EducationPunjab-ChandigarhTop NewsUncategorized

ਸ.ਮਿ.ਸ. ਮੈਣ ਦੇ ਵਿਦਿਆਰਥੀਆਂ ਨੇ ਅੱਠਵੀਂ ਬੋਰਡ ਪ੍ਰੀਖਿਆ ਵਿੱਚ ਸਾਇੰਸ ਵਿਸ਼ੇ ਵਿੱਚ ਕੀਤਾ ਕਮਾਲ

Suman

(ਪਟਿਆਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਅੱਠਵੀਂ ਕਲਾਸ ਦੇ ਬੋਰਡ ਦੇ ਨਤੀਜਿਆਂ ਵਿੱਚ ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦਾ ਪ੍ਰਦਰਸ਼ਨ ਇਸ ਵਾਰ ਵੀ ਸ਼ਾਨਦਾਰ ਰਿਹਾ।ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ।ਸਕੂਲ ਦੇ 28 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ, ਜਿਸ ਵਿੱਚੋਂ 7 ਵਿਦਿਆਰਥੀਆਂ ਨੇ ਨੱਬੇਫੀ ਸਦੀ ਤੋਂ ਵੱਧ ਅੰਕ ਪ੍ਰਾਪਤ ਕੀਤੇ।ਸਾਇੰਸ ਵਿਸ਼ੇ ਵਿੱਚ ਵਿਦਿਆਰਥੀਆਂ ਦਾ ਨਤੀਜਾ ਬਹੁਤ ਹੀਸ਼ਾਨ ਦਾਰ ਰਿਹਾ।ਇਸ ਸਕੂਲ ਦੇ ਹਰਸ਼ਪ੍ਰੀਤ ਸਿੰਘ, ਅਨੀਤਾਰਾਣੀ ਅਤੇ ਰਜਨੀਯਾਦ ਵਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਸਾਇੰਸ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕੀਤੇ।ਸ੍ਰੀਮਤੀ ਮੋਨਿਕਾ ਅਰੋੜਾ ਜੀ ਜੋ ਕਿ ਇਸ ਸਕੂਲ ਦੇ ਇੰਚਾਰਜ ਹਨ ਅਤੇ ਵਿਦਿਆਰਥੀਆਂ ਨੂੰ ਸਾਇੰਸ ਦਾ ਵਿਸ਼ਾ ਵੀ ਪੜ੍ਹਾਉਂਦੇ ਹਨ, ਉਹਨਾਂ ਨੇ ਵਿਦਿਆਰਥੀਆਂ ਨੂੰ ਇਸਸ਼ਾਨਦਾਰ ਪ੍ਰਦਰਸ਼ਨ ਤੇ ਵਧਾਈ ਦਿਤੀ।ਇਥੇ ਇਹ ਵੀ ਗੱਲ ਜ਼ਿਕਰ ਯੋਗ ਹੈ ਕਿ ਸ੍ਰੀਮਤੀ ਮੋਨਿਕਾ ਅਰੋੜਾ ਜੀ ਸਕੂਲ ਇੰਚਾਰ ਜਦੀ ਜਿੰਮੇਵਾਰ ਦੇ ਨਾਲ ਨਾਲ ਆਪਣੇ ਵਿਸ਼ੇ ਨੂੰ ਵੀ ਬੜੀ ਮਿਹਨਤ ਨਾਲ ਕਰਵਾਉਂਦੇ ਹਨ।ਇਸ ਮੌਕੇ ਤੇ ਸ੍ਰੀ ਸ੍ਰੀ ਮਤੀ ਵੰਦਨਾ ਜੈਨ (ਸ.ਸ. ਮਿਸਟ੍ਰੈਸ), ਮਨਪ੍ਰੀਤ ਸਿੰਘ (ਕੰਪਿਊਟਰਫੈਕਲਟੀ) ਸ੍ਰੀ ਮਤੀ ਵੰਦਨਾ ਗੁਪਤਾ (ਹਿੰਦੀਮਿਸਟ੍ਰੈਸ) ਅਤੇ ਸ੍ਰੀ ਦੀਪ ਇੰਦਰ ਸਿੰਘ (ਪੀ.ਟੀ.ਆਈ) ਮੋਜੂਦਸਨ।

Spread the love

Leave a Reply

Your email address will not be published. Required fields are marked *

Back to top button