Punjab-ChandigarhTop News

ਸ੍ਰੀ ਗੁਰੂੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ‘ਬਸੰਤ ਮੇਲਾ 2023’ ਧੂਮ ਧਾਮ ਨਾਲ ਮਨਾਇਆ 

 Fatehgarh Sahib 

Ajay verma ( The Mirror time)

 ਸ੍ਰੀ ਗੁਰੂੁ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਿਹਗੜ੍ਹ ਸਾਹਿਬ ਵਿਖੇ ‘ਬਸੰਤ ਮੇਲਾ 2023’ ਕਰਵਾਇਆ ਗਿਆ। ‘ਬਸੰਤ ਮੇਲਾ’ ਬਹਾਰ ਦੀ ਰੁੱਤ ਨਾਲ ਸਬੰਧਤ ਹੈ। ਮੰਨਿਆ ਜਾਂਦਾ ਹੈ ਕਿ ਬਹਾਰ ਦੀ ਰੁੱਤ ਆਉਣ ਨਾਲ ਪਾਲ਼ਾ ਖਤਮ ਹੋ ਜਾਂਦਾ ਹੈ। ਇਸ ਤਿਉਹਾਰ ਨਾਲ ਸਬੰਧਤ ਨਿੱਕੇ-ਵੱਡੇ ਮੇਲੇ ਪੰਜਾਬ ਵਿਚ ਕਈ ਥਾਵਾਂ ‘ਤੇ ਮਨਾਏ ਜਾਂਦੇ ਹਨ। ਇਹ ਮੇਲਾ ਵਿਦਿਆਰਥੀਆਂ ਵੱਲੋਂ ਬੜੇ ਉਤਸ਼ਾਹ ਨਾਲ ਮਨਾਇਆ ਗਿਆ ਜਿਸ ਵਿੱਚ ਗੁਲਦਸਤੇ, ਪਤੰਗ ਬਣਾਉਣ, ਲੋਕ ਖੇਡਾਂ ਅਤੇ ਕਈ ਹੋਰ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਪਤੰਗ ਬਣਾਉਣ ਵਿਚ ਪਹਿਲਾ ਸਥਾਨ ਖੁਸ਼ਪਰੀਤ ਕੌਰ, ਦੂਜਾ ਰਮਨਦੀਪ ਕੌਰ ਅਤੇ ਤੀਜਾ ਕੰਚਨ ਨੇ ਹਾਸਲ ਕੀਤਾ, ਪਤੰਗ ਚੜ੍ਹਾਉਣ ਵਿਚ ਪਹਿਲਾ ਸਥਾਨ ਅਭਿਸ਼ੇਕ, ਦੂਜਾ ਸੁਖਵਿੰਦਰ ਸਿੰਘ ਅਤੇ ਤੀਜਾ ਸਥਾਨ ਆਇਸ਼ਵੀਰ ਸਿੰਘ ਨੇ ਹਾਸਲ ਕੀਤਾ। ਗੁਲਦਸਤੇ ਬਣਾਉਣ ਵਿਚ ਪਹਿਲਾ ਸਥਾਨ ਅਮਨਪ੍ਰੀਤ ਕੌਰ, ਦੂਜਾ ਸੰਜਨਾ ਅਤੇ ਤੀਜਾ ਸਥਾਨ ਅਮਨਦੀਪ ਕੌਰ ਨੇ ਅਤੇ

ਫੁੱਲਾਂ ਦੇ ਗਹਿਣੇ ਬਣਾਉਣ ਵਿਚ ਮਮਤਾ ਸ਼ਰਮਾ ਨੇ ਪਹਿਲਾ ਅਤੇ ਦਿਵਿਆ ਗੁਪਤਾ ਨੇ ਦੂਜਾ ਸਥਾਨ ਹਾਸਲ ਕੀਤਾ। ਲੋਕ ਖੇਡਾਂ ਵਿਚੋਂ ਅੰਨ੍ਹਾ ਝੋਟਾ ਵਿਚ ਪਹਿਲਾ ਸਥਾਨ ਭਾਗ ਸਿੰਘ, ਰੱਸੀ ਟੱਪਣ ਕੁੜੀਆਂ ਵਿਚ ਜਸਵਿੰਦਰ ਕੌਰ ਨੇ ਪਹਿਲਾ ਸਥਾਨ ਅਤੇ ਰੱਸੀ ਟੱਪਣ ਮੁੰਡੇ ਵਿਚ ਵੰਟੀ ਕੁਮਾਰ, ਤਿੰਨ ਟੰਗੀ ਦੌੜ ਕੁੜੀਆਂ ਵਿਚ ਜਸਵਿੰਦਰ ਕੌਰ ਪਹਿਲਾ ਸਥਾਨ ਅਤੇ ਅਮਨਜੋਤ ਕੌਰ ਨੇ ਦੂਜਾ, ਤਿੰਨ ਟੰਗੀ ਦੌੜ ਮੁੰਡੇ ਵਿਚ ਪਹਿਲਾ ਸਥਾਨ ਭਾਗ ਸਿੰਘ ਅਤੇ ਦੂਜਾ ਸਥਾਨ ਗੁਰਸ਼ਾਨ ਸਿੰਘ, ਕਿਕਲੀ ਵਿਚ ਪਹਿਲਾ ਸਥਾਨ ਗਗਨਦੀਪ ਕੌਰ ਅਤੇ ਦੂਜਾ ਸਥਾਨ ਅਮਨਦੀਪ ਕੌਰ ਨੇ ਹਾਸਲ ਕੀਤਾ। ‘ਬਸੰਤ ਮੇਲੇ ਦੇ ਖਾਸ ਮੌਕੇ ‘ਤੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡਾ. ਪਰਿਤ ਪਾਲ ਸਿੰਘ ਵੱਲੋਂ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਡੀਨ, ਅਕਾਦਮਿਕ ਮਾਮਲੇ, ਡਾ. ਸੁਖਵਿੰਦਰ ਸਿੰਘ ਬਿਲਿੰਗ ਦੁਆਰਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਗਈ। ਡੀਨ ਵਿਦਿਆਰਥੀ ਭਲਾਈ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ-ਨਾਲ ਸਿਰਜਣਾਤਮਕ ਰੁਚੀਆਂ ਨੂੰ ਉਤਸ਼ਾਹਿਤ ਕਰਨ ਲਈ ਇਹੋ ਜਿਹੇ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ। ਬਸੰਤ ਮੇਲੇ ਵਿਚ ਲੋਕ ਖੇਡਾਂ, ਲੋਕ ਗੀਤ, ਲੋਕ ਨਾਚ ਅਤੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਇਨਾਂ ਮੁਕਾਬਲਿਆਂ ਵਿਚ ਵੱਖ-ਵੱਖ ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਨਾਲ ਹੀ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ।ਇਸ ਮੌਕੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਵੱਲੋਂ ਉਚੇਚੇ ਤੌਰ ‘ਤੇ ਲਗਾਈਆਂ ਗਈਆਂ ਖਾਣ-ਪੀਣ ਦੀਆਂ ਸਟਾਲਾਂ ਖਾਸ ਤੌਰ ‘ਤੇ ਖਿੱਚ ਦਾ ਕੇਂਦਰ ਬਣੀਆਂ ਰਹੀਆਂ। ਵਿਦਿਆਰਥੀਆਂ ਦੁਆਰਾ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਅਤੇ ਰਸਾਲਿਆਂ ਦੀ ਸਟਾਲ ਵੀ ਲਗਾਈ ਗਈ।ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਇਹਨਾਂ ਸਟਾਲਾਂ ਵਿਚ ਕਾਫੀ ਦਿਲਚਸਪੀ ਵੀ ਦਿਖਾਈ ਗਈ। ਸਮਾਗਮ ਦੇ ਅਖੀਰ ਵਿਚ ਡੀਨ, ਵਿਦਿਆਰਥੀ ਭਲਾਈ ਨੇ ਕਿਹਾ ਕਿ ਅਜਿਹੇ ਮੌਕਿਆ ‘ਤੇ ਵਿਦਿਆਰਥੀਆ ਵੱਲੋਂ ਤਿਆਰ ਕੀਤੀਆਂ ਸਟਾਲਾਂ ਅਤੇ ਉਸ ਵਿਚ ਹੋਈ ਕਮਾਈ ਉਹਨਾਂ ਵਿਚ ਆਤਮ-ਵਿਸ਼ਵਾਸ ਪੈਦਾ ਕਰਦੀ ਹੈ ਅਤੇ ਸਵੈ-ਰੁਜ਼ਗਾਰ ਲਈ ਉਤਸ਼ਾਹਿਤ ਵੀ ਕਰਦੀ ਹੈ। ਕੁੱਲ ਮਿਲਾ ਕੇ ਬਸੰਤ ਮੇਲੇ ਵਿਚ ਵਿਦਿਆਰਥੀਆਂ ਦੀ ਭਰਵੀਂ ਸ਼ਮੂਲੀਅਤ ਰਹੀ ਅਤੇ ਉਹਨਾਂ ਵਿਚ ਕਾਫੀ ਉਤਸ਼ਾਹ ਵੀ ਦੇਖਣ ਨੂੰ ਮਿਲਿਆ।

Spread the love

Leave a Reply

Your email address will not be published. Required fields are marked *

Back to top button