Punjab-Chandigarh

ਕਾਂਗਰਸ ਤੇ ਝੂਠੇ ਵਾਅਦੇ ਤੇ ਕੇਜਰੀਵਾਲ ਦੀਆਂ ਫੋਕੀਆਂ ਗਰੰਟੀਆਂ ਲੋਕਾਂ ਨੂੰ ਭਰਮਾ ਨਹੀਂ ਸਕਣਗੀਆਂ : ਹਰਿੰਦਰਪਾਲ ਸਿੰਘ

ਨਿਤ ਦਿਨ ਸੈਂਕੜੇ ਪਰਿਵਾਰਾਂ ਵਲੋਂ ਅਕਾਲੀ ਦਲ ’ਚ ਸ਼ਮੂਲੀਅਤ ਨਾਲ ਵਿਧਾਇਕ ਚੰਦੂਮਾਜਰਾ ਦੀ ਸਥਿਤੀ ਮਜ਼ਬੂਤੀ ਵੱਲ

3 ਫਰਵਰੀ (ਬਹਾਦਰਗੜ੍ਹ) : ਅੱਜ ਪਿੰਡ ਨੂਰਖੇੜੀਆਂ ਵਿਖੇ ਕਈ ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਅਕਾਲੀ-ਬਸਪਾ ਉਮੀਦਵਾਰ ਅਤੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ। ਵੱਖ ਵੱਖ ਪਾਰਟੀਆਂ ਛੱਡ ਸੈਂਕੜੇ ਪਰਿਵਾਰਾਂ ਵਲੋਂ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਹਮਾਇਤ ’ਚ ਆਉਣ ਨਾਲ ਹਲਕੇ ’ਚ ਅਕਾਲੀ ਦਲ ਦੀ ਸਥਿਤੀ ਹੋਰ ਮਜ਼ਬੂਤ ਹੋ ਗਈ ਹੈ।
ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਰਾਜ ਕੁਮਾਰੀ ਮੈਂਬਰ ਪੰਚਾਇਤ, ਗੁਰਜੰਟ ਸਿੰਘ, ਗੁਰਪ੍ਰੀਤ ਸਿੰਘ, ਪ੍ਰੀਤ, ਹਨੀ, ਬਿੰਦੂ, ਕਸ਼ਮੀਰ ਸਿੰਘ, ਗੁਰਜੀਤ ਸਿੰਘ, ਗੁਰਵਿੰਦਰ ਸਿੰਘ, ਲਛਮਣ ਸਿੰਘ, ਪਖੀਰੀਆ ਸਿੰਘ, ਸਨੀ, ਜਸਪਾਲ ਸਿੰਘ, ਬੀਬੀ ਗੁਰਦੇਵ ਕੌਰ ਪ੍ਰਮੁਖ ਸਨ।
ਵਿਧਾਇਕ ਚੰਦੂਮਾਜਰਾ ਨੇ ਪਾਰਟੀ ’ਚ ਸ਼ਾਮਲ ਹੋਣ ਵਾਲੇ ਸਾਰੇ ਪਰਿਵਾਰਾਂ ਨੂੰ ਜੀ ਆਇਆਂ ਆਖਿਆ। ਉਨ੍ਹਾਂ ਕਿਹਾ ਕਿ ਕਾਂਗਰਸ ਭਰੋਸੇ ਦੇ ਲਾਇਕ ਪਾਰਟੀ ਨਹੀਂ। ਸੌਂਹਾਂ ਖਾ ਕੇ ਤੇ ਵਾਅਦੇ ਕਰਕੇ ਮੁਕਰਨਾ ਇਸ ਪਾਰਟੀ ਦੀ ਫਿਤਰਤ ਬਣ ਚੁੱਕੀ ਹੈ, ਇਸ ਲਈ ਇਸ ਵਾਰ ਲੋਕ ਕਾਂਗਰਸ ਨੂੰ ਮੂੰਹ ਨਹੀਂ ਲਗਾ ਰਹੇ। ਪਿਛਲੇ ਪੰਜ ਸਾਲਾਂ ਦੀ ਧੱਕੇਸ਼ਾਹੀ ਅਤੇ ਸਿਫਰ ਕਾਰਗੁਜ਼ਾਰੀ ਕਾਰਨ ਲੋਕ ਕਾਂਗਰਸੀ ਆਗੂਆਂ ਨੂੰ ਘੇਰ ਘੇਰ ਕੇ ਜਵਾਬ ਤਲਬੀ ਕਰਨ ਲੱਗੇ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਸਿਰੇ ਦੀ ਫਰੇਬੀ ਪਾਰਟੀ ਹੈ ਜੋ ਪੰਜਾਬ ਲੋਕਾਂ ਨੂੰ ਮੂਰਖ ਬਣਾ ਕੇ ਸੂਬੇ ਦਾ ਸਰਮਾਇਆ ਹੜੱਪਣ ਦੀ ਨੀਅਤ ਨਾਲ ਸਿਰਫ ਵੋਟਾਂ ਸਮੇਂ ਹੀ ਪੰਜਾਬ ਆਉਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਇਨ੍ਹਾਂ ਚਾਲਬਾਜ਼ ਪਾਰਟੀਆਂ ਦੇ ਭਰਮ ਭੁਲੇਖਿਆਂ ਵਿਚ ਇਸ ਵਾਰ ਨਹੀਂ ਆਉਣਗੇ ਅਤੇ ਹਲਕੇ ਦੇ ਵਿਕਾਸ ਲਈ ਆਉਣ ਵਾਲੀ ਅਕਾਲੀ-ਬਸਪਾ ਸਰਕਾਰ ਦੇ ਗਠਨ ਵਿਚ ਵਧ ਚੜ੍ਹ ਕੇ ਯੋਗਦਾਨ ਪਾਉਣਗੇ।
ਇਸ ਮੌਕੇ ਗੁਰਜੰਟ ਸਿੰਘ ਨੂਰਖੇੜੀਆਂ, ਕੁਲਦੀਪ ਸਿੰਘ ਸ਼ਮਸ਼ਪੁਰ, ਸ਼ਰਨਜੀਤ ਸਿੰਘ ਜੋਗੀਪੁਰ,ਬਲਕਾਰ ਸਿੰਘ ਠੇਕੇਦਾਰ, ਸਵਰਨ ਸਿੰਘ ਨੂਰਖੇੜੀਆਂ, ਲਾਲੀ, ਅਰਵਿੰਦ ਸਿੰਘ, ਮਸਤਾਨ ਸਿੰਘ ਵਿਰਕ, ਹਰਵਿੰਦਰ ਸਿੰਘ ਜੋਗੀਪੁਰ, ਅਕਾਸ਼ ਨੋਰੰਗਵਾਲ, ਜੱਗੀ ਬਦੇਸ਼ਾਂ ਤੇ ਵਰਿੰਦਰ ਡਕਾਲਾ ਵੀ ਹਾਜ਼ਰ ਸਨ।  
ਫੋਟੋ ਕੈਪਸ਼ਨ : ਪਿੰਡ ਨੂਰਖੇੜੀਆਂ ਵਿਖੇ ਅਕਾਲੀ ਦਲ ਵਿਚ ਸ਼ਾਮਲ ਹੋਣ ਪਰਿਵਾਰਾਂ ਨੂੰ ਸਨਮਾਨਿਤ ਕਰਦੇ ਹੋਏ ਵਿਧਾਇਕ ਚੰਦੂਮਾਜਰਾ।

Spread the love

Leave a Reply

Your email address will not be published.

Back to top button