ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਦੀ ਮਦਦ ਲਈ ਹਰਮੀਤ ਸਿੰਘ ਪਠਾਣਮਾਜਰਾ ਨਿਰੰਤਰ ਕਾਰਜਸ਼ੀਲ
Satinder Sharma
The Mirror Time
ਦੇਵੀਗੜ੍ਹ/ਸਨੌਰ/ਭੁਨਰਹੇੜੀ ਪਟਿਆਲਾ, 15 ਜੁਲਾਈ:
ਸਨੌਰ ਹਲਕੇ ਦੇ ਹੜ੍ਹਾਂ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਆਪਣੀ ਪੂਰੀ ਟੀਮ ਨਾਲ ਨਿਰੰਤਰ ਕਾਰਜਸ਼ੀਲ ਹਨ ਤੇ ਪ੍ਰਭਾਵਿਤ ਲੋਕਾਂ ਲਈ ਚਲਾਏ ਜਾ ਰਹੇ ਰਾਹਤ ਦੇ ਬਚਾਅ ਕਾਰਜਾਂ ਦੀ ਅਗਵਾਈ ਕਰ ਰਹੇ ਹਨ। ਅੱਜ ਉਨ੍ਹਾਂ ਬਹਾਦਰਗੜ੍ਹ, ਦੌੜ ਕਲਾ, ਆਲਮਪੁਰ, ਕੌਲੀ, ਪਿੰਡ ਆਕੜ ਪਾਤਸ਼ਾਹੀ ਦਸਵੀਂ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਵਾਲੇ ਟੁਟੇ ਪੁਲ, ਚਮਾਰਹੇੜੀ ਤੇ ਮਿਠੂਮਾਜਰਾ ਦੀਆਂ ਪਾਣੀ ਨਾਲ ਟੁਟੀਆਂ ਸੜਕਾਂ, ਰਾਏਪੁਰ ਮੰਡਲਾ, ਰਾਠੀਆ, ਸਨੌਰ ਤੇ ਰਿਸ਼ੀ ਕਲੋਨੀ ਦਾ ਦੌਰਾ ਕੀਤਾ ਅਤੇ ਚੱਲ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਸਮਾਂ ਰਾਜਨੀਤੀ ਕਰਨ ਦਾ ਨਹੀਂ ਸਗੋਂ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਕਰਨ ਦਾ ਹੈ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਸਨੌਰ ਹਲਕੇ ਦੇ ਜਿਹੜੇ ਪਿੰਡ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ, ਉਥੇ ਹਰੇਕ ਸੰਭਵ ਮਦਦ ਪਹੁੰਚਾਈ ਜਾ ਰਹੀ ਹੈ ਤੇ ਮੁੱਖ ਮੰਤਰੀ ਸ. ਭਗਵੰਤ ਮਾਨ ਵੱਲੋਂ ਦਿੱਤੇ ਨਿਰਦੇਸ਼ਾਂ ਤਹਿਤ ਲੋਕਾਂ ਦੀ ਮਦਦ ਲਈ ਸਮੁੱਚਾ ਪ੍ਰਸ਼ਾਸਨ ਤੇ ਉਨ੍ਹਾਂ ਦੀ ਟੀਮ 24 ਘੰਟੇ ਕਾਰਜਸ਼ੀਲ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਲੋਕਾਂ ਉਨ੍ਹਾਂ ਨਾਲ ਜਾਂ ਫੇਰ ਜ਼ਿਲ੍ਹਾ ਪ੍ਰਸ਼ਾਸਨ ਨਾਲ ਸੰਪਰਕ ਕਰਨ ਅਤੇ ਅਫ਼ਵਾਹਾਂ ਤੋਂ ਸੁਚੇਤ ਰਹਿਣ।
ਹਰਮੀਤ ਸਿੰਘ ਪਠਾਣਮਾਜਰਾ ਨੇ ਕਿਹਾ ਕਿ ਰਾਹਤ ਦੀ ਗੱਲ ਹੈ ਕਿ ਹੁਣ ਪਾਣੀ ਦਾ ਪੱਧਰ ਤੇਜੀ ਨਾਲ ਘੱਟ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਪਾਣੀ ਵਾਪਸ ਮੁੜ ਰਿਹਾ ਹੈ ਪਰ ਇਸ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਦਸ਼ਾ ਰਹਿੰਦਾ ਹੈ ਇਸ ਲਈ ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਐਡਵਾਈਜ਼ਰੀ ਦੀ ਪਾਲਣਾ ਜ਼ਰੂਰ ਕੀਤੀ ਜਾਵੇ।
ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਮੁਸ਼ਕਲ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਖੜੀ ਹੈ ਤੇ ਲੋਕਾਂ ਦੇ ਹੋਏ ਨੁਕਸਾਨ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਰਣਜੀਤ ਸਿੰਘ, ਬਲਿਹਾਰ ਸਿੰਘ ਚੀਮਾਂ, ਜਰਨੈਲ ਸਿੰਘ ਰਾਜਪੁਤ, ਰਜਤ ਕਪੂਰ, ਯੂਥ ਪ੍ਰਧਾਨ ਅਮਰ ਸੰਘੇੜਾ, ਹਰਜੀਤ ਸਿੰਘ ਚਮਾਰਹੇੜੀ,ਕਾਲਾ ਪਨੋਂਦੀਆਂ, ਰਿੰਕੂ ਬਾਜਵਾ, ਸੱਜਣ ਸਿੰਘ ਸੁਰਸਿੰਘ ਵਾਲਾ, ਬਲਜੀਤ ਸਿੰਘ ਝੂੰਗੀਆਂ ਦਫ਼ਤਰ ਇੰਚਾਰਜ ਮਨਿੰਦਰ ਸਿੰਘ ਫਰਾਂਸ ਵਾਲਾ,
ਜੱਗੀ ਸੰਘੇੜਾ, ਨਰਿੰਦਰ ਸਿੰਘ ਤੱਖਰ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ
ਫੋਟੋ ਕੈਪਸ਼ਨ
ਪਿੰਡ ਆਕੜ ਪਾਤਸ਼ਾਹੀ ਦਸਵੀਂ ਗੁਰਦੁਆਰਾ ਸ੍ਰੀ ਨਿੰਮ ਸਾਹਿਬ ਵਾਲੇ ਟੁਟੇ ਪੁਲ ਦਾ ਸਾਈਜ਼ ਲੈਂਦੇ ਹੋਏ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ