ਜ਼ਿਲ੍ਹਾ ਪੱਧਰੀ ਕਿੱਕ ਬਾਕਸਿੰਗ ਟੂਰਨਾਮੈਂਟ ਵਿੱਚ ਮੈਡਲ ਹਾਸਿਲ ਕਰਨ ਵਾਲੇ ਬੱਚਿਆਂ ਦਾ ਪਿੰਡ ਵਾਸੀਆਂ ਨੇ ਕੀਤਾ ਸਨਮਾਨ
Harpreet Kaur ( TMT)
(ਪਟਿਆਲਾ)- ਜ਼ਿਲ੍ਹਾ ਕਿੱਕ ਬਾਕਸਿੰਗ ਐਸੋਸੀਏਸ਼ਨ ਦੁਆਰਾ ਸਰਕਾਰੀ ਕੋ ਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਜ਼ਿਲ੍ਹਾ ਕਿੱਕ ਬਾਕਸਿੰਗ ਟੂਰਨਾਮੈਂਟ ਕਰਵਾਇਆ ਗਿਆ ਸੀ ।ਇਸ ਟੂਰਨਾਮੈਂਟ ਵਿੱਚ ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੇ ਖਿਡਾਰੀਆਂ ਨੇ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਦੀ ਅਗਵਾਈ ਵਿੱਚ ਬੇਮਿਸਾਲ ਪ੍ਰਦਰਸ਼ਨ ਕਰਦੇ ਹੋਏ ਚਾਰ ਮੈਡਲ (ਇੱਕ ਸਿਲਵਰ ਅਤੇ ਤਿੰਨ ਬਰੋਂਜ਼ ਮੈਡਲ) ਹਾਸਿਲ ਕੀਤੇ ਸਨ। ਪਿੰਡ ਵਾਸੀਆਂ ਨੇ ਇਹ ਸ਼ਾਨਦਾਰ ਪ੍ਰਦਰਸ਼ਨ ਕਰਕੇ ਪਿੰਡ ਅਤੇ ਸਕੂਲ ਦਾ ਨਾਂ ਰੋਸ਼ਨ ਕਰਨ ਲਈ ਸ੍ਰੀਮਤੀ ਮਮਤਾ ਰਾਣੀ (ਪੀ.ਟੀ.ਆਈ.) ਸਰਕਾਰੀ ਮਿਡਲ ਸਕੂਲ ਖੇੜੀ ਗੁੱਜਰਾਂ (ਪਟਿਆਲਾ) ਅਤੇ ਮੈਡਲ ਪ੍ਰਾਪਤ ਕਰਨ ਵਾਲੇ ਬੱਚਿਆਂ ਦਾ ਸਨਮਾਨ ਕੀਤਾ।ਸ੍ਰੀਮਤੀ ਮਮਤਾ ਰਾਣੀ ਜੀ (ਪੀ.ਟੀ.ਆਈ.) ਨੇ ਪਿੰਡ ਵਾਸੀਆਂ ਦਾ ਇਸ ਸਨਮਾਨ ਲਈ ਧੰਨਵਾਦ ਕੀਤਾ ਅਤੇ ਉਹਨਾਂ ਤੋਂ ਆਸ ਕੀਤੀ ਕਿ ਅੱਗੇ ਤੋਂ ਵੀ ਉਹ ਇਸੀ ਤਰਾਂ ਬੱਚਿਆਂ ਦਾ ਹੋਂਸਲਾ ਵਧਾੳੇੁਂਦੇ ਰਹਿਣਗੇ। ਇਸ ਮੌਕੇ ਤੇ ਸ੍ਰੀਮਤੀ ਰਵਿੰਦਰਪਾਲ ਕੌਰ, ਸ੍ਰੀਮਤੀ ਗੁਰਪ੍ਰੀਤ ਕੌਰ, ਸ੍ਰੀ ਮਨਪ੍ਰੀਤ ਸਿੰਘ, ਸ੍ਰੀਮਤੀ ਮੀਨੂੰ ਯਾਦਵ, ਸ੍ਰੀ ਰਾਮ ਕਰਨ, ਸ੍ਰੀਮਤੀ ਨੀਤੂ ਰਾਣੀ, ਸ੍ਰੀਮਤੀ ਹਰਬੰਸ ਕੌਰ ਮੌਜੂਦ ਸਨ।