ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦਾ ਚੋਣ ਇਜਲਾਸ ਪ੍ਰਧਾਨ :ਬਲਵੀਰ ਸਿੰਘ ਮੰਡੋਲੀ ਜਨਰਲ ਸਕੱਤਰ ਵੀਰਪਾਲ ਸਿੰਘ ਬੰਮਣਾ ਬਣੇ।
Harpreet Kaur
The Mirror Time
ਪਟਿਆਲਾ : ਅੱਜ ਸਰਕਾਰ ਤੋਂ ਮਾਨਮਾ ਪ੍ਰਾਪਤ ਜਥੇਬੰਦੀ, ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦਾ ਸੂਬਾ ਪੱਧਰੀ ਚੋਣ ਇਜਲਾਸ ਬਨਾਰਸ ਬਾਗ ਸਥਿਤ ਸੰਗਰੂਰ ਵਿਖੇ ਕੀਤਾ ਗਿਆ। ਇਸ ਚੋਣ ਇਜਲਾਸ ਪ੍ਰੋਗਰਾਮ ਵੱਚ ਪੰਜਾਬ ਭਰ ਦੀਆਂ ਵੱਖ—ਵੱਖ ਰੇਜਾਂ ਤੋਂ ਮੰਡਲਾਂ ਤੋਂ ਕਿਰਤੀ ਵਣ ਕਾਮਿਆਂ ਤੋਂ ਇਲਾਵਾ ਯੂਨੀਅਨ ਨੁਮਾਇੰਦੇ ਪਹੁੰਚੇ। ਇਸ ਚੋਣ ਰੈਲੀ ਵਿੱਚ ਜਿਲਾ ਫਿਰੋਜਪੁਰ ਤੇ ਮੁਕਤਸਰ ਸਾਹਿਬ ਤੋਂ ਲਾਲ ਸਿੰਘ, ਜੋਗਿੰਦਰ ਸਿੰਘ, ਫਿਰੋਜਪੁਰ ਤੋਂ ਸ਼ੇਰ ਸਿੰਘ, ਮੱਲ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਸਾਥੀਆਂ ਨੰੂੰ ਲੈ ਕੇ ਪਹੁੰਚੇ। ਇਸ ਮੌਕੇ ਸਟੇਜ ਦੀ ਕਾਰਵਾਈ ਜਿਲਾ ਪ੍ਰਧਾਨ ਵੀਰਪਾਲ ਸਿੰਘ ਬੰਹਮਣਾ ਨੇ ਕੀਤੀ। ਇਸ ਚੋਣ ਵਿੱਚ ਪੁੱਜੇ ਕਿਰਤੀ ਕਾਮਿਆਂ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ। ਜਦੋਂ ਤੋਂ ਵਣ ਵਿਭਾਗ ਦੇ ਵਿੱਤ ਕਿਰਤੀ ਦਿਹਾੜੀਦਾਰ ਮਸਟ੍ਰੋਲ ਕਾਮਿਆਂ ਤੋਂ ਵਿਭਾਗੀ ਕੰਮ ਲਿਆ ਜਾਦਾ ਆ ਰਿਹਾ ਹੈ। ਉਦੋਂ ਤੋਂ ਲੈ ਕੇ ਅੱਜ ਤੱਕ ਵੀ ਹਰ ਸਹੂਲਤ ਪੱਖੋਂ ਖਾਲੀ ਹੱਥ ਰਹੇ ਹਨ। ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪੰਜਾਬ ਜਾਂ ਕੇਂਦਰ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਕੋਈ ਵੀ ਸਹੂਲਤ ਨਹੀਂ ਦਿੱਤੀ ਜਾਂਦੀ ਹੈ। ਜੋ ਕਿ ਸਰਕਾਰ ਦੇ ਅਦਾਰੇ ਵਿੱਚ ਕੰਮ ਕਰਨ ਵਾਲੇ ਕਿਰਤੀ ਕਾਮੇ ਨੂੰ ਦੇਣੀ ਜਰੂਰੀ ਬਣਦੀ ਹੈ। ਬੁਲਾਰਿਆਂ ਨੇ ਕਿਹਾ ਕਿ ਜੰਗਲਾਤ ਦੇ ਮਸਟਰੋਲ ਕਾਮੇ ਪਿਛਲੀਆਂ ਸਰਕਾਰਾਂ ਦੀ ਨਿਲਾਇਕੀ ਕਰਕੇ ਬੇਹੱਦ ਪ੍ਰੇਸ਼ਾਨ ਚਲੇ ਆ ਰਹੇ ਹਨ, ਵਣ ਕਾਮੇ ਨੂੰ ਈ.ਐਸ.ਆਈ.ਸੀ., ਜੀ.ਪੀ.ਐਫ ਅਤੇ ਪੀ.ਐਫ. ਜਾਂ ਕੋਈ ਬੀਮਾ, ਬੋਨਸ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ, ਅੰਕੜਾ ਵਿਭਾਗ ਰਾਹੀਂ ਮਿਨੀਮਮ ਵੇਜਿਜ਼ ਐਕਟ ਤਹਿਤ ਘੱਟੋ—ਘੱਟ ਤੈਅ ਕੀਤੀ ਜਾਦੀ ਉਜਰਤਾਂ ਦਿੱਤੀਆਂ ਜਾਦੀਆਂ ਹਨ। ਉਹ ਵੀ ਸ਼ਰਤਾਂ ਨਾਲ ਜੋ ਕਿ ਵਣ ਵਿਭਾਗ ਦੇ ਕਿਰਤੀ ਅਤੇ ਸਿਖਿਅਤ ਕਾਮਿਆਂ ਦਾ ਕੋਝਾ ਮਜਾਕ ਹੈ। ਇਹਨਾਂ ਮੰਗਾਂ ਦੇ ਲਈ ਹੱਕ ਸੱਚ ਦੇ ਸੰਘਰਸ਼ੀ ਬਨਣ ਲਈ, ਰਜਿਸਟਰਡ ਜਥੇਬੰਦੀ ਵਣ ਵਿਭਾਗ ਵਰਕਰ ਯੂਨੀਅਨ ਪੰਜਾਬ ਦੀ ਚੋਣ ਕੀਤੀ ਗਈ। ਸਰਬ ਸੰਮਤੀ ਨਾਲ ਸ੍ਰੀ ਬਲਵੀਰ ਸਿੰਘ ਮੰਡੋਲੀ ਪ੍ਰਧਾਨ, ਵੀਪਾਰ ਸਿੰਘ ਬੰਮਣਾ ਜਨਰਲ ਸਕੱਤਰ, ਮੱਲ ਸਿੰਘ ਚੇਅਰਮੈਨ, ਭਜਨ ਸਿੰਘ ਸ਼ੇਰ ਖਜਾਨਚੀ, ਹਰਵਿੰਦਰ ਸਿੰਘ, ਜਗਤਾਰ ਕਾਲਾ ਉਪ ਸਕੱਤਰ, ਮੇਜਰ ਸਿੰਘ, ਜਗਜੀਵਨ ਸਿੰਘ ਮੀਤ ਪ੍ਰਧਾਨ, ਜੋਗਿੰਦਰ ਸਿੰਘ ਸ਼ੇਰ ਖਾ ਸੀਨੀ: ਮੀਤ ਪ੍ਰਧਾਨ ਸੁਦਰਸ਼ਨ, ਵਰਿਆਮ ਸਿੰਘ ਜੁਆਇੰਟ ਸਕੱਤਰ, ਜਸਵਿੰਦਰ ਸਿੰਘ, ਲਵਪ੍ਰੀਤ ਸਿੰਘ ਸਕੱਤਰ, ਅਜੀਤ ਸਿੰਘ ਹਰੀਪਾਲ ਜਥੇਬੰਦਕ ਸਕੱਤਰ, ਗੁਰਪ੍ਰੀਤ ਸਿੰਘ, ਭਿੰਦਰ ਘੱਗਾ ਪ੍ਰੈਸ ਸਕੱਤਰ ਰਾਜੂ ਖਾਂ, ਹਰਪ੍ਰੀਤ ਸਿੰਘ ਇਹ ਅਹੁਦੇਦਾਰ ਨਿਯੁਕਤ ਕਰਕੇ ਨਵੀਂ ਟੀਮ ਦਾ ਗਠਨ ਕੀਤਾ ਗਿਆ। ਨਵੇਂ ਚੁਣੇ ਗਏ ਅਹੁਦੇਦਾਰਾਂ ਵਲੋਂ ਪਹੁੰਚੇ ਕਿਰਤੀ ਕਾਮਿਆਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਅਤੇ ਵਣ ਵਿਭਾਗ ਦੇ ਮਸਟ੍ਰੋਲ ਕਾਮਿਆਂ ਦੀ ਹੱਕੀ ਤੇ ਜਾਇਜ ਮੰਗਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਮੁੱਖ ਮੰਤਰੀ ਪੰਜਾਬ ਦੇ ਹਲਕੇ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।