ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਸਾਫਟਬਾਲ ਅੰਡਰ-17 (ਲੜਕੇੇ) ਦੇ ਟੂਰਨਾਮੈਂਟ ਵਿੱਚ ਜ਼ੋਨ ਪਟਿਆਲਾ-2 ਨੇ ਹਾਸਲ ਕੀਤਾ ਸਿਲਵਰ ਮੈਡਲ

Suman(TMT)
(ਪਟਿਆਲਾ)- 67ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਸਾਲ 2023-24 ਦਾ ਸਾਫਟਬਾਲ ਅੰਡਰ-17 ਲੜਕਿਆਂ ਦਾ ਟੂਰਨਾਮੈਂਟ ਕਨਵੀਨਰ
ਸ੍ਰੀਮਤੀ ਕਰਮਜੀਤ ਕੌਰ (ਪ੍ਰਿੰਸੀਪਲ), ਸ੍ਰੀ ਰਾਜੇਸ਼ ਕੁਮਾਰ (ਪ੍ਰਿੰਸੀਪਲ), ਸ੍ਰੀ ਅਮਿਤ ਕਮਾਰ (ਮੱੁਖ ਅਧਿਆਪਕ), ਸ੍ਰੀ ਲਲਿਤ ਸਿੰਗਲਾ (ਮੱੁਖ ਅਧਿਆਪਕ), ਸ੍ਰੀਮਤੀ ਮੀਨੀ ਜੋਸ਼ੀ (ਮੱੁਖ ਅਧਿਆਪਕ), ਸ੍ਰੀ ਪਵਿੱਤਰ ਸਿੰਘ (ਲੈਕਚਰਾਰ ਫਿਜੀਕਲ ਐਜ਼ੂਕੇਸ਼ਨ), ਸ੍ਰੀ ਬਿਕਰਮ ਸਿੰਘ (ਲੈਕਚਰਾਰ ਫਿਜੀਕਲ ਐਜ਼ੂਕੇਸ਼ਨ), ਮਿਸ ਅਰਚਨਾ (ਲੈਕਚਰਾਰ ਫਿਜੀਕਲ ਐਜ਼ੂਕੇਸ਼ਨ), ਸ੍ਰੀ ਅੰਗਰੇਜ਼ ਸ਼ਰਮਾ (ਡੀ.ਪੀ.ਈ.), ਸ੍ਰੀ ਗੋਰਵ (ਡੀ.ਪੀ.ਈ.) ਅਤੇ ਸ੍ਰੀ ਹਰੀਸ਼ ਸਿੰਘ (ਪੀ.ਟੀ.ਆਈ.) ਦੀ ਅਗਵਾਈ ਵਿੱਚ ਸ.ਸ.ਸ.ਸ. ਮਲਟੀਪਰਪਜ਼ (ਮੁੰਡੇ), ਪਾਸੀ ਰੋਡ ਪਟਿਆਲਾ ਵਿਖੇ ਕਰਵਾਇਆ ਗਿਆ।ਇਸ ਟੂਰਨਾਮੈਂਟ ਵਿੱਚ ਜ਼ੋਨ ਘਨੌਰ ਦੀ ਟੀਮ ਨੇ ਗੋਲਡ, ਜ਼ੋਨ ਪਟਿਆਲਾ-2 ਦੀ ਟੀਮ ਨੇ ਸਿਲਵਰ ਅਤੇ ਜ਼ੋਨ ਪਟਿਆਲਾ-3 ਦੀ ਟੀਮ ਨੇ ਬਰਾਊਂਜ਼ ਮੈਡਲ ਹਾਸਲ ਕੀਤਾ। ਜ਼ੋਨ ਪਟਿਆਲਾ-2 ਦੀ ਟੀਮ ਨੇ ਇਸ ਟੂਰਨਾਮੈਂਟ ਵਿੱਚ ਆਪਣੇ ਕੋਚ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ., ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ, ਪਟਿਆਲਾ) ਅਤੇ ਸ੍ਰੀਮਤੀ ਸੁਸ਼ੀਲਾ ਵਸ਼ਿਸ਼ਟ (ਡੀ.ਪੀ.ਈ., ਐੱਸ.ਡੀ.ਕੇ. ਸ਼ਕੁੰਤਲਾ ਸੀਨੀਅਰ ਸੈਕੰਡਰੀ ਸਕੂਲ, ਪਟਿਆਲਾ) ਦੀ ਰਹਿਨੁਮਾਈ ਵਿੱਚ ਭਾਗ ਲਿਆ। ਜ਼ੋਨ ਪਟਿਆਲਾ-2 ਦੀ ਟੀਮ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦਾ ਸਚਿਨ ਕੁਮਾਰ ਮੰਡਲ, ਕ੍ਰਿਸ਼ ਕੁਮਾਰ, ਅਵਤਾਰ ਸਿੰਘ, ਵਿਿਪਨ ਕੁਮਾਰ ਅਤੇ ਐੱਸ.ਡੀ.ਕੇ. ਸ਼ਕੁੰਤਲਾ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਦਾ ਸ਼ਿਵ ਕੁਮਾਰ, ਅਮਨ ਕਸ਼ਯਪ, ਕ੍ਰਿਸ਼, ਕਰਨ, ਰਣਬੀਰ ਨਾਹਰ, ਨਿਿਖਲ, ਅਦਿੱਤਿਆ ਸੈਣੀ, ਰਾਹੁਲ, ਸਾਇਮਨ ਸਿੰਘ, ਸੁਭਮ ਅਤੇ ਪਲੇ ਵੇਜ ਸੀਨੀਅਰ ਸੈਕੰਡਰੀ ਸਕੂਲ (ਪਟਿਆਲਾ) ਦਾ ਮਨਰਾਜ ਸਿੰਘ ਤੇ ਨੂਰਯੋਧ ਸਿੰਘ ਸ਼ਾਮਲ ਸਨ। ਸ੍ਰੀਮਤੀ ਮਮਤਾ ਰਾਣੀ ਜੀ ਨੇ ਕਿਹਾ ਕਿ ਜ਼ੋਨ ਪਟਿਆਲਾ-2 ਦੀ ਟੀਮ ਇਸ ਟੂਰਨਾਮੈਂਟ ਲਈ ਕਾਫੀ ਲੰਬੇ ਸਮੇਂ ਤੋਂ ਪ੍ਰੈਕਟੀਸ ਕਰ ਰਹੀ ਸੀ। ਸ੍ਰੀਮਤੀ ਮਮਤਾ ਰਾਣੀ ਜੀ ਨੇ ਜ਼ੋਨ ਪਟਿਆਲਾ-2 ਦੀ ਟੀਮ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਸਮੂਹ ਜ਼ੋਨ ਪਟਿਆਲਾ-2 ਨੂੰ ਵਧਾਈ ਦਿਤੀ।ਇਸ ਟੂਰਨਾਮੈਂਟ ਮੌਕੇ ਤੇ ਸ੍ਰੀ ਮਨਪ੍ਰੀਤ ਸਿੰਘ, ਸ੍ਰੀ ਗੁਰਜੀਤ ਸਿੰਘ, ਸ੍ਰੀ ਯਾਦਵਿੰਦਰ ਸਿੰਘ, ਸ੍ਰੀਮਤੀ ਇੰਦਰਜੀਤ ਕੌਰ, ਸ੍ਰੀ ਜਸਵਿੰਦਰ ਸਿੰਘ ਅਤੇ ਸ੍ਰੀ ਐੱਸ.ਪੀ. ਸਿੰਘ ਹੋਰ ਸਰੀਰਿਕ ਸਿੱਖਿਆ ਅਧਿਆਪਕ ਅਤੇ ਕੋਚ ਮੋਜੂਦ ਸਨ।