Punjab-Chandigarh

ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀਆਂ ਦੀ ਸਾਂਝੀ ਐਕਸ਼ਨ ਕਮੇਟੀ ਦੇ ਆਗੂਆਂ ਨੇ ਡਾਇਰੈਕਟਰ ਪ੍ਰਿੰਸੀਪਲ ਨਾਲ ਕੀਤੀ ਮੀਟਿੰਗ 

RG(TMT)

ਪਟਿਆਲਾ । ਅੱਜ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀ ਆਗੂਆਂ ਦੇ ਇੱਕ ਵਫ਼ਦ ਨੇ ਸਵਰਨ ਸਿੰਘ ਬੰਗਾ ਪ੍ਰਧਾਨ ਇੰਪਲਾਈਜ਼ ਵੈਲਫੇਅਰ ਜੁਆਇੰਟ ਐਕਸ਼ਨ ਕਮੇਟੀ  ਦੀ ਅਗਵਾਈ ਵਿਚ ਸਾਥੀ ਸੁਖਵਿੰਦਰ ਸਿੰਘ ਪ੍ਰਧਾਨ ਐਮ ਐਲ ਟੀ ਐਸੋਸੀਏਸ਼ਨ, ਰਾਕੇਸ਼ ਕੁਮਾਰ ਕਲਿਆਣ ਪ੍ਰਧਾਨ ਲੈਬ ਅਟੈਂਡੰਟ ਐਸੋਸੀਏਸ਼ਨ, ਅਰੁਨ ਕੁਮਾਰ ਪ੍ਰਧਾਨ ਕਲਾਸ ਫੌਰਥ ਕ੍ਰਮਚਾਰੀ ਯੂਨੀਅਨ , ਰਤਨ ਕੁਮਾਰ ਸ਼ਰਮਾ ਪ੍ਰਧਾਨ ਟੈਕਨੀਕਲ ਕਰਮਚਾਰੀ ਯੂਨੀਅਨ, ਭਰਭੂਰ ਸਿੰਘ ਅਨਸਿਲਰੀ ਸਟਾਫ, ਕਿਸ਼ੋਰ ਕੁਮਾਰ ਟੋਨੀ ਕੰਟਰੈਕਟ ਕਰਮਚਾਰੀ, ਸੁਖਦੇਵ ਸਿੰਘ ਮਲਟੀਟਾਸਕ ਵਰਕਰ ਆਦਿ ਨੇ ਰਾਜਿੰਦਰਾ ਹਸਪਤਾਲ ਅਤੇ ਮੈਡੀਕਲ ਕਾਲਜ ਪਟਿਆਲਾ ਦੇ ਕਰਮਚਾਰੀਆਂ ਦੀਆਂ ਮੰਗਾਂ ਦੇ ਨਿਪਟਾਰੇ ਲਈ ਡਾਕਟਰ ਰਾਜਨ ਸਿੰਗਲਾ ਡਾਇਰੈਕਟਰ ਪ੍ਰਿੰਸੀਪਲ ,ਮੈਡੀਕਲ ਕਾਲਜ ਪਟਿਆਲਾ ਨਾਲ ਵਿਸਥਾਰਤ ਮੀਟਿੰਗ ਕੀਤੀ ਜਿਸ ਵਿਚ 1)ਪੁਨਰਗਠਨ ਦੌਰਾਨ ਖ਼ਤਮ ਹੋਈਆਂ 1778 ਆਸਾਮੀਆਂ ਬਹਾਲ ਹੋਈਆਂ, ਆਗੂਆਂ ਨੇ ਇਨ੍ਹਾਂ ਅਸਾਮੀਆਂ ਤੇ ਆਊਟਸੋਰਸ ਭਰਤੀ ਤੇ ਸਖਤ ਰੋਸ ਪ੍ਰਗਟ ਕੀਤਾ ਤਾਂ ਡਾਇਰੈਕਟਰ ਪ੍ਰਿੰਸੀਪਲ ਨੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਰਨ ਤੇ ਸਹਿਮਤੀ ਬਣੀ, 2)ਕੰਟਰੈਕਟ/ਆਊਟਸੋਰਸ ਕਰਮਚਾਰੀਆਂ ਨੂੰ ਪੱਕਿਆਂ ਕਰਨ ਬਾਰੇ ਫ਼ੈਸਲਾ ਸਰਕਾਰ ਪੱਧਰ ਤੇ ਹੋਣ ਤੱਕ ਕਰਮਚਾਰੀਆਂ ਦੀਆਂ ਤਨਖਾਹਾਂ ਵਿੱਚ ਵਾਧਾ ਇਸੇ ਮਹੀਨੇ ਤੋਂ ਲਾਗੂ ਕਰਨ ਤੇ ਸਹਿਮਤੀ ਬਣੀ,3)ਤਰਸ ਆਧਾਰਿਤ ( 2015ਤੋਂ ਪਹਿਲਾਂ ਅਪਲਾਈ ਕਰਨ ਵਾਲੇ)ਨਿਯੁਕਤ ਕਰਮਚਾਰੀਆਂ ਨੂੰ ਤਨਖਾਹਾਂ ਭੱਤਿਆਂ ਸਮੇਤ ਦੇਣ ਤੇ ਵੀ ਸਹਿਮਤੀ ਬਣੀ, 4)ਛੋਟੇ ਕੋਰਸ (ਜਿਵੇਂ ਅਪ੍ਰੇਸ਼ਨ ਥੀਏਟਰ ਅਟੰਡੈਂਟ, ਐਂਬੂਲੈਂਸ ਕੇਅਰ)ਕਰਨ ਵਾਲੇ ਸਿਖਿਆਰਥੀਆਂ ਨੂੰ ਦਰਜ਼ਾ ਚਾਰ ਭਰਤੀਆਂ ਵਿਚ ਪਹਿਲ ਦੇਣ ਤੇ ਵੀ ਸਹਿਮਤੀ ਬਣੀ, 

5)ਮੌਜੂਦਾ ਲੈਬੋਰਟਰੀ ਅਟੈਂਡੰਟ ਨੂੰ ਬ੍ਰਿਜ ਕੋਰਸ ਕਰਵਾ ਕੇ ਬਤੌਰ ਲੈਬੋਰਟਰੀ ਟੈਕਨੀਸ਼ੀਅਨ ਪੱਦਉਨਤੀਆਂ ਕਰਨ ਦੀ ਸਰਕਾਰ ਤੋਂ ਮੰਜੂਰੀ ਲੈਣ ਦੀ ਗੱਲ ਹੋਈ ,ਇਸ ਤੋਂ ਇਲਾਵਾ ਹੋਰ ਵੀ ਕਈ ਹੋਰ ਇਸੂਆਂ ਤੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਗੱਲਬਾਤ ਹੋਈ, ਮੀਟਿੰਗ ਤੇ ਤਸੱਲੀ ਪ੍ਰਗਟ ਕਰਦਿਆਂ ਪ੍ਰਧਾਨ ਸਵਰਨ ਸਿੰਘ ਬੰਗਾ ਨੇ ਸਾਰੇ ਕਰਮਚਾਰੀ ਆਗੂਆਂ ਦਾ ਧੰਨਵਾਦ ਕਰਦੇ ਹੋਏ ਏਸੇ ਤਰ੍ਹਾਂ ਏਕਾ ਬਣਾਈ ਰੱਖਣ ਲਈ ਅਪੀਲ ਕਰਦਿਆਂ ਕਿਹਾ ਕਿ ਜਲਦੀ ਮੀਟਿੰਗ ਕਰਕੇ ਆਊਟਸੋਰਸ ਭਰਤੀ (ਪਿਸਕੋ) ਦੇ ਵਿਰੁੱਧ, ਕੰਟਰੈਕਟ ਕਰਮਚਾਰੀਆਂ,ਅਨਸਿਲਰੀ ਸਟਾਫ ਅਤੇ ਮਲਟੀਟਾਸਕ ਵਰਕਰਾਂ ਦੀਆਂ ਮੰਗਾਂ ਤੇ ਸਰਕਾਰ ਦੀ ਵਾਅਦਾ- ਖਿਲਾਫੀ ਵਿਰੁੱਧ ਸੰਘਰਸ਼ ਸ਼ੁਰੂ ਕਰਨ ਦੀਆਂ ਤਾਰੀਖਾਂ ਦਾ ਐਲਾਨ ਕੀਤਾ ਜਾਵੇਗਾ।

Spread the love

Leave a Reply

Your email address will not be published. Required fields are marked *

Back to top button