Punjab-Chandigarh

ਹਰਿੰਦਰਪਾਲ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਹਰ ਇਕ ਵੋਟਰ ਆਪਣੀ ਚੋਣ ਮੁਹਿੰਮ ਸਮਝ ਕੇ ਡਟਿਆ : ਜਗਜੀਤ ਕੋਹਲੀ

Ajay verma

20 ਜਨਵਰੀ ( ਦੇਵੀਗੜ੍ਹ ) : ਹਲਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਹੋਰ ਤੇਜ਼ ਕਰਨ ਸਬੰਧੀ ਨਵੀਂ ਰਣਨੀਤੀ ਘੜਨ ਲਈ ਅੱਜ ਸ. ਜਗਜੀਤ ਸਿੰਘ ਕੋਹਲੀ ਵਲੋਂ ਸਰਕਲ ਰੋਹੜ ਜਗੀਰ ਦੀ ਸਮੁੱਚੀ ਅਕਾਲੀ-ਬਸਪਾ ਟੀਮ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਵਿਧਾਇਕ ਚੰਦੂਮਾਜਰਾ ਦੀ ਨਰਮਦਿਲੀ ਅਤੇ ਹਲੀਮੀ ਤੋਂ ਹਲਕੇ ਦਾ ਹਰ ਵਰਗ ਪ੍ਰਭਾਵਿਤ ਹੈ ਅਤੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਬੀਬੀਆਂ, ਬਜ਼ੁਰਗ ਅਤੇ ਨੌਜਵਾਨ ਅਤੇ ਬੱਚੇ ਆਪਣੀ ਚੋਣ ਮੁਹਿੰਮ ਸਮਝ ਕੇ ਅਕਾਲੀ ਦਲ ਦਾ ਪ੍ਰਚਾਰ ਘਰ ਘਰ ਕਰ ਰਹੇ ਹਨ।
ਸ. ਕੋਹਲੀ ਨੇ ਆਖਿਆ ਕਿ ਕਾਂਗਰਸ ਅਤੇ ਆਪ ਨੂੰ ਪਿਛਲੀਆਂ ਚੋਣਾਂ ਦੇ ਨਤੀਜੇ ਨਹੀਂ ਭੁੱਲਣੇ ਚਾਹੀਦੇ ਅਤੇ ਇਸ ਵਾਰ ਤਾਂ ਪਿਛਲੀ ਵਾਰ ਤੋਂ ਵੀ ਕਰਾਰੀ ਹਾਰ ਲਈ ਦੋਵੇਂ ਪਾਰਟੀਆਂ ਤਿਆਰ ਰਹਿਣ। ਉਨ੍ਹਾਂ ਸਰਕਲ ਦੀ ਸਮੁੱਚੀ ਅਕਾਲੀ-ਬਸਪਾ ਲੀਡਰਸ਼ਿਪ ਨੂੰ ਅਪੀਲ ਕੀਤੀ ਕਿ ਉਹ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ’ਚ ਬੂਥ ਪੱਧਰ ’ਤੇ ਟੀਮਾਂ ਬਣਾ ਕੇ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਅਤੇ ਕਾਂਗਰਸ ਤੇ ਆਪ ਦੀਆਂ ਕੋਝੀਆਂ ਚਾਲਾਂ ਤੋਂ ਲੋਕਾਂ ਨੂੰ ਜਾਣੂ ਕਰਵਾਉਣ।
ਇਸ ਮੌਕੇ ਸਰਕਲ ਪ੍ਰਧਾਨ ਤਰਸੇਮ ਸਿੰਘ ਕੋਟਲਾ, ਸਵਿੰਦਰ ਸਿੰਘ ਬੁੱਧਮੋਰ, ਸਤਨਾਮ ਸਿੰਘ ਨੰਦਗੜ੍ਹ, ਗੁਰਦੀਪ ਸਿੰਘ ਦੇਵੀਨਗਰ, ਰਾਜ ਕੁਮਾਰ ਸੈਣੀ, ਅੰਗਰੇਜ਼ ਸਿੰਘ, ਜੱਸਾ ਸਿੰਘ ਕੋਟਲਾ, ਸੁਖਵਿੰਦਰ ਸਿੰਘ ਪਠਾਨਮਾਜਰਾ, ਅਜਾਇਬ ਸਿੰਘ, ਕਰਮ ਸਿੰਘ, ਪਰਮਜੀਤ ਸਿੰਘ ਰੁੜਕੀ, ਗੁਰਨਾਮ ਸਿੰਘ ਬੀਬੀਪੁਰ, ਬਲਕਾਰ ਸਿੰਘ ਕਾਲਾ ਸਰਪੰਚ, ਬੰਤ ਸਿੰਘ ਦੂੱਧਨਸਾਧਾਂ, ਅੰਗਰੇਜ਼ ਸਿੰਘ ਘੜਾਮ, ਜੋਬਨ ਸੰਧੂ ਘੜਾਮ, ਮਨਿੰਦਰ ਸਿੰਘ ਵੀ ਹਾਜ਼ਰ ਸਨ।  

Spread the love

Leave a Reply

Your email address will not be published. Required fields are marked *

Back to top button