ਲੀਡਰ ਸਿਆਸਤ ਕਰਨ ਦੀ ਬਿਜਾਏ ਹੜ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਉਣ -ਵਿਧਾਇਕ ਪਠਾਣਮਾਜਰਾ
Satinder Sharma
The Mirror Time
ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਆਪਣੇ ਗਲੇ ਦਾ ਆਪ੍ਰੇਸ਼ਨ ਕਰਵਾਉਣ ਤੋਂ ਬਾਅਦ ਬਿਨ੍ਹਾਂ ਪ੍ਰਹੇਜ਼ ਕੀਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਹੜ੍ਹ ਨਾਲ ਪੀੜ੍ਹਤ ਇਲਾਕੇ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ
ਜੇਕਰ ਪਿਛਲੀਆਂ ਅਕਾਲੀ, ਕਾਂਗਰਸ ਦੀਆਂ ਸਰਕਾਰਾਂ ਨੇ ਹਲਕਾ ਸਨੌਰ ਵਿੱਚ ਵਿਕਾਸ ਕਿਤੇ ਹੁੰਦੇ ਤਾਂ ਨਦੀਆਂ, ਨਾਲਿਆਂ ਅਤੇ ਦਰਿਆਵਾਂ ਦਾ ਢੁਕਵਾਂ ਪ੍ਰਬੰਧ ਕੀਤਾ ਹੁੰਦਾ ਤਾਂ ਅੱਜ ਇਸ ਇਲਾਕੇ ਦਾ ਐਨਾ ਜਿਆਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੁੰਦਾ।
ਉਨ੍ਹਾਂ ਕਿਹਾ ਕਿ ਇਸ ਵਾਰ ਇਲਾਕੇ ਦੇ ਪਿੰਡਾਂ ਦਾ ਸਭ ਤੋਂ ਜਿਆਦਾ ਨੁਕਸਾਨ ਜੇਕਰ ਕਿਸੇ ਨਦੀ ਨੇ ਕੀਤਾ ਤਾਂ ਉਹ ਟਾਂਗਰੀ ਨਦੀ ਨੇ ਕੀਤਾ ਹੈ, ਜਿਸ ਦੇ ਖਸਤਾ ਬੰਨ੍ਹਾਂ ਵਿੱਚ ਚਾਰ ਪਾੜ ਪੈਣ ਕਾਰਨ ਇਸ ਨਦੀ ਦੇ ਪਾਣੀ ਦਾ ਸਾਰਾ ਵਹਾਅ ਪਿੰਡਾਂ ਤੇ ਖੇਤਾਂ ਵੱਲ ਨੂੰ ਹੋ ਗਿਆ। ਜਿਸ ਕਾਰਨ ਖੇਤਾਂ ਵਿੱਚ 5-5 ਫੁੱਟ ਪਾਣੀ ਭਰ ਗਿਆ ਹੈ ਅਤੇ ਸਾਰੀਆਂ ਫਸਲਾਂ ਨਸ਼ਟ ਹੋ ਗਈਆ ਹਨ। ਉਨ੍ਹਾ ਕਿਹਾ ਕਿ ਜੇਕਰ ਪਿਛਲੀਆਂ ਸਰਕਾਰਾਂ ਨੇ ਇਨ੍ਹਾਂ ਨਦੀਆਂ ਅਤੇ ਨਾਲਿਆਂ ਦੀ ਜੇਕਰ ਖੁਦਾਈ ਕਰਵਾਈ ਹੁੰਦੀ ਅਤੇ ਬੰਨ੍ਹ ਮਜ਼ਬੂਤ ਕੀਤੇ ਹੁੰਦੇ ਤਾਂ ਅੱਜ ਏਨਾ ਜਿਆਦਾ ਨੁਕਸਾਨ ਨਹੀਂ ਸੀ ਹੋਣਾ।
ਇਸ ਹਲਕੇ ਨਾਲ ਸਬੰਧਤ ਸਾਰੇ ਅਫਸਰ ਦਿਨ ਰਾਤ ਇੱਕ ਕਰਕੇ ਲੋਕਾਂ ਦੇ ਜਾਨ ਮਾਲ ਦੀ ਰਾਖੀ ਕਰ ਰਹੇ ਹਨ, ਇਨ੍ਹਾਂ ਲੀਡਰਾਂ ਨੂੰ ਅਧਿਕਾਰੀਆਂ ਦਾ ਮਨੋਬਲ ਨਹੀਂ ਡੇਗਣਾ ਚਾਹੀਦਾ ਅਤੇ ਨਾ ਹੀ ਸਿਆਸਤ ਕਰਨੀ ਚਾਹੀਦੀ ਹੈ, ਸਗੋਂ ਇਲਾਕੇ ਦੇ ਪੀੜਤ ਲੋਕਾਂ ਦੀ ਮਦਦ ਕਰਨ ਲਈ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਅੱਗੇ ਆਉਣਾ ਚਾਹੀਦਾ ਹੈ ਜੋ ਲੀਡਰ ਅੱਜ ਗੱਲਾਂ ਦਾ ਕੜਾਹ ਬੱਣਾਂ ਰਹੇ ਹਨ ਉਨ੍ਹਾਂ ਨੇ ਆਪਣੀ ਸਰਕਾਰ ਸਮੇਂ ਰਾਹਤ ਸਮੱਗਰੀ ਲਈ ਖ਼ਾਲੀ ਟਰੱਕ ਭੇਜੇ ਸੀ ਉਹ ਲੀਡਰ ਧਿਆਨ ਦੇਣ ਕਿ ਅੱਜ ਹੜਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਹਲਕਾ ਸਨੌਰ ਵਿੱਚ ਹਰ ਤਰ੍ਹਾਂ ਦੀ ਰਾਹਤ ਸਮੱਗਰੀ ਭੇਜੀ ਜਾ ਰਹੀ ਹੈ