ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਵਿਖੇ ਆਊਟਰੀਚ ਕੈਂਪ 29 ਤੇ 30 ਮਈ ਨੂੰ
ਪਟਿਆਲਾ, 24 ਮਈ:
ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੈਫ਼. ਕਰਨਲ (ਸੇਵਾ ਮੁਕਤ) ਐਮ.ਐਸ. ਰੰਧਾਵਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰੱਖਿਆ ਮੰਤਰਾਲਾ ਸਪਰਸ਼ ਪੀ.ਸੀ.ਡੀ.ਏ. (ਪੀ) ਵੱਲੋਂ ਮਿਤੀ 29 ਅਤੇ 30 ਮਈ ਨੂੰ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ ਪਟਿਆਲਾ ਵਿਖੇ ਆਊਟਰੀਚ ਕੈਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਡੀ.ਪੀ.ਡੀ.ਓ. ਪਟਿਆਲਾ ਅਤੇ ਸੀ.ਡੀ.ਏ. (ਪੀ.ਡੀ) ਮੇਰਠ ਏਜੰਸੀ ਵੱਲੋਂ ਸਾਬਕਾ ਸੈਨਿਕਾ/ਵਿਧਵਾਵਾਂ ਜੋ ਪੈਨਸ਼ਨ ਲੈ ਰਹੇ ਹਨ, ਨੂੰ ਸਪਰਸ਼ ਬਾਰੇ ਜਾਣੂ ਕਰਵਾਇਆ ਜਾਵੇਗਾ। ਜੇਕਰ ਕਿਸੇ ਸਾਬਕਾ ਸੈਨਿਕਾਂ/ਵਿਧਵਾਵਾਂ ਨੂੰ ਪੈਨਸ਼ਨ ਸਬੰਧੀ ਸਪਰਸ਼ ਪੋਰਟਲ ’ਤੇ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆ ਰਹੀ ਹੈ ਤਾਂ ਉਸ ਦਾ ਮੌਕੇ ’ਤੇ ਨਿਪਟਾਰਾ ਕੀਤਾ ਜਾਵੇਗਾ।
ਉਨ੍ਹਾਂ ਜ਼ਿਲ੍ਹਾ ਪਟਿਆਲਾ ਦੇ ਸਮੂਹ ਸਾਬਕਾ ਸੈਨਿਕਾਂ/ਵਿਧਵਾਵਾਂ (ਜੋ ਪੈਨਸ਼ਨ ਪ੍ਰਾਪਤ ਕਰ ਰਹੇ ਹਨ) ਨੂੰ ਅਪੀਲ ਕੀਤੀ ਕਿ ਉਹ ਮਿਤੀ 29.05.2023 ਅਤੇ 30.05.2023 ਨੂੰ ਸਵੇਰੇ 09:00 ਤੋਂ ਦੁਪਹਿਰ 02:00 ਵਜੇ ਤੱਕ ਇਸ ਕੈਂਪ ਵਿੱਚ ਸ਼ਾਮਲ ਹੋ ਕੇ ਲਾਭ ਲੈਣ।