ਦਲ ਖ਼ਾਲਸਾ ਦੇ ਬੰਦ ਦੇ ਸੱਦੇ ਨੂੰ ਲੈਕੇ ਮਿਲ਼ਿਆ ਭਰਵਾਂ ਹੁੰਗਾਰਾ
Dharmveer Gill (TMT)
ਸ਼ਹਿਰ ਦੀਆਂ ਸਾਰੀਆਂ ਮਾਰਕੀਟਾਂ ਤੇ ਮਾਲ, ਬੰਦ ਨਜਰ ਆਏ
Amritsar
ਘੱਲੂਘਾਰੇ ਨੂੰ ਲੈ ਕੇ ਪੰਜਾਬ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ, ਉੱਥੇ ਹੀ ਅੰਮਿਤਸਰ ਵਿੱਚ ਦਲ ਖਾਲਸਾ ਦੇ ਬੰਦ ਦੇ ਸੱਦੇ ਨੂੰ ਲੈਕੇ ਮਿਲ਼ਿਆ ਭਰਵਾਂ ਹੁੰਗਾਰਾ ਸ਼ਹਿਰ ਦੇ ਸਾਰੇ ਬਜਾਰ ਮਾਲ , ਮਾਰਕੀਟਾਂ ਬੰਦ ਨਜਰ ਆਇਆ ਉਥੇ ਹੀ ਘੱਲੂਘਾਰੇ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਦਰਬਾਰ ਸਾਹਿਬ ਜਾਉਣ ਵਾਲੇ ਰਸਤਿਆ ਤੇ ਪੰਜਾਬ ਪੁਲਿਸ ਤੇ ਪੈਰਾ ਮਿਲਟਰੀ ਫੋਰਸ ਵਲੋਂ ਜਗਹਾ ਜਗਹਾ ਤੇ ਨਾਕਾਬੰਦੀ ਕੀਤੀ ਗਈ ਸੀ ਕਿਸੇ ਨੂੰ ਵੀ ਫਾਲਤੂ ਘੁੰਮਣ ਫਿਰਨ ਦੀ ਇਜਾਜਤ ਨਹੀਂ ਸੀ ਜਿੱਸ ਨੂੰ ਕੋਈ ਜਰੂਰੀ ਕੰਮ ਸੀ ਉਹੀ ਵਿਅਕਤੀ ਸੜਕਾਂ ਤੇ ਨਜਰ ਆਈਆ ਉਕਤ ਏ.ਡੀ.ਸੀ.ਪੀ ਪੁਲੀਸ ਨੇ ਕਿਹਾ ਕਿ ਪੁਲੀਸ ਕਮਿਸ਼ਨਰ ਵੱਲੋ ਸਖ਼ਤ ਹਿਦਾਇਤਾਂ ਹਣ ਕੀ ਸ਼ਰਾਰਤੀ ਅਨਸਰ ਦਰਬਾਰ ਸਾਹਿਬ ਜਾਉਣ ਵਾਲੇ ਰਸਤਿਆ ਤੇ ਕੋਈ ਸ਼ਰਾਰਤ ਨਾ ਕਰ ਸਕਣ ਹਰ ਆਉਣ ਜਾਨ ਵਾਲੇ ਵਿਅਕਤੀ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਣਾ ਕਿਹਾ ਕਿ ਪੁਲੀਸ ਵੱਲੋਂ ਹਾਈਟੈਕ ਪੁਆਇੰਟਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਆਉਣ-ਜਾਣ ਵਾਲੇ ਹਰ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਜਿਨ੍ਹਾਂ ਵਾਹਨਾਂ ਦੇ ਦਸਤਾਵੇਜ਼ ਪੂਰੇ ਨਹੀਂ ਹਨ, ਉਨ੍ਹਾਂ ਨੂੰ ਜ਼ਬਤ ਕੀਤਾ ਜਾ ਰਿਹਾ ਹੈ। ਉਣਾ ਕਿਹਾ ਦਰਬਾਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਦੇ ਮਨਾਂ ਵਿੱਚ ਕੋਈ ਡਰ ਭੈਅ ਨਾ ਹੋਵੇ ਜਿਸਦੇ ਚੱਲਦੇ ਇਹ ਪੁਖਤਾ ਇੰਤਜ਼ਾਮ ਕੀਤੇ ਗਏ ਹਨ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹਿਰ ਵਿਚ ਸ਼ਾਂਤੀ ਬਣਾਈ ਰੱਖਣ ਲਈ ਉਨ੍ਹਾਂ ਦਾ ਸਹਿਯੋਗ ਕਰਨ।
ਓਥੇ ਹੀ ਸ਼ਹਿਰ ਵਾਸੀਆਂ ਦਾ ਬੰਦ ਨੂੰ ਲੈਕੇ ਕਿਹਾ ਕਿ ਅਸੀ ਸੱਭ ਦੀ ਸਹਿਮਤੀ ਦੇ ਨਾਲ ਮਿਲਕੇ ਅੱਜ ਬਜਾਰ ਬੰਦ ਰੱਖੇ ਹਨ ਸਾਨੂੰ ਮਿਲਜੁਲ ਕੇ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ ਉਣਾ ਕਿਹਾ ਘੱਲੂਘਾਰੇ ਕਰਕੇ ਦੁਕਾਨਾਂ ਬੰਦ ਹਨ ਉਹਨਾਂ ਨੇ ਸਾਰੀਆ ਦੇ ਸਹਯੋਗ ਦੇਣ ਨੂੰ ਕਿਹਾ ਸਾਨੂੰ ਸੱਭ ਨੂੰ ਮਿਲਜੁਲ ਕੇ ਰਿਹਨਾ ਚਾਹਿਦਾ ਹੈ। ਉਣਾ ਕਿਹਾ ਕਿ ਅੱਜ ਸ਼ਹਿਰ ਬੰਦ ਦੀ ਕਾਲ ਸੀ ਜਿਸਦੇ ਚਲਦੇ ਸਾਰਾ ਸ਼ਹਿਰ ਅੱਜ ਬੰਦ ਹੈ।