ਨੈੱਟਬਾਲ ਦੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਵਿੱਚ ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੀ ਸ਼ਾਨਦਾਰ ਜਿੱਤ
(ਪਟਿਆਲਾ)- 67ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2023-24 ਦੇ ਨੈੱਟਬਾਲ ਦੇ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤ੍ਰਿਪੜੀ (ਪਟਿਆਲਾ) ਦੇੇ ਖਿਡਾਰੀਆਂ ਨੇ ਜ਼ੋਨ ਪਟਿਆਲਾ-1 ਵਲੋਂ ਖੇਡਦੇ ਹੋਏ ਸ਼ਾਨਦਾਰ ਪ੍ਰਦਰਸ਼ਨ ਕੀਤਾ।ਸ.ਸ.ਸ.ਸ. ਤ੍ਰਿਪੜੀ ਦੇ ਖਿਡਾਰੀਆਂ ਨੇ ਜ਼ਿਲ੍ਹਾ ਪੱਧਰੀ ਨੈੱਟਬਾਲ ਲੜਕਿਆਂ ਦੇ ਅੰਡਰ-14 ਵਿੱਚ ਗੋਲਡ, ਅੰਡਰ-17 ਵਿੱਚ ਗੋਲਡ ਅਤੇ ਅੰਡਰ-19 ਵਿੱਚ ਗੋਲਡ ਹਾਸਲ ਕੀਤਾ। ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੀਆਂ ਖਿਡਾਰਣਾ ਨੇ ਜ਼ਿਲ੍ਹਾ ਪੱਧਰੀ ਨੈੱਟਬਾਲ ਲੜਕੀਆਂ ਦੇ ਅੰਡਰ-14 ਵਿੱਚ ਗੋਲਡ, ਅੰਡਰ-17 ਵਿੱਚ ਗੋਲਡ ਅਤੇ ਅੰਡਰ-19 ਵਿੱਚ ਗੋਲਡ ਹਾਸਲ ਕੀਤਾ। ਬਾਸਕਟਬਾਲ ਅੰਡਰ-19 ਵਿੱਚ ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੇ ਖਿਡਾਰੀ ਪਰਵੇਸ਼ ਕੁਮਾਰ ਅਤੇ ਅਮਨਦੀਪ ਕੁਮਾਰ ਨੇ ਜ਼ੋਨ ਪਟਿਆਲਾ-1 ਵੱਲੋਂ ਖੇਡਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਬਾਸਕਟਬਾਲ ਅੰਡਰ-17 ਵਿੱਚ ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੇ ਖਿਡਾਰੀ ਵਿਭੋਰ ਮੰਡੋਰਾ ਅਤੇ ਸੁੰਦਰਮ ਨੇ ਜ਼ੋਨ ਪਟਿਆਲਾ-1 ਵੱਲੋਂ ਖੇਡਦੇ ਹੋਏ ਗੋਲਡ ਮੈਡਲ ਹਾਸਲ ਕੀਤਾ। ਏਅਰ ਰਾਈਫਲ ਓਪਨ ਸਾਈਟ (ਸ਼ੂਟਿੰਗ) ਦੇ ਅੰਡਰ 14 ਸਾਲ ਲੜਕੀਆਂ ਦੇ ਮੁਕਾਬਲੇ ਵਿੱਚ ਸ.ਸ.ਸ.ਸ. ਤ੍ਰਿਪੜੀ (ਪਟਿਆਲਾ) ਦੀ ਖਿਡਾਰਣ ਸਾਕਸ਼ੀ ਨੇ ਰਿਕਾਰਡ ਤੋੜ ਜਿੱਤ ਪ੍ਰਾਪਤ ਕਰਕੇ ਪੂਰੇ ਪਟਿਆਲਾ ਜ਼ਿਲ੍ਹੇ ਵਿੱਚੋਂ 325 ਸਕੋਰ ਪ੍ਰਾਪਤ ਕਰਕੇ ਗੋਲਡ ਮੈਡਲ ਹਾਸਲ ਕੀਤਾ। ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ ਜੀ ਨੇ ਖੇਡਾਂ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਮੂਹ ਸਰੀਰਿਕ ਸਿੱਖਿਆ ਅਧਿਆਪਕਾਂ ਅਤੇ ਬੱਚਿਆ ਨੰੁ ਵਧਾਈ ਦਿੱਤੀ।ਪ੍ਰਿੰਸੀਪਲ ਡਾ. ਨਰਿੰਦਰ ਕੁਮਾਰ ਜੀ ਨੇ ਕਿਹਾ ਕਿ ੳੇੁਹਨਾਂ ਨੂੰ ਯਕੀਨ ਹੈ ਕਿ ਇਹਨਾਂ ਬੱਚਿਆਂ ਤੋਂ ਪ੍ਰੇਰਨਾ ਲੈ ਕੇ ਹੋਰ ਵੀ ਬੱਚੇ ਵੱਧ ਚੜ੍ਹ ਕੇ ਖੇਡਾਂ ਵਿੱਚ ਭਾਗ ਲੈਣਗੇ। ਇਸ ਮੌਕੇ ਤੇ ਸ੍ਰੀਮਤੀ ਇੰਦੂ ਬਾਲਾ (ਲੈਕਚਰਾਰ ਫਿਜ਼ੀਕਲ ਐਜੂਕੇਸ਼ਨ), ਸ੍ਰੀਮਤੀ ਮਨਵੀਰ ਕੌਰ (ਪੀ.ਟੀ.ਆਈ.), ਸ੍ਰੀ ਜਰਨੈਲ ਸਿੰਘ (ਪੀ.ਟੀ.ਆਈ.) ਅਤੇ ਹੋਰ ਅਧਿਆਪਕ ਮੌਜੂਦ ਸਨ।