ਚੌਥਾਂ ਦਰਜਾ ਸਰਕਾਰੀ ਕਰਮਚਾਰੀ ਕਾਲੇ ਚੋਗੇ ਪਾਕੇ 26 ਨੂੰ ਲੋਕ ਸਭਾ ਹਲਕਾ ਜਲੰਧਰ ਦੇਣਗੇ ਧਰਨਾ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ
suman ( The Mirror Time )
ਪਟਿਆਲਾ 22 ਅਪ੍ਰੈਲ : ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਸੂਬਾ ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾ ਤੇ ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ ਆਪਣੇ ਨੋਟੀਫਿਕੇਸ਼ਨ ਮਿਤੀ 18 ਅਪ੍ਰੈਲ ਰਾਹੀਂ ਘੱਟੋ—ਘੱਟ ਉਜਰਤਾ ਵਿੱਚ ਕੀਤਾ ਗਿਆ ਵਾਧਾ ਕਿਰਤੀਆਂ ਨਾਲ ਇੱਕ ਕੋਝਾ ਮਜਾਕ ਹੈ, ਕਿਉਂਜੋ ਪਿਛਲੀਆਂ ਸਰਕਾਰ ਨੇ ਕੋਵਿਡ ਦੇ ਨਾ ਉੱਤੇ 2019 ਤੋਂ ਵਾਧਾ ਨਹੀਂ ਕੀਤਾ ਗਿਆ ਸੀ ਤੇ ਉਹ ਸਰਕਾਰਾਂ ਤੇ ਇਹ ਸਰਕਾਰ ਉਦਯੋਗਪਤੀਆਂ ਦਾ ਪੱਖ ਪੁਰ ਰਹੀ ਹੈ। ਇਨ੍ਹਾਂ ਆਗੂਆਂ ਕਿਹਾ ਕਿ ਅਣ ਸਿੱਖਿਅਤ ਕਾਮਿਆਂ ਦੀਆਂ ਉਜਰਤਾਂ ਵਿੱਚ ਮਾਰਚ 2023 ਤੋਂ ਕੇਵਲ ਤੇ ਕੇਵਲ ਤੁੱਝ ਵਾਧਾ ਕਰਕੇ 10353.77/— ਰੁਪਏ ਕੀਤੀਆਂ ਗਈਆਂ ਹਨ ਜਦੋਂ ਕਿ ਯੂਨੀਅਨ ਦੀ ਮੰਗ ਸੀ ਕਿ ਇਹ ਵਾਧਾ ਘੱਟੋ—ਘੱਟ 26000/— ਰੁਪਏ ਦਾ ਕੀਤਾ ਜਾਵੇ ਜਾਂ ਚੰਡੀਗੜ੍ਹ ਪੈਟਰਨ ਦੀਆਂ ਉਜਰਤਾਂ ਲਾਗੂ ਕੀਤੀਆਂ ਜਾਣ ਪਰੰਤੂ ਆਪ ਸਰਕਾਰ ਨੇ ਕੱਚੇ ਮੁਲਾਜਮਾਂ ਤੇ ਮਜਦੂਰਾਂ ਨਾਲ ਇੱਕ ਵੱਡੀ ਬੇ—ਇੰਨਸਾਫੀ ਕੀਤੀ ਗਈ ਜੋ ਕਿ ਉਦਯੋਗਪਤੀਆਂ ਨੂੰ ਲਾਭ ਦੇਣ ਦੀ ਮੰਨਸਾ ਨਾਲ ਕੀਤਾ ਗਿਆ। ਇਸ ਇਸ਼ੂ ਸਮੇਤ ਐਡਹਾਕ, ਟੈਂਪਰੇਰੀ, ਵਰਕਚਾਰਜ, ਡੇਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਸਮੇਤ ਪਾਰਟ ਟਾਇਮ ਤੇ ਸਕਿਉਰਟੀ ਗਾਰਡਾਂ ਦੀਆਂ ਸੇਵਾਵਾਂ ਨਿਯਮਤ ਕਰਵਾਉਣ ਲਈ ਮਿਤੀ 26 ਅਪ੍ਰੈਲ ਨੂੰ ਡਿਪਟੀ ਕਮਿਸ਼ਨਰ ਦਫਤਰ ਜਲੰਧਰ ਅੱਗੇ ਕਾਲੇ ਚੋਗੇ ਪਾਕੇ ਸੂਬਾ ਪੱਧਰੀ ਨੁਮਾਦਿਆ ਧਰਨਾ ਦਿੱਤਾ ਜਾਵੇਗਾ ਤੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ।
ਅੱਜ ਇੱਥੇ ਸਿਹਤ ਵਿਭਾਗ ਵਿਚਲੀ ਠੇਕੇਦਾਰੀ ਪ੍ਰਥਾ ਨੂੰ ਖਤਮ ਕਰਵਾਉਣ ਲੁਟੇਰੇ ਠੇਕੇਦਾਰਾਂ ਤੇ ਮੈਡੀਕਲ ਸੁਪਰਡੈਂਟ ਸਰਕਾਰੀ ਮਾਤਾ ਕੁਸ਼ਲਿਆ ਹਸਪਤਾਲ ਨੂੰ ਮੰਗਾਂ ਨਾ ਮੰਨਣ ਤੇ ਚਲਦਾ ਕਰਵਾਉਣ ਲਈ ਕੱਚੇ ਤੇ ਪੱਕੇ ਚੌਥਾ ਦਰਜਾ ਕਰਮਚਾਰੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਦੇ ਨੇੜੇ ਇਕੱਤਰ ਹੋ ਕੇ ਮਾਨਯੋਗ ਸਿਤਹ ਮੰਤਰੀ ਦੇ ਦਫਤਰ ਪੰਚਾਇਤ ਭਵਨ ਵਲ ਮਾਰਚ ਕੀਤਾ ਤਾਂ ਉੱਥੇ ਤੈਨਾਤ ਪੁਲਿਸ ਫੋਰਸ ਨੇ ਰੋਕਣ ਦਾ ਯਤਨ ਕੀਤਾ ਪਰੰਤੂ ਕਰਮਚਾਰੀ ਧਰਨਾ ਦੇਣ ਵਿੱਚ ਸਫਲ ਹੋਏ ਜਦੋਂ ਮੁਲਾਜਮਾਂ ਨੇ ਧਰਨੇ ਉਪਰੰਤ ਸਿਹਤ ਮੰਤਰੀ ਦੀ ਰਿਹਾਇਸ਼ ਵਲੋਂ ਮਾਰਚ ਕਰਨਾ ਚਾਹਿਆ ਤਾਂ ਮੰਤਰੀ ਦਫਤਰ ਹਾਜਰ ਆਧਿਕਾਰੀਆਂ ਨਾਲ ਗੱਲਬਾਤ ਹੋਣ ਉਪਰੰਤ ਮੈਡੀਕਲ ਸੁਪਰਡੈਂਟ ਨਾਲ ਮਿਤੀ 24—04—2023 ਨੂੰ ਮੀਟਿੰਗ ਵੀ ਨਿਸ਼ਚਿਤ ਕੀਤੀ ਗਈ। ਇਸ ਮੌਕੇ ਤੇ ਦਰਸ਼ਨ ਸਿੰਘ ਲੁਬਾਣਾ ਸਮੇਤ ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਮਾਧੋ ਰਾਹੀ, ਰਾਮ ਕਿਸ਼ਨ, ਰਾਮ ਲਾਲ ਰਾਮਾ, ਗੁਰਦਰਸ਼ਨ ਸਿੰਘ, ਸੂਰਜ ਯਾਦਵ, ਨਾਰੰਗ ਸਿੰਘ, ਪ੍ਰੀਤਮਚੰਦ ਠਾਕੁਰ, ਅਨਿਲ ਗਾਗਟ, ਜਗਤਾਰ ਬਾਲਾ, ਕੁਲਵਿੰਦਰ ਸਿੰਘ, ਰਾਜੇਸ਼ ਕੁਮਾਰ, ਵੇਦ ਪ੍ਰਕਾਸ਼, ਬਲਬੀਰ ਸਿੰਘ, ਸ਼ਿਵ ਚਰਨ, ਰਾਮ ਜੋਧਾ, ਇੰਦਰਪਾਲ, ਤਰਲੋਚਨ ਮਾੜੂ, ਤਰਲੋਚਨ ਮੰਡੋਲੀ, ਅਜੈ ਕੁਮਾਰ ਸਿੱਪਾ, ਗੁਰਮੇਲ ਸਿੰਘ, ਮੱਖਣ ਸਿੰਘ, ਸਤਿਨਰਾਇਣ ਗੋਨੀ, ਸ਼ਾਮ ਸਿੰਘ, ਮੁਮਤਾਜ, ਸੁਨਿਤਾ, ਮੀਨੂੰ ਸ਼ਾਮਲ ਸਨ।