Punjab-Chandigarh
ਅੰਮ੍ਰਿਤਸਰ ਪੁਲਿਸ ਨੂੰ ਵੱਡੀ ਕਾਮਯਾਬੀ!!ਡੇਢ ਕਿਲੋ ਅਫੀਮ ਦੇ ਨਾਲ ਇਕ ਸ਼ਖ਼ਸ ਗ੍ਰਿਫ਼ਤਾਰ
Harpreet Kaur ( The Mirror time )
ਪੁਲਿਸ ਥਾਣਾ ਛੇਹਰਟਾ ਵੱਲੋਂ ਇਕ ਸ਼ਖਸ ਨੂੰ ਡੇਢ ਕਿਲੋ ਅਫੀਮ ਦੇ ਨਾਲ਼ ਗ੍ਰਿਫ਼ਤਾਰ ਕੀਤਾ ਗਿਆ। ਇਸ ਮਾਮਲੇ ਬਾਰੇ ਪ੍ਰੈਸ ਵਾਰਤਾ ਕਰਦੇ ਹੋਏ ਪ੍ਰਭਜੋਤ ਸਿੰਘ ਵਿਰਕ ਏਡੀਸੀਪੀ ਸਿਟੀ ਨੇ ਦੱਸਿਆ ਕੀ ਥਾਣਾ ਛੇਹਰਟਾ ਵੱਲੋਂ ਮੋੜ ਖਾਪੜਖੇੜੀ ਗੁਰੂ ਕੀ ਵਡਾਲੀ ਵਿਖੇ ਨਾਕਾਬੰਦੀ ਦੌਰਾਨ ਇਕ ਬਿਨਾਂ ਨੰਬਰੀ ਚਿੱਟੇ ਰੰਗ ਦੀ ਵਰਨਾ ਗੱਡੀ ਨੂੰ ਰੋਕਿਆ ਗਿਆ ਜਿਸ ਵਿੱਚੋਂ ਇੱਕ ਸ਼ਖ਼ਸ ਨੇ ਕਾਲੇ ਰੰਗ ਦਾ ਮੋਮੀ ਲਿਫਾਫਾ ਫੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਕਤ ਨੂੰ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਡੇਢ ਕਿਲੋ ਅਫੀਮ ਬਰਾਮਦ ਕੀਤੀ ਗਈ। ਦੋਸ਼ੀ ਵੱਲੋਂ ਆਪਣਾ ਨਾਂ ਜਤਿੰਦਰ ਸਿੰਘ ਉਰਫ ਬਾਊ ਦੱਸਿਆ ਗਿਆ ਅਤੇ ਅਦਾਲਤ ਵਿਚ ਪੇਸ਼ ਕਰਨ ਮਗਰੋਂ ਪੁਲੀਸ ਨੇ ਦੋਸ਼ੀ ਦੀ ਤਿੰਨ ਦਿਨਾਂ ਦਾ ਰਿਮਾਂਡ ਮਿਲੀ।