ਕੇਂਦਰ ਸਰਕਾਰ ਨੇ ਵਿੱਤ ਵਰ੍ਹੇ 2023-24 ਦੇ ਬਜਟ ਵਿੱਚ ਹਰ ਵਰਗ ਦਾ ਰੱਖਿਆ ਧਿਆਨ: ਵਿਨੀਤ ਸਹਿਗਲ ਬਿੰਨੀ
Ajay Verma
The Mirror Time
Patiala’ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਵੱਲੋਂ ਵਿੱਤ ਵਰ੍ਹੇ 2023-24 ਲਈ ਪੇਸ਼ ਕੀਤੇ ਬਜਟ ਵਿੱਚ ਹਰ ਵਰਗ ਦਾ ਧਿਆਨ ਰੱਖਿਆ ਗਿਆ ਹੈ। ਇਸ ਗੱਲ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਪਟਿਆਲਾ ਸ਼ਹਿਰੀ ਦੇ ਸੀਨੀਅਰ ਆਗੂ ਵਿਨੀਤ ਸਹਿਗਲ ਬਿੰਨੀ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਰੁਜ਼ਗਾਰ, ਸਿਹਤ ਅਤੇ ਮਕਾਨ ਨੂੰ ਮੁੱਖ ਰੱਖਦਿਆ ਬਜਟ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਹੇਠਲੇ ਪੱਧਰ, ਮੱਧਮ ਵਰਗ ਅਤੇ ਉੱਚ ਵਰਗ ਅਤੇ ਕਿਸਾਨੀ ਨੂੰ ਧਿਆਨ ਵਿੱਚ ਰੱਖਦੇ ਹੋਏ ਫੈਂਸਲੇ ਲਏ ਹਨ।
7 ਲੱਖ ਰੁਪਏ ਤੱਕ ਦੀ ਆਮਦਨ ਨੂੰ ਕਰ ਮੁਕਤ ਕਰਨਾ ਸ਼ਲਾਘਾਯੋਗ
ਸ੍ਰੀ ਸਹਿਗਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਆਮਦਨ ਕਰ ਵਿੱਚ 5 ਲੱਖ ਰੁਪਏ ਦੀ ਆਮਦਨ ’ਚ ਛੋਟ ਨੂੰ ਵਧਾ ਕੇ 7 ਲੱਖ ਰੁਪਏ ਕਰ ਦਿੱਤਾ ਹੈ, ਜੋ ਕਿ ਸ਼ਲਾਘਾਯੋਗ ਫ਼ੈਸਲਾ ਹੈ। ਇਸ ਨਾਲ ਵੱਡੀ ਗਿਣਤੀ ਵਿੱਚ ਲੋਕ ਆਮਦਨ ਕਰ ਦੀ ਰਿਟਰਨ ਭਰਨਗੇ। ਇਸ ਨਾਲ ਦੇਸ਼ ਵਿੱਚੋਂ ਕਾਲਾ ਧਨ ਖਤਮ ਹੋਵੇਗਾ। ਟੀਵੀ ਸਸਤਾ ਤੇ ਮੋਬਾਈਲ ਦੇ ਪੁਰਜਿਆਂ ਦੀ ਕੀਮਤ ਘਟੇਗੀ। ਇਸ ਤੋਂ ਇਲਾਵਾ ਖੇਤਰੀ ਸੈਕਟਰ ਲਈ ਵੱਖਰਾ ਫੰਡ ਰੱਖਣ ਦਾ ਫ਼ੈਸਲਾ ਵੀ ਕਿਸਾਨਾਂ ਦੇ ਹਿੱਤ ਵਿੱਚ ਹੈ, ਸਰਕਾਰ ਨੇ ਖੇਤੀਬਾਡ਼ੀ ਕਰਜ਼ੇ ਦਾਟੀਚਾ ਵਧਾ ਕੇ 20 ਲੱਖ ਰੁਪਏ ਕਰੋਡ਼ ਰੁਪਏ ਕਰ ਦਿੱਤਾ ਹੈ। ਜਦੋਂ ਕਿ ਪਸ਼ੂ ਪਾਲਣ, ਡੇਅਰੀ ਉਦਯੋਗ ਅਤੇ ਮੱਛੀ ਪਾਲਣ ਨੂੰ ਵੀ ਪ੍ਰਫੁਲਿਤ ਕੀਤਾ ਹੈ।
ਰੁਜ਼ਗਾਰ, ਸਿਹਤ ਅਤੇ ਮਕਾਨ ’ਤੇ ਕੀਤਾ ਧਿਆਨ ਕੇਂਦਰਿਤ
ਭਾਜਪਾ ਆਗੂ ਬਿੰਨੀ ਸਹਿਗਲ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨੇ ਬਜਟ ਵਿੱਚ ਸੀਨੀਅਰ ਸੀਟੀਜ਼ਨ ਸੇਵਿੰਗ ਸਕੀਮ ਦੀ ਹੱਦ 15 ਲੱਖ ਰੁਪਏ ਤੋਂ ਵਧਾ ਕੇ 30 ਲੱਖ ਰੁਪਏ ਕਰ ਦਿੱਤੀ ਹੈ। ਇਸ ਤੋਂ ਇਲਾਵਾ ਔਰਤਾਂ ਲਈ ਮਹਿਲਾ ਸਨਮਾਨ ਬਚਤ ਪੱਤਰ ਯੋਜਨਾ ਵੀ ਔਰਤਾਂ ਲਈ ਕਾਰਗਾਰ ਸਾਬਿਤ ਹੋਵੇਗੀ, ਜਿਸ ਤਹਿਤ ਔਰਤਾਂ ਨੂੰ 7.5 ਫ਼ੀਸਦੀ ਵਿਆਜ ਦਿੱਤਾ ਜਾਵੇਗਾ। ਸ੍ਰੀ ਸਹਿਗਲ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ ਐਲਾਨ ਦੇ ਨਾਲ ਹੀ ਸੀਨੀਅਰ ਸੀਟੀਜ਼ਨ ਅਤੇ ਔਰਤਾਂ ਪਹਿਲਾਂ ਦੇ ਮੁਕਾਬਲੇ ਵੱਧ ਬਚਤ ਕਰ ਸਕਣਗੀਆਂ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਬਜਟ ਦਾ ਹਰ ਵਰਗ ਨੂੰ ਲਾਭ ਮਿਲੇਗਾ।