Punjab-ChandigarhUncategorized
ਸਕਾਲਰ ਫੀਲਡਜ਼ ਪਬੀਲਿਕ ਸਕੂਲ ਵਿੱਚ ਵੀ ਧਰਤੀ ਦਿਵਸ ਮਨਾਇਆ ਗਿਆ
Ajay Verma (The Mirror Time )
ਗੁਰਬਾਣੀ ਵਿੱਚ ਵੀ ਧਰਤੀ ਮਾਂ ਨੂੰ ਸਭ ਤੋਂ ਉਚਾ ਦਰਜਾ ਦਿੱਤਾ ਗਿਆ ਹੈ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 22 ਅਪ੍ਰੈਲ ਨੂੰ ਧਰਤੀ ਦਿਵਸ ਮਨਾਇਆ ਜਾਂਦਾ ਹੈ ।ਸਕਾਲਰ ਫੀਲਡਜ਼ ਪਬੀਲਿਕ ਸਕੂਲ ਵਿੱਚ ਵੀ ਧਰਤੀ ਦਿਵਸ ਮਨਾਇਆ ਗਿਆ। ਇਸ ਸਮੇਂ ਦੌਰਾਨਬੱਚਿਆਂ ਦੁਆਰਾ ਚਾਰਟ ਬਣਾਏ ਗਏ ਅਤੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਆਕਰਸ਼ਕ ਭਾਸ਼ਣ ਦਿੱਤੇ ਗਏ
ਜਿਸ ਵਿੱਚ ਵਿਦਿਆਰਥੀਆਂ ਨੇ ਦੱਸਿਆ ਕਿ ਕਿਵੇਂ ਧਰਤੀ ਅਤੇ ਕੁਦਰਤ ਦੀ ਸੰਭਾਲ ਕਰਨੀ ਚਾਹੀਦੀ ਹੈ ਇਸ ਤੋ ਇਲਾਵਾ ਵਿਦਿਆਰਥੀਆਂ ਨੇ ਕਿਹਾ ਕਿ ਸਾਨੂੰ ਰੁੱਖ ਲਗਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਗਿੱਲੇ ਕੂੜੇ ਅਤੇ ਸੁੱਕੇ ਕੂੜੇ ਨੂੰ ਵੱਖਰਾ ਰੱਖਣਾ ਚਾਹੀਦਾ ਹੈ ਅਤੇ ਸਾਨੂੰ 3 ਆਰ ਦੇ ਨਿਯਮ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਜੋ ਅਸੀਂ ਆਉਣ ਵਾਲੀ ਪੀੜੀ ਨੂੰ ਸ਼ੁੱਧ ਹਵਾ, ਪਾਣੀ ਅਤੇ ਸਾਫ
ਵਾਤਾਵਰਣ ਇੱਕ ਤੋਹਫ਼ੇ ਵਜੋਂ ਦੇ ਸਕੀਏ ।