Punjab-ChandigarhTop News

ਭੜਕੇ ਕਿਰਤੀ ਵਣ ਕਾਮਿਆ ਨੇ ਕੱਢੀ ਆਪ ਦੀ ਸਰਕਾਰ ਦੇ ਉਮੀਦਵਾਰ ਦੇ ਵਿਰੁੱਧ ਰੋਸ ਰੈਲੀ— ਲੂੰਬਾ ਮੰਡੋਲੀ

ਪਟਿਆਲਾ : 14 ਮਈ 2024 ( ) ਸਰਕਾਰ ਦੀ ਬਹੁਤ ਹੀ ਘਟੀਆ ਕਾਰਗੁਜਾਰੀ ਨੂੰ ਲੈ ਕੇ ਸੂਬੇ ਦੀ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਰਜਿ: ਦੇ ਝੰਡੇ ਹੇਠ ਵਣ ਮੰਡਲ ਪਟਿਆਲਾ ਦੇ ਅਧੀਨ ਕੰਮ ਕਰਦੇ ਕਿਰਤੀ ਵਰਕਰਾਂ ਨੇ ਸਰਹਿੰਦ ਰੋਡ ਤੇ ਜਿਲਾ ਪ੍ਰੀਸ਼ਦ ਕੰਪਲੈਕਸ ਤੋਂ ਜਿਲਾ ਪ੍ਰਧਾਨ ਸ੍ਰੀ ਵੀਰਪਾਲ ਸਿੰਘ ਬੰਮਣਾ, ਸੂਬਾ ਸਕੱਤਰ, ਤੇ ਸੂਬਾਈ ਪ੍ਰਧਾਨ ਬਲਵੀਰ ਸਿੰਘ ਮੰਡੋਲੀ ਤੇ ਮੀਤ ਪ੍ਰਧਾਨ ਮੇਜਰ ਸਿੰਘ ਬਰੇੜ, ਕੁਲਵੰਤ ਸਿੰਘ ਥੂਹੀ ਦੀ ਰਹਿਨਮਾਈ ਹੇਠ ਵੱਡੀ ਗਿਣਤੀ ਵਿੱਚ ਇਕੱਤਰ ਹੋ ਕਰਕੇ ਆਪ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਵਰਕਰਾਂ ਰੋਸ ਮਾਰਚ ਬਜਾਰ ਤੇ ਰਿਹਾਇਸ਼ੀ ਇਲਾਕਾ ਤ੍ਰਿਪੜੀ ਵਿੱਚ ਹੁੰਦੇ ਹੋਏ ਚੀਫ ਕੰਜਰਵੇਟਰ, ਸਾਊਥ ਸਰਕਲ ਦਫਤਰ, ਥਾਪਰ ਨੇੜੇ ਚੌਂਕ ਵਿੱਚ ਪਹੁੰਚੇ। ਇੱਥੇ ਰੋਸ ਰੈਲੀ ਕਰਨ ਉਪਰੰਤ ਸਕੱਤਰੇਤ ਜਿਲਾ ਪਟਿਆਲਾ ਡਿਪਟੀ ਕਮਿਸ਼ਨਰ ਦਫਤਰ ਅੱਗੇ ਜੰਮਕੇ ਨਾਅਰੇਬਾਜੀ ਕੀਤੀ ਗਈ। ਬੁਲਾਰਿਆਂ ਨੇ ਸਰਕਾਰ ਵਿਰੁੱਧ ਭੜਾਸ ਕੱਢਦਿਆ ਕਿਹਾ ਕਿ ਕਈ ਲੀਡਰ ਸਰਕਾਰ ਦੇ ਚਮਚੇ ਇੱਥੇ ਹੀ ਸਾਨੂੰ ਸਰਕਾਰ ਆਉਣ ਤੋਂ ਪਹਿਲਾਂ ਵਿਸ਼ਵਾਸ਼ ਦਿਵਾਉਂਦੇ ਸੀ ਕਿ ਆਪ ਦੀ ਸਰਕਾਰ ਬਣਨ ਤੇ ਕੋਈ ਧਰਨਾ ਜਾਇਜ ਮੰਗਾਂ ਪ੍ਰਤੀ ਵਰਕਰਾਂ ਦਾ ਨਹੀਂ ਲੱਗਣ ਦਿੱਤਾ ਜਾਵੇਗਾ ਪਰੰਤੂ ਸਾਰੇ ਵਿਸ਼ਵਾਸ਼ ਵਾਲੇ ਲੀਡਰ ਗਦਾਰ ਤਾਂ ਬਣੇ ਹੀ ਹਨ। ਜੋ ਗਰੀਬ ਮੇਹਨਤ ਕਸ਼ ਕਿਰਤੀ ਵਰਕਰਾਂ ਨੂੰ ਇਨਸਾਫ ਦਿਵਾਉਣ ਵਿੱਚ ਬੂਰੀ ਤਰ੍ਹਾਂ ਫੇਲ ਸਾਬਤ ਹੋ ਚੁੱਕੇ ਹਨ। ਹਰਦੀਪ ਸਿੰਘ ਤੇ ਹਰਪ੍ਰੀਤ ਸਿੰਘ ਲੋਚਮਾ, ਗੁਰਪ੍ਰੀਤ ਸਿੰਘ ਨਾਭਾ ਨੇ ਕਿਹਾ ਸਾਡੇ ਸਾਰੇ ਸਮਾਜ ਮਿਹਨਤ ਕਸ਼ ਲੋਕਾਂ ਨੇ ਬੜੀ ਮੇਹਨਤ ਲਗਨ ਨਾਲ ਆਪ ਆਦਮੀ ਪਾਰਟੀ ਦੀ ਸਰਕਾਰ ਵੋਟਾਂ ਪਾ ਕੇ ਲਿਆਦੀ ਸੀ। ਜਿਨ੍ਹਾਂ ਨੇ 22 ਮਹੀਨਿਆਂ ਦੇ ਵਿੱਚ ਹੀ ਵਰਕਰ ਕਿਰਤੀ ਵਰਗ ਜਮਾਤ ਦਾ ਮੋਹ ਭੰਗ ਹੈ। ਵੀ.ਐਸ. ਲੂੰਬਾ ਨੇ ਆਪਣੇ ਸੰਬੋਧਨ ਦੌਰਾਨ ਦੱਸਿਆ ਕਿਮ ਜਦੂਰ ਵਰਗ, ਬਾਰੇ ਸਰਕਾਰ ਕੋਈ ਵੀ ਫੈਸਲਾ ਸਹੀ ਨਹੀਂ ਕੀਤਾ ਹੈ। ਸਾਰੇ ਮਿਹਤਨ ਕਰਨ ਵਾਲੇ ਲੋਕ ਇਸ ਸਰਕਾਰ ਤੋਂ ਨਰਾਜ ਹਨ। ਆਮ ਕਿਰਤੀ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ। ਇਸ ਸਰਕਾਰ ਵਿੱਚ ਜੋ ਕੈਬਨਿਟ ਰੈਂਕ ਦੇ ਮੰਤਰੀ ਹਨ। ਕੇਵਲ ਮਹਿਕਮੇ ਤੱਕ ਸੀਮਤ ਹਨ। ਚੱਲਦੀ ਕਿਸੇ ਦੀ ਵੀ ਨਹੀਂ ਹੈ। ਅਫਸਰਸ਼ਾਹੀ ਮਨਮਾਨੀਆਂ ਰਾਹੀਂ ਕੰਮ ਕਰਦੇ ਹਨ। ਹਰ ਅਦਾਰੇ ਅੰਦਰ ਆਗੂਆਂ ਨੇ ਕਿਹਾ ਕਿ ਅਗਰ ਸਾਡੇ ਕਿਰਤੀਆਂ ਮੇਹਨਤਕਸ਼ ਵਰਕਰਾਂ ਨੂੰ ਕੰਮ ਤੋਂ ਬਹਾਲ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਗਰਾਊਂਡ ਪੱਧਰ ਤੇ ਲਿਆ ਕੇ ਸਰਕਾਰ ਦੀਆਂ ਮਜਦੂਰਾਂ ਪ੍ਰਤੀ ਮਾੜੀਆਂ ਨੀਤੀਆਂ ਬਾਰੇ ਪਿੰਡ—ਪਿੰਡ ਜਾ ਕੇ ਪ੍ਰਚਾਰ ਕੀਤਾ ਜਾਵੇਗਾ। ਮੰਗਾਂ ਹਨ ਜੰਗਲਾਤ ਵਿਭਾਗ ਦੇ ਮੰਡਲ ਪਟਿਆਲਾ ਵਿੱਚ ਹਟਾਏ ਗਏ ਕਿਰਤੀ ਕਾਮੇ ਬਹਾਲ ਕਰਨੇ, ਦਸ ਸਾਲ ਵਾਲੇ ਕਾਮੇ ਨੂੰ ਰੈਗੂਲਰ ਕਰਨਾ ਅਤੇ ਸਾਰੇ ਕਾਮਿਆਂ ਦੀ ਤਨਖਾਹ 26000 ਰੁਪਏ ਪ੍ਰਤੀ ਮਹੀਨਾ ਕਰਨੀ, ਹਰ ਕਿਰਤੀ ਵਰਕਰ ਨੂੰ ਈ.ਐਮ.ਆਈ. ਤੇ ਪੀ.ਐਫ. ਫੰਡ ਕਟੌਤੀ ਕਰਨਾ। ਇਸ ਰੋਸ ਰੈਲੀ ਵਿੱਚ ਰੇਂਜ ਪ੍ਰਧਾਨ ਹਰਚਰਨ ਸਿੰਘ ਬਦੋਛੀ, ਹਰਪ੍ਰੀਤ ਸਿੰਘ ਰਾਜਪੁਰਾ, ਲਾਜਵੰਤ ਕੌਰ, ਬੇਅੰਤ ਸਿੰਘ ਭਾਦਸੋਂ, ਗੁਰਪ੍ਰੀਤ ਸਿੰਘ ਨਾਭਾ, ਸੁਖਵਿੰਦਰ, ਸੁਨੀਤਾ, ਰਾਣੀ, ਪਟਿਆਲਾ ਹਾਜਰ ਹੋਣ ਤੋਂ ਇਲਾਵਾ ਕ੍ਰਿਸ਼ਨ, ਸਰਬਜੀਤ ਕੌਰ, ਬਲਜੀਤ ਕੌਰ, ਰਾਣੀ, ਸੁਨੀਤਾ ਰਾਣੀ, ਸੁਖਵਿੰਦਰ ਕੌਰ, ਕੁਲਵਿੰਦਰ ਸਿੰਘ, ਗਰਮੇਲ ਸਿੰਘ, ਹਰਦੀਪ ਸੌਜਾ, ਮੇਜਰ ਚੁਪਕੀ, ਵੱਡੀ ਗਿਣਤੀ ਵਿੱਚ ਰੋਸ ਮੁਜਾਹਰੇ ਵਾਲੇ ਸੰਘਰਸ਼ੀ ਯੋਧੇ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button