Punjab-ChandigarhTop NewsUncategorized

ਬਲੂ ਸਟਾਰ ਦੀ 39 ਵੀ ਵਰ੍ਹੇਗੰਢ ਨੂੰ ਲੈ ਕੇ ਅੱਜ ਸਿੱਖ ਸੰਗਠਨਾਂ ਵੱਲੋਂ ਤੇ ਦਲ ਖਾਲਸਾ ਵੱਲੋਂ ਆਜ਼ਾਦੀ ਮਾਰਚ ਕੱਢਿਆ ਗਿਆ  

Dharmveer Gill (TMT)

Amritsar

ਅੰਮ੍ਰਿਤਸਰ ਆਪ੍ਰੇਸ਼ਨ ਬਲਿਊ ਸਟਾਰ ਦੀ  39 ਵੀ ਵਰ੍ਹੇਗੰਢ  ਤੋਂ ਇਕ ਦਿਨ ਪਹਿਲਾਂ  ਦਲ ਖ਼ਾਲਸਾ ਅਤੇ ਹੋਰ ਸਿੱਖ ਸੰਗਠਨਾਂ ਵੱਲੋਂ ਬਹੁਤ ਵੱਡੀ ਤਦਾਦ ਵਿੱਚ ਇੱਕ ਆਜ਼ਾਦੀ ਮਾਰਚ ਕੱਢਿਆ ਗਿਆ  ਇਸ ਮਾਰਚ ਵਿਚ ਸਿੱਖ ਸੰਗਠਨ ਜਥੇਬੰਦੀਆਂ ਨੇ ਹਿੱਸਾ ਲਿਆ ਅੰਮ੍ਰਿਤਸਰ ਦੇ ਗੁਰਦਵਾਰਾ ਅਕਾਲੀ ਫੂਲਾ ਸਿੰਘ ਬੁਰਜ ਤੋਂ ਪਹਿਲਾਂ ਅਰਦਾਸ ਕੀਤੀ ਗਈ ਅਰਦਾਸ ਉਪਰੰਤ ਇਹ ਮਾਰਚ ਕੱਢਿਆ ਗਿਆ  ਇਸ ਮਾਰਚ ਵਿਚ ਭਾਰੀ ਗਿਣਤੀ ਵਿੱਚ ਸਿੱਖ ਸੰਗਠਨਾਂ ਤੇ ਗਰਮ ਖਿਆਲੀ ਜਥੇਬੰਦੀਆਂ ਨੇ ਹਿੱਸਾ ਲਿਆ  ਇਹ ਮਾਰਚ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਚੋਂ ਹੁੰਦਾ ਹੋਇਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਕੋਲ ਜਾ ਕੇ ਸਮਾਪਤ ਹੋਵੇਗਾ  ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਮੁੱਖ ਮਕਸਦ ਇਹ ਹੈ ਕਿ  1984 ਦੇ ਬਾਅਦ ਪੈਦਾ ਹੋਏ ਹਾਲਾਤਾਂ ਲੈ ਕੇ ਨੌਜਵਾਨ ਪੀੜ੍ਹੀ ਨੂੰ ਇਸ ਬਲਿਊ ਸਟਾਰ ਅਪਰੇਸ਼ਨ ਦੀ ਅਸਲੀ ਜਾਣਕਾਰੀ ਦੇਣਾ ਹੈ ਤਾਂ ਕਿ ਉਨ੍ਹਾਂ ਨੂੰ ਪਤਾ ਚੱਲ ਸਕੇ ਆਖਿਰ ਅਪਰੇਸ਼ਨ ਬਲਿਊ ਸਟਾਰ ਕਿਉਂ ਹੋਇਆ ਇਸਦੇ ਪਰਿਨਾਮ ਕੀ ਨਿਕਲੇ ਇਸ ਸਮਾਜ ਵਿਚ ਸੈਂਕੜੇ ਨੌਜਵਾਨ ਵੀ ਸ਼ਾਮਲ ਸਨ ਜਿਨ੍ਹਾਂ ਨੇ ਹੱਥ ਵਿੱਚ ਖ਼ਾਲਸਾਈ ਝੰਡੇ ਫੜੇ ਹੋਏ ਸਨ ਤੇ ਹੱਥਾਂ ਵਿੱਚ ਸ਼ਹੀਦਾਂ ਦੀਆਂ ਤਸਵੀਰਾਂ ਤਖ਼ਤੀਆਂ ਤੇ ਲੱਗੀਆਂ ਹੋਈਆਂ ਵੀ ਫੜੀਆਂ ਹੋਈਆਂ ਸਨ  ਉੱਥੇ ਹੀ ਇਸ ਮੌਕੇ ਸਿੱਖ ਸੰਗਠਨਾਂ ਵੱਲੋਂ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਮਾਰਚ ਦਾ ਮੁੱਖ ਮਕਸਦ ਆਪਰੇਸ਼ਨ ਬਲੂ ਸਟਾਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣਾ ਹੈ ਉਨ੍ਹਾਂ ਕਿਹਾ ਕਿ ਹਰ ਸਾਲ ਛੇ ਜੂਨ ਤੋਂ ਇਕ ਦਿਨ ਪਹਿਲਾਂ  ਇਹ ਮਾਰਚ ਕੱਢਿਆ ਜਾਂਦਾ ਹੈ  ਜਿਹੜੇ ਬੰਦੀ ਸਿੰਘਾਂ ਦੀ  ਰਿਹਾਅ ਨੂੰ  ਲੈ ਕੇ ਇਹ ਮਾਰਚ ਕੱਢਿਆ ਜਾ ਰਿਹਾ ਹੈ   ਉਨ੍ਹਾਂ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਸਾਡਾ ਹੱਕ ਹੈ ਆਜ਼ਾਦੀ ਤੇ ਸਿੰਘ ਆਪਣਾ ਹੱਕ ਆਜ਼ਾਦੀ ਲੈ ਕੇ ਰਹਿਣਗੇ ਤੇ ਜਿਹੜੀ ਆਜ਼ਾਦੀ ਉਹਨਾਂ ਨੂੰ ਮਿਲਣੀ ਚਾਹੀਦੀ ਹੈ ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ  ਕੇਂਦਰ ਸਰਕਾਰ ਤੇ ਦਿੱਲੀ ਸਰਕਾਰ ਵੱਲੋਂ ਟਵੰਟੀ ਟਵੰਟੀ ਮੈਚ ਖੇਡਿਆ ਜਾ ਰਿਹਾ ਹੈ  ਉਨ੍ਹਾਂ ਕਿਹਾ ਕਿ ਬਹੁਤ ਹੀ ਮੰਦਭਾਗੀ ਗੱਲ ਹੈ ਕੀ ਸਰਕਾਰਾਂ ਇਹ ਇਨ੍ਹਾਂ ਵੱਲ ਧਿਆਨ ਨਹੀਂ ਦੇ ਰਹੀਆਂ ਜਿਸ ਦੇ ਚਲਦੇ ਸਾਨੂੰ ਇਹ ਮਾਰਚ ਕਰਨਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਵਿੱਚ ਹੋ ਕੇ ਵੀ ਆਜ਼ਾਦ ਨਹੀਂ ਹਾਂ ਉਨ੍ਹਾਂ ਕਿਹਾ ਕਿ ਭਾਰਤ ਵਿੱਚ ਸਿੱਖਾਂ ਨੂੰ ਦਬਾ ਕੇ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ ਅਸੀਂ ਖ਼ਾਲਿਸਤਾਨ ਦੀ ਮੰਗ ਕਰਦੇ ਹਾਂ ਤੇ ਉਹ ਲੈ ਕੇ ਰਹਾਂਗੇ  ਉਨ੍ਹਾਂ ਕਿਹਾ ਕਿ ਦਲ ਖ਼ਾਲਸਾ ਵੱਲੋਂ ਇਕ ਬਹੁਤ ਹੀ ਵਧੀਆ ਇਹ ਉਪਰਾਲਾ ਕੀਤਾ ਗਿਆ ਹਰ ਸਾਲ ਦਲ ਖ਼ਾਲਸਾ ਜਥੇਬੰਦੀ ਵੱਲੋਂ ਸਾਰੀ ਸੰਗਤ ਸਿੱਖ ਸੰਗਠਨ ਜਥੇਬੰਦੀਆਂ ਨੂੰ ਨਾਲ ਲੈ ਕੇ ਸਿੱਖ ਕੌਮ ਸਿੱਖ ਕੌਮ ਦੀ ਜਿਹੜੀ ਪੀੜ ਆਇਆ ਉਸ ਨੂੰ ਲੈ ਕੇ ਇਹ ਮਾਰਚ ਕੱਢਿਆ ਜਾਂਦਾ ਹੈ  ਉਨ੍ਹਾਂ ਕਿਹਾ ਕਿ ਸਿੱਖ ਸੰਗਤਾਂ ਭਾਰੀ ਗਿਣਤੀ ਵਿਚ ਇਸ ਮਾਰਚ ਵਿਚ ਸ਼ਾਮਲ ਹੋਈਆਂ ਹਨ ਅਸੀਂ ਬਹੁਤ ਧੰਨਵਾਦੀ ਹਾਂ ਉਨ੍ਹਾਂ ਦੇ ਸਾਡੀ ਰੂਹ ਦਾ ਜਜ਼ਬਾ ਹੈ ਇਹ ਰੂਹ ਦੇ ਪ੍ਰਗਟਾਵੇ ਨੇ ਇਹ ਕੌਮੀ ਪੀੜਾ ਦਾ ਦਰਦ ਹੈ  ਨਾ ਭੁੱਲਣਯੋਗ ਤੇ ਨਾ ਬਖਸ਼ਣਯੋਗ ਜਿਸ ਵਿਚ ਸ਼੍ਰੋਮਣੀ ਕਮੇਟੀ ਵੀ ਸਹਿਯੋਗ ਕਰ ਰਹੀ ਹੈ ਸਾਰੇ ਜ਼ਿੰਮੇਵਾਰ ਸੰਸਥਾਵਾਂ ਸਾਡੇ ਨਾਲ ਖੜ੍ਹੀਆਂ ਹਨ ਅਸੀਂ ਆਪਣੀ ਕੌਮ ਦਾ ਦਰਦ ਲੈ ਕੇ ਚੱਲੇ ਹੋਏ ਹਾਂ ਅਸੀਂ ਇਨਸਾਫ ਮੰਗਦੇ ਹਨ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ ਚਾਹੀਦਾ ਹੈ ਸਿੱਖਾਂ ਨੇ ਜ਼ੁਲਮ ਹੋਏ ਅੱਤਿਆਚਾਰ ਹੋਏ ਕਿਸ ਮਕਸਦ ਲੱਗੇ ਸਿੱਖ ਨੌਜਵਾਨਾਂ ਨੇ ਬਗਾਵਤਾਂ ਕੀਤੀਆਂ ਸਾਡਾ ਤਖ਼ਤ ਢਹਿ ਗਿਆ ਸਾਡਾ ਜਾਨ ਤੋਂ ਪਿਆਰਾ ਸ੍ਰੀ ਹਰਿਮੰਦਰ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਸਾਡੇ ਜਾਨ ਤੋਂ ਪਿਆਰੇ ਸੰਤ ਭਿੰਡਰਾਂਵਾਲਿਆਂ ਜੀ ਸ਼ਹੀਦ ਹੋ ਗਏ ਉਨ੍ਹਾਂ ਸ਼ਹੀਦਾਂ ਦੀ ਯਾਦ ਨੂੰ ਲੈ ਕੇ ਤੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਦੇ ਚਲਦੇ ਅੱਜ ਇਹ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਹੈ  ਅਸੀਂ ਉਹ ਸੂਰਬੀਰ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹਾਂ ਉਨ੍ਹਾਂ ਹਥਿਆਰ ਨਹੀਂ ਸੁੱਟੇ ਉਨ੍ਹਾਂ ਆਪਣੇ ਧਰਮ ਦੀ ਰੱਖਿਆ ਕਰਦੇ ਹੋਏ ਸ਼ਹੀਦ ਹੋਏ  ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ ਘਰ ਘਰ ਵਿੱਚ ਨਸ਼ਾ ਵਿਕ ਰਿਹਾ ਹੈ ਨੌਜਵਾਨ ਪੀੜ੍ਹੀ ਨਸ਼ੇ ਵਿੱਚ ਬਰਬਾਦ ਹੋ ਰਹੀ ਹੈ ਨਿੱਕੇ ਨਿੱਕੇ ਬੱਚਿਆਂ ਦੇ ਹੱਥਾਂ ਵਿੱਚ ਹਥਿਆਰ ਆ ਗਏ ਹਨ ਇਹ ਸਭ  ਸਰਕਾਰਾਂ ਦੇ ਹੀ ਕੰਮ ਹਨ ਇਹ ਹਥਿਆਰ ਕਿੱਥੋਂ ਆ ਰਹੇ ਹਨ ਇਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ  ਆਏ ਦਿਨ ਕਤਲੋਗੈਰਤ ਹੋ ਰਹੇ ਹਨ  ਇਸ ਦਾ ਜਵਾਬ ਕੌਣ ਦੇਵੇਗਾ ਸਰਕਾਰਾਂ ਸਿਰਫ਼ ਪੱਲੇ ਹੀ ਝਾੜਦੀਆਂ ਹਨ ਕੋਈ ਕੰਮ ਨਹੀਂ ਕਰਦੀਆਂ  ਸਾਡੀ ਸਰਕਾਰਾਂ ਨਾਲ ਸਿੱਧੀ ਟੱਕਰ ਹੈ ਤੇ ਸੀ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ ਜੋ ਸਾਡੀ ਖਾਲਿਸਤਾਨ ਦੀ ਮੰਗ ਹੈ ਜੋ ਸਾਡੀ ਬੰਦੀ ਸਿੰਘਾਂ ਦੀ ਰਿਹਾਈ ਹੈ ਉਸ ਨੂੰ ਲੈ ਕੇ ਇਹ ਆਜ਼ਾਦੀ ਮਾਰਚ ਕੱਢਿਆ ਜਾ ਰਿਹਾ ਹੈ ਤੇ ਉਹ ਆਪਣਾ ਹੱਕ ਅਸੀਂ ਲੈ ਕੇ ਰਹਾਂਗੇ  

Spread the love

Leave a Reply

Your email address will not be published. Required fields are marked *

Back to top button