ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਨੇ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਬਣਾਇਆ : ਤੇਜਿੰਦਰ ਮਹਿਤਾ
The Mirror Time
Patiala : ਧੀਰੂ ਨਗਰ ਵਿਖੇ ਵਾਰਡ ਇੰਚਾਰਜ ਭੁਪਿੰਚਰ ਮਚਾਲ ਤੇ ਹਲਕਾ ਕੁਆਰਡੀਨੇਟਰ ਐੱਸਸੀ ਵਿੰਗ ਦਵਿੰਦਰ ਮੱਟੂ ਦੇ ਸਾਂਝੇ ਯਤਨਾ ਸਦਕਾ ਡਾ. ਬੀਆਰ ਅੰਬੇਡਕਰ ਜਯੰਤੀ ਮਨਾਈ ਗਈ।ਇਸ ਮੌਕੇ ਆਮ ਆਦਮੀ ਪਾਰਟੀ ਦੇ ਜਿ਼ਲ੍ਹਾ ਸ਼ਹਿਰੀ ਪ੍ਰਧਾਨ ਤੇਜਿੰਦਰ ਮਹਿਤਾ ਨੇ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ ਤੇ ਸੰਵਿਧਾਨ ਨਿਰਮਾਤਾ ਤੇ ਭਾਰਤ ਰਤਨ ਬਾਬਾ ਸਾਹਿਬ ਡਾ.ਅੰਬੇਡਕਰ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਵਰਕਰਾਂ ਤੇ ਨਗਰ ਵਾਸੀਆਂ ਨੂੰ ਸੰਬੋਧਨ ਕਰਦਿਆਂ ਜਿ਼ਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਨੇ ਦਸਿਆ ਕਿ ਬਾਬਾ ਸਾਹਿਬ ਦੀ ਜਯੰਤੀ ਨੂੰ ਪੂਰੇ ਦੇਸ਼ ਭਰ ਦੇ ਵਿਚ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ।ਭਾਰਤ ਰਤਨ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਦਾ ਪੂਰਾ ਜੀਵਨ ਸੰਘਰਸ਼ ਵਿਚ ਲੰਘਿਆ ਸੀ। ਭੇਦ ਭਾਵ ਦਾ ਸਾਹਮਣਾ ਕਰਦੇ ਹੋਏ ਉਨ੍ਹਾਂ ਨੇ ਆਪਣੀ ਸਿੱਖਿਆ ਪੂਰੀ ਕੀਤੀ। ਆਜ਼ਾਦੀ ਦੀ ਲੜਾਈ ਵਿਚ ਵੀ ਸ਼ਾਮਲ ਹੋਏ। ਆਜ਼ਾਦ ਹੋਏ ਭਾਰਤ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਬਣਾਉਣ ਲਈ ਸੰਵਿਧਾਨ ਦਾ ਨਿਰਮਾਣ ਕੀਤਾ ਸੀ। ਉਨ੍ਹਾਂ ਦਸਿਆ ਕਿ ਦੇਸ਼ ਦੇ ਅੱਜ ਤਕ ਦੇ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਸ਼ਹੀਦ ਭਗਤ ਸਿੰਘ ਤੇ ਡਾ. ਬੀਆਰ ਅੰਬੇਡਕਰ ਦੀਆਂ ਤਸਵੀਰਾਂ ਦਫ਼ਤਰਾਂ ਵਿਚ ਲਗਾਈਆਂ ਗਈਆਂ ਹਨ।
75 ਸਾਲ ਦੇ ਵਿਚ ਪਹਿਲੀ ਵਾਰ ਹੋਇਆ ਹੈ ਕਿ ਮੰਤਰੀਆਂ ਤੇ ਮੁੱਖ ਮੰਤਰੀਆਂ ਦੀਆਂ ਤਸਵੀਰਾਂ ਹਟਾ ਕੇ ਉਨ੍ਹਾਂ ਨੂੰ ਬਣਦਾ ਸਤਿਕਾਰ ਦਿੱਤਾ ਗਿਆ ਹੈ। ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗੁਵਾਈ ਹੇਠ `ਆਪ` ਦੀ ਸਰਕਾਰ ਆਪ ਦੁਆਰ ਦੇ ਤਹਿਤ ਜਨ ਸੁਵਿਧਾ ਕੈਂਪ 14 ਤਰੀਕ ਨੂੰ ਲਗਾਏ ਜਾਂਦੇ ਹਨ, ਜਿਸ ਦੇ ਵਿਚ 20 ਤੋਂ ਵੱਧ ਵਿਭਾਗਾਂ ਰਾਹੀਂ ਲੋਕਾਂ ਨੂੰ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਹੁਣ ਤਕ ਪਟਿਆਲਾ ਦੇ ਲੋਕਾਂ ਨੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਫ਼ਾਇਦਾ ਉਠਾਇਆ ਹੈ।ਇਸ ਮੌਕੇ ਜਿ਼ਲ੍ਹਾ ਖਜ਼ਾਨਚੀ ਮੁਖਤਿਆਰ ਸਿੰਘ ਗਿੱਲ, ਵਾਰਡ ਪ੍ਰਧਾਨ ਵਿਕਰਮ ਸ਼ਰਮਾ, ਸੁੁਰਿੰਦਰ ਨਿੱਕੂ, ਤਨਵੀਰ ਧੀਮਾਨ ਆਦਿ ਹਾਜ਼ਰ ਸਨ।