Punjab-Chandigarh

ਬੀਬੀ ਬਲਵਿੰਦਰ ਕੌਰ ਵਲੋਂ ਪੁੱਤਰ ਹਰਿੰਦਰਪਾਲ ਚੰਦੂਮਾਜਰਾ ਦੇ ਹੱਕ ’ਚ ਚੋਣ ਪ੍ਰਚਾਰ

20 ਜਨਵਰੀ ( ਪਟਿਆਲਾ ) : ਹਲਕਾ ਸਨੌਰ ਤੋਂ ਵਿਧਾਇਕ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੇ ਹੱਕ ਵਿਚ ਉਨ੍ਹਾਂ ਦੀ ਮਾਤਾ ਬੀਬੀ ਬਲਵਿੰਦਰ ਕੌਰ ਚੰਦੂਮਾਜਰਾ ਵਲੋਂ ਪਿੰਡ ਅਲੀਪੁਰ ਅਰਾਈਆਂ ’ਚ ਚੋਣ ਪ੍ਰਚਾਰ ਕੀਤਾ ਗਿਆ।
ਇਸ ਮੌਕੇ ਬੀਬੀ ਬਲਵਿੰਦਰ ਕੌਰ ਨੇ ਆਖਿਆ ਕਿ ਕਾਂਗਰਸ ਵਲੋਂ ਪਿਛਲੀ ਵਾਰ ਸੱਤਾ ’ਚ ਆਉਣ ਤੋਂ ਪਹਿਲਾਂ ਕੀਤੇ ਵਾਅਦਿਆਂ ਵਾਂਗ ਹੀ ਆਮ ਆਦਮੀ ਪਾਰਟੀ ਵਲੋਂ ਦਿੱਤੀਆਂ ਜਾ ਰਹੀਆਂ ਗਰੰਟੀਆਂ ਵੀ ਕਦੇ ਨਾ ਪੂਰੀਆਂ ਹੋਣ ਵਾਲੀਆਂ ਨਹੀਂ। ਉਨ੍ਹਾਂ ਆਖਿਆ ਕਿ ਸੱਤਾ ਹਾਸਲ ਕਰਨ  ਲਈ ਝੂਠੇ ਵਾਅਦੇ ਕਰਨ ਵਾਲੀਆਂ ਪਾਰਟੀਆਂ ਨੂੰ ਲੋਕ ਮੂੰਹ  ਨਾ ਲਗਾਉਣ । ਪੰਜਾਬ ਅਤੇ ਪੰਜਾਬੀਅਤ ਦੀ ਆਪਣੀ ਅਤੇ ਹਢੀ ਵਰਤੀ ਪਾਰਟੀ ਸ਼ੋ੍ਰਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਅਕਾਲੀ-ਬਸਪਾ ਗਠਜੋੜ ਨੂੰ ਸੱਤਾ ’ਚ ਲਿਆਉਣ ਤਾਂਕਿ ਹਲਕੇ ਨੂੰ ਮੁੜ ਵਿਕਾਸ ਦੀ ਲੀਹਾਂ ’ਤੇ ਤੋਰਿਆ ਜਾ ਸਕੇ।
ਉਨ੍ਹਾਂ ਇਸ ਮੌਕੇ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਕੀਮਤੀ ਵੋਟ ਦਾ ਇਸਤੇਮਾਲ ਉਮੀਦਵਾਰ ਦੀ ਹਲਕੇ ਪ੍ਰਤੀ ਲਗਨ, ਮਿਹਨਤ ਅਤੇ ਪਿਛੇ ਕੀਤੇ ਕੰਮਾਂ ਦੀ ਕਾਰਗੁਜ਼ਾਰੀ ਬਦਲੇ ਦੇਣ। ਉਨ੍ਹਾਂ ਆਖਿਆ ਕਿ ਹਲਕਾ ਵਿਧਾਇਕ ਵਲੋਂ ਹਲਕੇ ਅੰਦਰ ਕੁੜੀਆਂ ਦਾ ਕਾਲਜ ਤੇ ਸਰਕਾਰੀ ਮਿਲਕ ਪਲਾਂਟ ਲਗਾਉਣ ਦੇ ਸੁਪਨੇ ਸਣੇ ਅਨੇਕਾਂ ਵਿਕਾਸ ਕਾਰਜ ਕਰਵਾਉਣ ਲਈ ਹਲਕੇ ਦੀ ਵਾਗਡੋਰ ਮੁੜ ਹਲਕੇ ਦੇ ਸੇਵਾਦਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੂੰ ਸੌਂਪਣ।
ਡਾ. ਰਵੇਲ ਸਿੰਘ ਐਮਸੀ,ਸੁਖਦੇਵ ਸਿੰਘ ਐਮਸੀ, ਜੰਗ ਸਿੰਘ ਅਲੀਪੁਰ ਅਰਾਈਆਂ, ਰਾਜਾ ਤੁੜ, ਭੁਪਿੰਦਰ ਸਿੰਘ ਗਿੱਲ, ਸਨੀ ਹਸਨਪੁਰ, ਅਕਾਸ਼ ਨੋਰੰਗਵਾਲ ਵੀ ਹਾਜ਼ਰ ਸਨ।    

Spread the love

Leave a Reply

Your email address will not be published. Required fields are marked *

Back to top button