ਵਿਦਿਆਰਥੀ ਅਧਿਆਪਕ ਮਾਪੇ ਆਵਾਜਾਈ ਨਿਯਮਾਂ ਦੀ ਪਾਲਣਾ ਕਰਕੇ ਬੱਚੇ ਸੁਰੱਖਿਅਤ ਰਹਿਣਗੇ – ਡੀ ਐਸ ਪੀ- ਕਰਨੈਲ ਸਿੰਘ।
ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਟਿਆਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ,= ਆਵਾਜਾਈ ਸਿੱਖਿਆ ਸੈਲ ਪਟਿਆਲਾ ਵਲੋਂ ਵੀਰ ਹਕੀਕਤ ਰਾਏ ਮਾਡਲ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਵਿਦਿਆਰਥੀਆਂ ਅਧਿਆਪਕਾਂ ਅਤੇ ਉਨ੍ਹਾਂ ਰਾਹੀਂ ਮਾਪਿਆਂ ਨੂੰ ਆਵਾਜਾਈ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ, ਫਰਜ਼ਾਂ ਦੀ ਪਾਲਣਾ ਕਰਨ ਲਈ ਡੀ ਐਸ ਪੀ ਟਰੇਫਿਕ ਪੁਲਿਸ ਸ਼੍ਰੀ ਕਰਨੈਲ ਸਿੰਘ, ਇੰਸਪੈਕਟਰ ਸਰਬਜੀਤ ਕੌਰ ਵਲੋਂ ਉਤਸ਼ਾਹਿਤ ਕੀਤਾ ਗਿਆ। ਉਨ੍ਹਾਂ ਨੇ ਦੱਸਿਆ ਕਿ ਅਦਾਲਤਾਂ ਅਤੇ ਸਰਕਾਰਾਂ ਦੇ ਹੁਕਮਾਂ ਅਨੁਸਾਰ ਕੋਈ ਵੀ ਵਿਦਿਆਰਥੀ ਬਿਨਾਂ ਲਾਇਸੰਸ, ਰਜਿਸਟ੍ਰੇਸ਼ਨ ਕਾਪੀ, ਬੀਮਾ ਅਤੇ ਪ੍ਰਦੂਸ਼ਣ ਸਰਟੀਫਿਕੇਟ ਦੇ ਜੇਕਰ ਸਕੂਟਰ, ਮੋਟਰਸਾਈਕਲ ਜਾਂ ਕਾਰ ਆਦਿ ਚਲਾਉਂਦੇ ਹਨ ਤਾਂ ਉਨ੍ਹਾਂ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੇ ਕਾਨੂੰਨੀ ਕਾਰਵਾਈ ਕਰਦੇ ਹੋਏ, ਤਿੰਨ ਸਾਲਾਂ ਦੀ ਕੈਦ, 25000 ਰੂਪੈ ਜੁਰਮਾਨਾ ਅਤੇ ਵ੍ਹੀਕਲ ਵੀ ਬੰਦ ਕੀਤਾ ਜਾ ਸਕਦਾ ਹੈ। ਸ਼੍ਰੀ ਕਾਕਾ ਰਾਮ ਵਰਮਾ ਸੇਵਾ ਮੁਕਤ ਜਿਲਾ ਟ੍ਰੇਨਿੰਗ ਅਫ਼ਸਰ ਰੈੰਡ ਕਰਾਸ ਏ ਐਸ ਆਈ ਸ਼੍ਰੀ ਰਾਮ ਸ਼ਰਨ ਅਤੇ ਸ਼੍ਰੀ ਉਪਕਾਰ ਸਿੰਘ, ਪ੍ਰਧਾਨ ਗਿਆਨ ਜੋਤੀ ਐਜੂਕੇਸ਼ਨ ਸੁਸਾਇਟੀ ਨੇ ਕਿਹਾ ਕਿ ਹਰਰੋਜ ਸਾਈਕਲ ਚਲਾਉਣ, ਪੈਦਲ ਚਲਣ ਵਾਲੇ ਵੱਧ ਸਿਹਤਮੰਦ, ਤਦਰੁੰਸਤ, ਖੁਸ਼ਹਾਲ, ਸੁਰੱਖਿਅਤ ਰਹਿਣਗੇ। ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜੇਕਰ ਸਕੂਲ ਦੇ ਬਾਹਰ, ਕਿਸੇ ਵਿਦਿਆਰਥੀ ਵਲੋਂ ਵ੍ਹੀਕਲ ਚਲਾਉਂਦੇ ਕੈਮਰੇ ਵਿੱਚ ਕੈਦ ਹੋ ਗਿਆ ਤਾਂ ਉਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਵੇ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ, ਅਪਰਾਧਾਂ, ਮਾੜੇ ਅਨਸਰਾਂ ਅਤੇ ਧੋਖੇਬਾਜ਼ ਦੋਸਤਾਂ ਤੋਂ ਬਚਣ ਦੀ ਸਲਾਹ ਦਿੱਤੀ। ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲੋਕਾਂ, ਬੱਚਿਆਂ, ਇਸਤਰੀਆਂ ਅਤੇ ਪ੍ਰਾਪਰਟੀਆਂ ਦੀ ਸੁਰੱਖਿਆ, ਬਚਾਉ, ਮਦਦ, ਸਨਮਾਨ ਲਈ ਪ੍ਰਸੰਸਾਯੋਗ ਉਪਰਾਲੇ ਕੀਤੇ ਜਾ ਰਹੇ ਹਨ ਇਸ ਲਈ ਉਨ੍ਹਾਂ ਦੇ ਵਿਦਿਆਰਥੀ, ਪੁਲਿਸ, ਆਰਮੀ, ਫਾਇਰ ਬ੍ਰਿਗੇਡ ਅਤੇ ਕੀਮਤੀ ਜਾਨਾਂ ਬਚਾਉਣ ਅਤੇ ਜਾਗਰੂਕ ਕਰਨ ਵਾਲਿਆਂ ਦਾ ਹਮੇਸ਼ਾ ਧੰਨਵਾਦ ਕਰਦੇ ਹਨ ਅਤੇ ਨਿਯਮਾਂ, ਕਾਨੂੰਨਾਂ, ਅਸੂਲਾਂ, ਮਰਿਆਦਾਵਾਂ ਫਰਜ਼ਾਂ ਦੀ ਪਾਲਣਾ ਕਰਦੇ ਹਨ। ਇਸ ਮੌਕੇ ਕੌਆਰਡੀਨੇਟਰ ਸ੍ਰੀਮਤੀ ਨਰੈਸ ਕੁਮਾਰੀ, ਐਨ ਐਸ ਐਸ ਪ੍ਰੋਗਰਾਮ ਅਫਸਰ ਰਾਵਿੰਦਰ ਕੋਰ, ਐਨ ਸੀ ਸੀ ਅਫ਼ਸਰ ਸਚਨਾ ਸ਼ਰਮਾ ਅਤੇ ਸਕਾਉਟ ਗਾਈਡਜ਼ ਅਧਿਆਪਕ ਦੀਪਕ ਸੋਨੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਲਗਾਤਾਰ ਜਾਗਰੂਕ ਕੀਤਾ ਜਾ ਰਿਹਾ ਹੈ। ਵਲੋਂ ਪ੍ਰਿੰਸੀਪਲ ਸ਼੍ਰੀਮਤੀ ਸਰਲਾ ਭਟਨਾਗਰ ਵੀਰ ਹਕੀਕਤ ਰਾਏ ਸਕੂਲ ਪਟਿਆਲਾ