀ ਨੇ ਅੰਡਰ-19 ਕ੍ਰਿਕਟ ਟੀਮ ਲਈ ਚੁਣੀ ਗਈ ਮੰਨਤ ਕਸ਼ਅਪ ਅਤੇ ਕੋਚ ਜੂਹੀ ਜੈਨ ਨੂੰ ਦਿੱਤੀ ਵਧਾਈ

Ajay Verma (The Mirror Time )
ਪਟਿਆਲਾ ਦੀ 19 ਸਾਲਾ ਕ੍ਰਿਕਟ ਖਿਡਾਰਨ ਮੰਨਤ ਕਸ਼ਯਪ (Mannat Kashyap) ਦੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਚੁਣਿਆ ਗਿਆ ਹੈ। ਮੰਨਤ ਕਸ਼ਯਪ ਨੂੰ ਅੰਡਰ 19 ਕ੍ਰਿਕਟ ਟੀਮ ਵਿੱਚ ਚੁਣੇ ਜਾਣ ਤੇ ਡਿਪਟੀ ਕਮਿਸ਼ਨਰ ਸਾਕਸੀ ਸਾਹਨੀ ਨੇ ਵਧਾਈ ਦਿੱਤੀ ਅਤੇ ਸਨਮਾਨਿਤ ਕੀਤਾ | ਜਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ 24 ਨਵੰਬਰ ਨੂੰ ਮੁੰਬਈ ਵਿਚ ਨਿਊਜ਼ੀਲੈਂਡ ਦੀ ਟੀਮ ਨਾਲ 5 ਮੈਚਾਂ ਦੀ ਸੀਰੀਜ਼ ਲਈ ਭਾਰਤੀ ਟੀਮ ਦਾ ਵੀ ਹਿੱਸਾ ਹੋਵੇਗੀ। ਉਸਦੇ ਕੋਚ ਜੂਹੀ ਜੈਨ ਨੇ ਮੰਨਤ ਦੀ ਚੋਣ ’ਤੇ ਬਹੁਤ ਖੁਸ਼ੀ ਜ਼ਾਹਰ ਕੀਤੀ ਹੈ। ਡਿਪਟੀ ਕਮਿਸ਼ਨਰ ਨਾਲ ਮੁਲਾਕਾਤ ਕਰਨ ਵੇਲੇ ਮੰਨਤ ਦੇ ਨਾਲ ਉਸਦੇ ਮਾਤਾ-ਪਿਤਾ ਤੇ (ਕੋਚ ਜੂਹੀ ਜੈਨ) ਵੀ ਹਾਜ਼ਰ ਸਨ।