ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ ਵਿਖੇ ਚਲਾਇਆ ਜਾ ਰਿਹਾ ਜੂਡੋ ਦਾ ਸਮਰ ਕੈਂਪ
Harpreet Kaur (TMT)
(ਪਟਿਆਲਾ)- ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਵਿਖੇ ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਪਟਿਆਲਾ) ਦੁਆਰਾ “ਪਰਮੋਸ਼ਨ ਆਫ ਸਪੋਰਟਸ ਕੱਲਚਰ ਇਨ ਸਪੋਰਟਸ ਈਕੋਸਿਸਟਮ” ਤਹਿਤ ਜੂਡੋ ਦਾ ਸਮਰ ਕੈਂਪ ਲਗਾਇਆ ਜਾ ਰਿਹਾ ਹੈ ਜੋ ਕਿ 30 ਜੂਨ 2023 ਤੱਕ ਚਲੇਗਾ।ਇਹ ਸਮਰ ਕੈਂਪ ਬਿਲਕੁੱਲ ਮੁਫਤ ਲਗਾਇਆ ਜਾ ਰਿਹਾ ਹੈ ਅਤੇ ਇਸ ਵਿੱਚ ਕਿਸੀ ਵੀ ਉਮਰ ਦਾ ਬੱਚਾ ਭਾਗ ਲੈ ਸਕਦਾ ਹੈ। ਇਸ ਕੈਂਪ ਲਈ ਸਪੋਰਟਸ ਅਥਾਰਟੀ ਆਫ ਇੰਡੀਆ ਨੇਤਾਜੀ ਸੁਭਾਸ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ (ਪਟਿਆਲਾ) ਦੁਆਰਾ ਸ੍ਰੀ ਸੰਦੀਪ ਹੁੱਡਾ, ਸ੍ਰੀ ਪਵਨ ਕੁਮਾਰ, ਮਿਸ ਸਾਲੂ ਚੌਧਰੀ ਨੂੰ ਬਤੌਰ ਟ੍ਰੈਨਰ ਭੇਜਿਆ ਗਿਆ ਹੈ। ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਵਿਿਦਆਰਥੀ ਅਤੇ ਨੇੜੇ ਦੇ ਇਲਾਕਿਆਂ ਦੇ ਬੱਚੇ ਇਸ ਸਮਰ ਕੈਂਪ ਵਿੱਚ ਵੱਧ ਚੜ੍ਹ ਕੇ ਭਾਗ ਲੈੈ ਰਹੇ ਹਨ। ਇਸ ਸਮਰ ਕੈਂਪ ਵਿੱਚ ਆ ਰਹੀਆਂ ਕੁੜੀਆਂ ਦੀ ਗਿਣਤੀ ਮੁੰਡਿਆਂ ਤੋਂ ਵੀ ਵੱਧ ਹੈ। ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਨੇ ਬੱਚਿਆ ਨੂੰ ਦੱਸਿਆ ਕਿ ਜੂਡੋ ਸਿਰਫ ਇੱਕ ਖੇਡ ਹੀ ਨਹੀਂ ਹੈ ਸਗੋਂ ਇਹ ਆਤਮ ਸੱੁਰਖਿਆ ਲਈ ਵੀ ਬਹੁਤ ਉਪਯੋਗੀ ਹੈ। ਇਸ ਸਮਰ ਕੈਂਪ ਵਿੱਚ ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ) ਵੀ ਆ ਰਹੇ ਹਨ, ਜਿਨ੍ਹਾਂ ਨੇ ਆਪ ਵੀ ਜੂਡੋ ਵਿੱਚ ਨੈਸ਼ਨਲ ਲੈਵਲ ਤੇੇ ਮੈਡਲ ਹਾਸਲ ਕੀਤਾ ਹੋਇਆ ਹੈ। ਇਸ ਮੌਕੇ ਤੇ ਸ੍ਰੀਮਤੀ ਪੂਨਮ ਗੁਪਤਾ (ਸਕੂਲ ਇੰਚਾਰਜ), ਸ੍ਰੀਮਤੀ ਰਵਿੰਦਰਪਾਲ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀ ਮਨਪ੍ਰੀਤ ਸਿਘ, ਸ੍ਰੀਮਤੀ ਮੀਨੂੰ ਯਾਦਵ, ਸ੍ਰੀਮਤੀ ਹਰਬੰਸ ਕੌਰ, ਸ੍ਰੀ ਮੋਤੀ ਰਾਮ ਮੋਜੂਦ ਸਨ।