Punjab-Chandigarh

ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਨੇ ‘ਸਭਨਾਂ ਲਈ ਸਿੱਖਿਆ’ ਵਿਸ਼ੇ ‘ਤੇ ਕਰਵਾਇਆ ਸੈਮੀਨਾਰ

ਪਟਿਆਲਾ, 19 ਮਈ:
ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ‘ਸਿੱਖਿਆ ਸਭਨਾਂ ਲਈ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਆਪਣੇ ਸਵਾਗਤੀ ਸ਼ਬਦਾਂ ਵਿਚ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਨੇ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਵੱਲੋਂ ਇਹ ਸੈਮੀਨਾਰ ਇਸ ਲਈ ਮਹੱਤਵਪੂਰਣ ਹੈ ਕਿਉਕਿ ਇਸ ਵਿਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਦੇ ਪ੍ਰਮੁੱਖ ਉਦੇਸ਼ ਵਿਦਿਆ ਸਾਰਿਆ ਲਈ ਹੈ ਨੂੰ ਵਿਸਥਾਰਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਅਨੁਸਾਰ ਹਰ ਕਿਸੇ ਨੂੰ ਵਿੱਦਿਆ ਪ੍ਰਾਪਤ ਕਰਨ ਦਾ ਅਧਿਕਾਰ ਹੈ ਤਾਂ ਕਿ ਉਹ ਸਫਲ ਵਿਅਕਤੀ ਬਣੇ ਅਤੇ ਦੇਸ਼ ਦੇ ਵਿਕਾਸ ਵਿੱਚ ਮਦਦ ਕਰੇ। ਅਜਿਹੇ ਦੌਰ ਦੇ ਚਲਦਿਆਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਦੀ ਸਾਰਥਕਤਾ ਨੂੰ ਮੁੜ ਵਿਚਾਰਨ ਅਤੇ ਨਵੀਂ ਪੀੜ੍ਹੀ ਨੂੰ ਉਨ੍ਹਾਂ ਦੀ ਵਿਚਾਰਧਾਰਾ ਨਾਲ ਜੋੜਨ ਲਈ ਅਜਿਹੇ ਸੁਹਿਰਦ ਯਤਨਾ ਦੀ ਲੋੜ ਹੈ, ਜੋ ਉਨ੍ਹਾਂ ਦੇ ਜੀਵਨ-ਸਿਧਾਂਤਾਂ ਨੂੰ ਵਿਵਹਾਰਕ ਰੂਪ ਵਿਚ ਅਪਨਾਉਣ ਵਿਚ ਸਹਾਈ ਸਿੱਧ ਹੋ ਸਕਣ।
ਇਸ ਸੈਮੀਨਾਰ ਵਿੱਚ ਪ੍ਰੋ. ਵਿਜੀਤਾ ਸਿੰਘ ਅਗਰਵਾਲ, ਡਾਇਰੈਕਟੋਰੇਟ ਆਫ਼ ਇੰਟਰਨੈਸ਼ਨਲ ਅਫੇਅਰਜ਼, ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਦਿੱਲੀ ਨੇ ਆਪਣੇ ਕੁੰਜੀਵਤ ਭਾਸ਼ਣ ਦੇ ਅੰਦਰ ਕਿਹਾ ਕਿ ਇਸ ਸਮੇਂ ਲੋੜ ਹੈ ਕਿ ਵਿਦਿਆਰਥੀਆਂ ਨੂੰ ਹੁਨਰ ਅਧਾਰਿਤ ਸਿੱਖਿਆ ਨਾਲ ਜੋੜਿਆ ਜਾਵੇ। ਜਿਸ ਵਿਚ ਆਨਲਾਈਨ ਸਿਖਲਾਈ ਵਿਦਿਆਰਥੀਆਂ ਨੂੰ ਨਵੀਆਂ ਚੀਜ਼ਾਂ ਸਿੱਖਣ ਵਿੱਚ ਮਦਦ ਕਰੇਗੀ, ਇਸ ਨਾਲ ਉਹ ਆਨਲਾਈਨ ਸਿਖਲਾਈ ਵਿਚ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦੇ ਹਨ। ਤਕਨਾਲੋਜੀ ਵਿੱਚ ਤਰੱਕੀ ਨੇ ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਕਰਨ ਵਿੱਚ ਮਦਦ ਕੀਤੀ ਹੈ, ਆਨਲਾਈਨ ਸਿਖਲਾਈ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨ ਦਾ ਸਭ ਤੋਂ ਵਧੀਆ ਤਰੀਕਾ ਸਾਬਤ ਹੋਇਆ ਹੈ। ਇਸ ਸੰਦਰਭ ਵਿਚ ਆਯੋਜਿਤ ਇਹ ਸੈਮੀਨਾਰ ਵੀ ਜਨ-ਜਨ ਤੱਕ ਆਨਲਾਈਨ ਸਿਖਲਾਈ ਦੇ ਸੰਦੇਸ਼ ਨੂੰ ਪਹੁੰਚਾਵੇਗਾ।
  ਸੈਮੀਨਾਰ ਦੇ ਮੁੱਖ ਮਹਿਮਾਨ ਪ੍ਰੋ. ਬੂਟਾ ਸਿੰਘ ਸਿੱਧੂ (ਉਪ ਕੁਲਪਤੀ) ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ, ਬਠਿੰਡਾ ਨੇ ਕਿਹਾ ਕਿ ਆਨਲਾਈਨ ਸਿਖਲਾਈ ਦੇ ਦੌਰ ਵਿੱਚ ਵਿਦਿਆਰਥੀ ਚੰਗੀ ਜ਼ਿੰਦਗੀ ਜਿਊਣ ਲਈ ਮਹੱਤਵਪੂਰਨ ਹੁਨਰ ਵਿਕਸਿਤ ਕਰਨ ਜਿਵੇਂ ਸਮਾਂ ਪ੍ਰਬੰਧਨ ਹੁਨਰ, ਸਮੱਸਿਆ ਹੱਲ ਕਰਨ ਦੇ ਹੁਨਰ, ਸੋਚਣ ਦੇ ਹੁਨਰ, ਸਿੱਖਣ ਦੇ ਹੁਨਰ ਅਤੇ ਸੰਚਾਰ ਹੁਨਰ। ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਸਿੱਖਿਆ ਦੇ ਖੇਤਰ ਵਿਚ ਅਜਿਹੇ ਹੀ ਹੁਨਰਾਂ ਨੂੰ ਵਿਕਸਿਤ ਕਰ ਰਹੀ ਹੈ।
ਇਸ ਸੈਮੀਨਾਰ ਦੇ ਵਿਸ਼ੇਸ਼ ਮਹਿਮਾਨ ਡਾ.ਬੀ.ਐਸ. ਭਾਟੀਆ (ਪ੍ਰੋ.ਵਾਈਸ ਚਾਂਸਲਰ), ਰਿਮਟ ਯੂਨੀਵਰਸਿਟੀ ਨੇ ਕਿਹਾ ਕਿ ਸਿੱਖਿਆ ਮਨੁੱਖੀ ਅਧਿਕਾਰਾਂ ਦੇ ਵਿਕਾਸ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ। ਇਹ ਗਰੀਬੀ ਨੂੰ ਘਟਾਉਣ, ਸਿਹਤ ਸੁਧਾਰ, ਸਮਾਨਤਾ, ਸ਼ਾਂਤੀ ਅਤੇ ਸਥਿਰਤਾ ਵਿੱਚ ਸੁਧਾਰ ਲਈ ਸਭ ਤੋਂ ਮਜ਼ਬੂਤ ਸਾਧਨਾਂ ਵਿੱਚੋਂ ਇੱਕ ਹੈ। ਲੋਕਾਂ ਦੀ ਸਿੱਖਿਆ ਵਿੱਚ ਸਮਾਰਟ ਅਤੇ ਪ੍ਰਭਾਵਸ਼ਾਲੀ ਨਿਵੇਸ਼ ਕਰਨਾ ਮਨੁੱਖੀ ਪੂੰਜੀ ਦੇ ਵਿਕਾਸ ਲਈ ਮਹੱਤਵਪੂਰਨ ਹੈ, ਜੋ ਅਤਿ ਦੀ ਗਰੀਬੀ ਨੂੰ ਖਤਮ ਕਰੇਗੀ। ਇਸ ਰਣਨੀਤੀ ਦੇ ਮੂਲ ਵਿੱਚ ਸਿੱਖਣ ਦੇ ਸੰਕਟ ਨਾਲ ਨਜਿੱਠਣ ਅਤੇ ਨੌਜਵਾਨਾਂ ਨੂੰ ਅਜੋਕੇ ਸੰਸਾਰ ਵਿੱਚ ਸਫਲ ਹੋਣ ਲਈ ਲੋੜੀਂਦੇ ਉੱਨਤ ਬੋਧਾਤਮਕ, ਸਮਾਜਿਕ ਭਾਵਨਾਤਮਕ, ਤਕਨੀਕੀ ਅਤੇ ਡਿਜੀਟਲ ਹੁਨਰਾਂ ਨੂੰ ਹਾਸਲ ਕਰਨ ਵਿੱਚ ਮਦਦ ਕਰਨ ਦੀ ਲੋੜ ਹੈ।
  ਉਦਘਾਟਨੀ ਸ਼ੈਸ਼ਨ ਵਿਚ ਡਾ. ਗੁਰਦੀਪ ਸਿੰਘ ਬੱਤਰਾ (ਡੀਨ ਅਕਾਦਮਕਿ ਮਾਮਲੇ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਟਿੀ, ਪਟਿਆਲਾ) ਨੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਟਿੀ,ਪਟਿਆਲਾ ਵੱਲੋਂ ਇਸ ਸੈਮੀਨਾਰ ਨੂੰ ਆਯੋਜਤਿ ਕਰਨ ਦਾ ਉਦੇਸ਼ ਸਾਰਿਆਂ ਨੂੰ ਸਿੱਖਿਆ ਦੇ ਮਹੱਤਵ ਬਾਰੇ ਦੱਸਣਾ ਹੈ। ਇਸ ਮਨੋਰਥ ਦੀ ਪੂਰਤੀ ਹਿੱਤ ਯੂਨੀਵਰਸਿਟੀ ਅਕਾਦਮਿਕ, ਸਮਾਜਕ, ਆਰਥਿਕ ਅਤੇ ਨੈਤਿਕ ਆਦਿ ਪੱਧਰਾਂ ‘ਤੇ ਆਪਣੇ ਕਾਰਜ ਨੂੰ ਕਰਨ ਲਈ ਪ੍ਰਪੱਕ ਅਤੇ ਯਤਨਸ਼ੀਲ ਹੈ।
  ਸੈਮੀਨਾਰ ਦੇ ਦੂਸਰੇ ਭਾਗ ਟੈਕਨੀਕਲ ਸ਼ੈਸ਼ਨ ਵਿੱਚ ਪੇਪਰ ਪੇਸ਼ ਕੀਤੇ ਗਏ।ਜਿਸ ਦੀ ਪ੍ਰਧਾਨਗੀ ਡਾ.ਅਨੀਤਾ ਗਿੱਲ ਅਤੇ ਡਾ.ਨੈਨਾ ਨੇ ਸਾਂਝੇ ਤੌਰ  ਤੇ ਕੀਤੀ।ਵਿਦਵਾਨਾਂ ਨੇ ਆਪਣੇ ਪੇਪਰ ਪੇਸ਼ ਕਰਦੇ ਕਿਹਾ ਕਿ ਨੌਜਵਾਨਾਂ ਨੂੰ ਹੁਨਰ ਅਤੇ ਨੌਕਰੀਆਂ ਦੋਵੇ ਪੱਖੋਂ ਸਿੱਖਿਆ ਦਾ ਹੀ ਸਹਾਰਾ ਹੈ। ਸਿੱਖਿਆ ਵਿੱਚ ਆਈ ਗਿਰਾਵਟ  ਵਿਦਿਆਰਥੀਆਂ ਨੂੰ ਨਿਰਾਸ਼ਾ ਵੱਲ ਧੱਕ ਰਹੀ ਹੈ।ਇਸ ਸੈਮੀਨਾਰ ਵਿਚ ਇੱਕ ਟੈਕਨੀਕਲ ਸ਼ੈਸ਼ਨ ਔਨ-ਲਾਇਨ ਵੀ ਕੀਤਾ ਗਿਆ।ਜਿਸ ਦੀ ਪ੍ਰਧਾਨਗੀ ਡਾ. ਸਰਬਜੀਤ ਕੌਰ ਨੇ ਕੀਤੀ।
  ਸੈਮੀਨਾਰ ਦੇ ਅਖ਼ੀਰ ਵਿਚ ਵਿਦਾਇਗੀ ਸ਼ੈਸ਼ਨ ਕੀਤਾ ਗਿਆ। ਆਪਣੇ ਸਵਾਗਤੀ ਸ਼ਬਦਾਂ ਵਿਚ ਡਾ.ਮਨਜੀਤ ਸਿੰਘ( ਰਜਿਸਟਰਾਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਨੇ ਕਿਹਾ ਕਿ ਇਹ ਸੈਮੀਨਾਰ ਇਸ ਲਈ ਮਹੱਤਵਪੂਰਣ ਸੀ ਕਿਉਕਿ ਇਸ ਵਿਚ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵਿਸ਼ੇਸ਼ ਮੰਤਵ ਸਾਰਿਆਂ ਲਈ ਲਚਕੀਲੀ ਸਿੱਖਿਆ ਪ੍ਰਣਾਲੀ ਨੂੰ ਦ੍ਰਿੜ ਕਰਵਾਇਆ ਗਿਆ। ਇਸ ਸ਼ੈਸ਼ਨ ਵਿਚ ਪਰਮਪ੍ਰੀਤ ਕੌਰ ਨੇ ਸਮੁੱਚੇ ਸੈਮੀਨਾਰ ਦੀ ਰਿਪੋਟ ਪੇਸ਼ ਕੀਤੀ।ਡਾ.ਕਰਮਜੀਤ ਸਿੰਘ (ਵਾਇਸ ਚਾਂਸਲਰ, ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ) ਨੇ ਇਸ ਸ਼ੈਸ਼ਨ ਦੀ ਪ੍ਰਧਾਨਗੀ ਕੀਤੀ।ਵਾਈਸ ਚਾਂਸਲਰ ਲੈਫਟੀਨੈਟ ਜਰਨਲ ਜਗਬੀਰ ਸਿੰਘ ਚੀਮਾ (ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ) ਨੇ ਵਿਦਾਇਗੀ ਭਾਸ਼ਣ ਵਿਚ ਕਿਹਾ ਕਿ ਹੁਣ ਸਮੇਂ ਦੀ ਲੋੜ ਹੈ ਕਿ ਸਿੱਖਿਆ ਨੂੰ ਠੀਕ ਕਰਨ ਲਈ ਯਤਨ ਕੀਤੇ ਜਾਣ।ਸਿੱਖਿਆ ਨੂੰ ਪ੍ਰਾਪਤ ਕਰਨ, ਬਿਹਤਰ, ਬਰਾਬਰ ਅਤੇ ਲਚਕੀਲੀ ਸਿੱਖਿਆ ਪ੍ਰਣਾਲੀ ਦਾ ਨਿਰਮਾਣ ਕਰਕੇ ਸਿੱਖਿਆ ਨੂੰ ਪ੍ਰਸਾਰਿਤ ਕੀਤਾ ਜਾਵੇ। ਡਾ. ਪਿੰਕੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਸਮੁੱਚੇ ਸੈਮੀਨਾਰ ਦੇ ਕਨਵੀਨਰ ਪਰਮਪ੍ਰੀਤ ਕੌਰ ਸਨ।

Spread the love

Leave a Reply

Your email address will not be published. Required fields are marked *

Back to top button