ਐਸ.ਪੀ.ਵਜੋਂ ਪਦਉਨਤ ਹੇਠ, ਤੇ ਵਾਲਮੀਕਿ ਭਾਈਚਾਰੇ ਨੇ ਕੀਤਾ ਚੰਦ ਸਿੰਘ ਦਾ ਵਿਸ਼ੇਸ਼ ਸਨਮਾਨ
Sumanpreet Kaur ( The Mirro time )
ਪਟਿਆਲਾ : ਤਨਦੇਹੀ ਨਾਲ ਪੰਜਾਬ ਪੁਲਿਸ ਵਿਭਾਗ ਵਿੱਚ ਸੇਵਾਵਾਂ ਨਿਭਾਉਣ ਵਾਲੇ ਚੰਦ ਸਿੰਘ ਦੀ ਸੁਪਰੀਡੈਂਟ ਪੁਲਿਸ ਵਜੋਂ ਤਰੱਕੀ ਹੋਣ ਤੇ ਵਾਲਮੀਕਿ ਧਰਮ ਸਭਾ ਦੇ ਪ੍ਰਧਾਨ ਰਾਜੇਸ਼ ਕੁਮਾਰ ਕਾਲਾ ਦੀ ਅਗਵਾਈ ਵਿੱਚ ਉਨ੍ਹਾਂ ਦਾ ਫੁੱਲਾਂ ਦਾ ਬੁੱਕਾ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਲ ਰਾਜੇਸ਼ ਕੁਮਾਰ ਕਾਲਾ ਨੇ ਕਿਹਾ ਕਿ ਪੁਲਿਸ ਅਧਿਕਾਰੀ ਸਮਾਜ ਦੇ ਰੱਖਿਆਕ ਹਨ, ਜਿਵੇਂ ਦੇਸ਼ ਦੀ ਸੈਨਾ ਸਰਹੱਦਾ ਤੇ ਦੇਸ਼ ਵਾਸੀਆਂ ਦੀ ਰੱਖਿਆ ਕਰਦੀ ਹੈ। ਉਸੇ ਤਰ੍ਹਾਂ ਪੁਲਿਸ ਅਧਿਕਾਰੀ, ਸਮਾਜ ਦੀ ਰੱਖਿਆ ਕਰ ਪਬਲਿਕ ਦੀ ਜਾਨਮਾਲ ਦੀ ਵੀ ਰੱਖਿਆ ਕਰਦੇ ਹਨ ਅਤੇ ਅਪਰਾਧ ਤੇ ਨਕੇਲ ਕੱਸ ਅਮਨਸ਼ਾਂਤੀ ਬਹਾਲੀ ਵਿੱਚ ਅਹਿਮ ਭੂਮਿਕਾ ਨਿਭਾਉਣ ਦੇ ਕਾਰਜ ਕਰਦੇ ਹਨ। ਇਸ ਲਈ ਪੰਜਾਬ ਪੁਲਿਸ ਦੇ ਅਧਿਕਾਰੀ ਸਮਾਜ ਲਈ ਸਨਮਾਨਯੋਗ ਹਨ। ਉਹਨਾਂ ਕਿਹਾ ਕਿ ਚੰਦ ਸਿੰਘ ਅਨੇਕਾਂ ਵਾਰ ਸਮਾਜ ਸੇਵੀ ਭਲਾਈ ਸੇਵਾ ਕਾਰਜਾਂ ਵਿੱਚ ਸਹਿਯੋਗ ਕਰਦੇ ਹਨ, ਜਿਨ੍ਹਾਂ ਦਾ ਸਮਾਜ ਵਿੱਚ ਵਿਸ਼ੇਸ਼ ਸਨਮਾਨ ਹੈ। ਇਸ ਮੌਕੇ ਤੇ ਵੀਰ ਮਨੋਜ ਕੁਮਾਰ, ਸ਼ਾਕਾ ਗਿੱਲ, ਗੁਰਪਾਲ ਸਿੱਧੂ, ਆਦਿ ਹਾਜਰ ਸਨ।