ਬ੍ਰਹਮਾ ਨੰਦ ਗਿਰੀ ਦਾ ਹਿੰਦੂ ਸੰਗਠਨਾਂ ਵਲੋਂ ਸਨਮਾਨ
Harpreet Kaur ( TMT)
ਹਿੰਦੂ ਤਖਤ ਮੁੱਖੀ ਬ੍ਰਹਮਾ ਨੰਦ ਗਿਰੀ ਨੂੰ ਅਖਾੜਾ ਪ੍ਰੀਸ਼ਦ ਦੇ ਮਹਾ ਮੰਤਰੀ ਸ੍ਰੀ ਹਰੀ ਗਿਰੀ ਮਹਾਰਾਜ ਅਤੇ ਜੂਨਾ ਸਮਾਜ ਦੇ ਪ੍ਰਧਾਨ ਪ੍ਰੇਮ ਗਿਰੀ ਜੀ ਮਹਾਰਾਜ ਵਲੋਂ ਬ੍ਰਹਮਾ ਨੰਦ ਗਿਰੀ ਮਹਾਰਾਜ ਨੂੰ ਜੂਨਾ ਅਖਾੜਾ ਇੰਨਟਰ ਕਰਵਾਦੇ ਹੋਏ ਸੰਨਿਆਸ ਧਾਰਨ ਕਰਵਾਇਆ ਗਿਆ। ਜਿਸ ਤੋਂ ਬਾਅਦ ਪਟਿਆਲਾ ਪਹੁੰਚਣ ਤੇ ਬ੍ਰਹਮਾਨੰਦ ਗਿਰੀ ਮਹਾਰਾਜ ਦਾ ਹਿੰਦੂ ਸੰਗਠਨਾਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ, ਜਿਸ ਵਿੱਚ ਹਿੰਦੂ ਰਾਸ਼ਟਰੀ ਸੁਰਕਸ਼ਾ ਸਮਿਤੀ ਦੇ ਪ੍ਰਧਾਨ ਰਾਜੇਸ਼ ਕੇਹਰ, ਮਨੀ ਬਾਬਾ, ਪਵਨ ਅਹੂਜਾ ਪ੍ਰਧਾਨ ਜਿਲ੍ਹਾ ਹਿੰਦੂ ਰਾਸ਼ਟਰੀ, ਕੁਸ਼ਲ ਚੋਪੜਾ ਵਾਇਸ ਚੇਅਰਮੈਨ, ਹਿੰਦੂ ਤਖਤ ਪੰਜਾਬ ਵਲੋਂ ਕਾਲੀ ਮਾਤਾ ਮੰਦਿਰ ਸੈਂਕੜੇ ਸਨਾਤਨੀਆਂ ਇਕੱਠ ਕਰਕੇ ਢੋਲ ਅਤੇ ਬੈਂਡ ਵਾਜਿਆ ਨਾਲ ਮਾਤਾ ਰਾਣੀ ਦੇ ਦਰਬਾਰ ਅੰਦਰ ਬ੍ਰਹਮਾ ਨੰਦ ਗਿਰੀ ਮਹਾਰਾਜ ਨੂੰ ਮੱਥਾ ਟਕਾਇਆ ਗਿਆ।
ਇਸ ਮੌਕੇ ਵਿਸ਼ੇਸ਼ ਤੌਰ ਤੇ ਦੀਦੀ ਭੁਨੇਸ਼ਵਰੀ ਗਿਰੀ ਜੀ ਵਲੋਂ ਹਾਜਰ ਲਗਵਾਈ ਗਈ ਅਤੇ ਬ੍ਰਹਮਾ ਨੰਦ ਗਿਰੀ ਜੀ ਨੂੰ ਆਸ਼ਿਰਵਾਦ ਦਿੱਤਾ ਗਿਆ। ਬ੍ਰਹਮਾ ਨੰਦ ਗਿਰੀ ਜੀ ਦੱਸਿਆ ਗਿਆ ਕਿ ਉਹ ਹਿੰਦੂ ਤਖਤ ਦੇ ਮੁੱਖੀ ਹੋਣ ਦੇ ਨਾਤੇ ਪੁਰੇ ਭਾਰਤ ਵਿੱਚ ਪਹਿਲਾ ਹੀ ਕੰਮ ਕਰ ਰਹੇ ਹਨ ਅਤੇ ਹੁਣ ਅਖਾੜਾ ਪ੍ਰੀਸ਼ਦ ਵਲੋਂ ਦਿੱਤੀ ਜਿੰਮੇਵਾਰੀ ਦੀ ਤਨਦੇਹੀ ਨਾਲ ਨਿਭਾਉਂਦੇ ਅਤੇ 29 ਜੁਲਾਈ ਨੁੰ ਬ੍ਰਹਮਲੀਨ ਪੰਚਾਨੰਦ ਗਿਰੀ ਮਹਾਰਾਜ ਨੇ ਜਨਮ ਉਤਸਵ ਤੇ ਪਟਿਆਲਾ ਅੰਦਰ ਅਖਾੜਾ ਪ੍ਰੀਸ਼ਦ ਦੀ ਰਾਸ਼ਟਰੀ ਲੇਵਲ ਦੀ ਹਾਜਰੀ ਅੰਦਰ ਭੰਡਾਰਾ ਕੀਤਾ ਜਾਵੇਗਾ। ਇਸ ਅੰਦਰ ਚਾਰ ਤੋਂ ਪੰਜ ਲੱਖ ਸਾਧੂ ਸਮਾਜ ਦੇ ਲੋਕ ਪਟਿਆਲਾ ਆ ਰਹੇ ਹਨ ਜੋ ਪੰਜਾਬ ਦੇ ਸਨਾਤਨੀਆਂ ਲਈ ਬਹੁਤ ਫਰਕ ਵਾਲੀ ਗੱਲ ਹੈ।
ਇਸ ਮੌਕੇ ਅਜੇ ਕੁਮਾਰ ਸ਼ਰਮਾ ਚੇਅਰਮੈਨ ਹਿੰਦੂ ਤਖਤ, ਅਸ਼ਵਨੀ ਸ਼ਰਮਾ ਜਾਗਰਣ ਮੰਚ, ਭਗਵਾਨ ਦਾਸ ਮਹਿਤਾ, ਅਕਸ਼ੇ ਬੋਬੀ, ਸਾਹਿਲ ਸਨੌਰ, ਅਸ਼ੋਕ ਕੁਮਾਰ, ਗੁਰਪ੍ਰੀਤ ਗੋਲਡੀ, ਬੁੱਗਾ ਘੁੰਮਣਾ, ਭੁਪਿੰੰਦਰ ਸੈਣੀ, ਓ.ਐਸ.ਡੀ. ਤੋਂ ਇਲਾਵਾ ਸੈਂਕੜੇ ਸਨਾਤਨੀ ਅਤੇ ਸ਼ਹਿਰ ਦੇ ਹਿੰਦੂ ਲੀਡਰ ਹਾਜਰ ਸਨ