ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਨੇ ਡਿਪਟੀ ਕਮਿਸ਼ਨਰ, ਪਟਿਆਲਾ ਨੂੰ ਮੰਗ ਪੱਤਰ ਦਿੱਤਾ
Sumanpreet Kaur ( The Mirror Time )
ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ ਨੇ ਡਿਪਟੀ ਕਮਿਸ਼ਨਰ, ਪਟਿਆਲਾ ਨੂੰ ਮੰਗ ਪੱਤਰ ਦਿੱਤਾ। ਜਿਸ ਵਿੱਚ ਕਣਕ ਦੀ ਪੱਕੀ ਫਸਲ ਨੂੰ ਅਚਾਨਕ ਅੱਗ ਲੱਗਣ ਤੇ ਬਚਾਉਣ ਲਈ ਫਾਇਰ ਬਰਗੇਡ ਦੀ ਇਕ ਗੱਡੀ ਬਹਾਦਰਗੜ੍ਹ ਅਨਾਜ ਮੰਡੀ ਵਿੱਚ ਖੜੀ ਕਰਨ ਵਾਸਤੇ ਕਿਹਾ। ਕਿਉਂਕਿ ਅਗਰ ਬਹਾਦਰਗੜ੍ਹ ਸਾਇਡ ਤੇ ਅੱਗ ਲੱਗਣ ਤੇ ਗੱਡੀ ਬਹੁਤ ਦੇਰ ਕਰ ਦਿੱਤੀ ਹੈ ਤੇ ਅੱਗ ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ। ਡਿਪਟੀ ਕਮਿਸ਼ਨਰ ਨੂੰ ਇਸ ਬਾਰੇ ਸੂਚਿਤ ਕੀਤਾ ਕਿ ਅਗਰ ਇਸ ਏਰੀਏ ਵਿੱਚ ਕੋਈ ਵੀ ਅਣ ਸੁਖਾਵੀ ਘਟਨਾ ਵਾਪਰਦੀ ਹੈ ਤਾਂ ਅੱਗ ਬੁਝਾਉਣ ਵਾਲੀ ਗੱਡੀ ਮੌਕੇ ਤੇ ਨਹੀਂ ਪਹੁੰਚਦੀ ਤਾਂ ਇਸ ਦਾ ਨੁਕਸਾਨ ਸਬੰਧਤ ਅਧਿਕਾਰੀਆਂ ਤੇ ਸਰਕਾਰ ਤੇ ਪਾਇਆ ਜਾਵੇਗਾ। ਕਿਸਾਨ ਪਹਿਲਾਂ ਹੀ ਮੀਂਹ ਤੇ ਗੜੇਮਾਰੀ ਤੋਂ ਪ੍ਰੇਸ਼ਾਨ ਹਨ। ਹੋਰ ਕੋਈ ਵੀ ਨੁਕਸਾਨ ਨਹੀਂ ਝੱਲ ਸਕਦਾ। ਇਸ ਮੌਕੇ ਸਰਕਲ ਬਹਾਦਰਗੜ੍ਹ ਦੇ ਪ੍ਰਧਾਨ ਲਖਮੀਰ ਸਿੰਘ ਪ੍ਰਧਾਨ ਰਾਮ ਕਰਨ ਸਿੰਘ, ਬਲਕਾਰ ਸਿੰਘ ਢੀਂਡਸਾ, ਬਲਵਿੰਦਰ ਸਿੰਘ, ਭਜਨ ਸਿੰਘ ਸੀਲ, ਨਿਰਭੈ ਸਿੰਘ ਨੂਰਖੇੜੀ, ਸੁਖਵਿੰਦਰ ਸਿੰਘ ਨੁਰਖੇੜੀਆਂ, ਸ਼ੇਰ ਸਿੰਘ ਸਿੱਧੂਵਾਲ, ਜਗੀਰ ਸਿੰਘ ਰੋਗਲਾ, ਦਰਸ਼ਨ ਸਿੰਘ ਉਚਾਗਾਉਂ, ਬਲਕਾਰ ਸਿੰਘ ਜਸੋਵਾਲ, ਹੀਰਾ ਸਿੰਘ ਅਸੀਪੁਰ ਅਰਾਈਆਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਹਾਜਰ ਹੋਏ।