Punjab-Chandigarh

ਸ਼੍ਰੋਮਣੀ ਅਕਾਲੀ ਦਲ ਦੇ ਯਤਨਾਂ ਸਦਕਾ ਅਮਲੋਹ ਦੇ ਓਵਰ ਫਲੋ ਸੀਵਰੇਜ਼ ਦੀ ਸਫ਼ਾਈ ਹੋਣੀ ਹੋਈ ਸ਼ੁਰੂ

Ajay Verma (The Mirror Time)

ਅਮਲੋਹ, 12 ਨਵੰਬਰ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਵੱਲੋਂ ਅਮਲੋਹ ਸ਼ਹਿਰ ਦੀ ਸੀਵਰੇਜ ਸਫ਼ਾਈ ਨੂੰ ਲੈਕੇ ਕਿ ਕੱਲ ਸ਼ਹਿਰ ਦੇ ਵੱਖ ਵੱਖ ਵਾਰਡਾਂ ਤੇ ਮੁਹੱਲਿਆਂ ਦੇ ਕੀਤੇ ਗਏ ਦੌਰੇ ਉਪਰੰਤ ਆਪ ਸਰਕਾਰ, ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਤੇ ਗੰਦੇ ਪਾਣੀ ਦੀ ਨਿਕਾਸੀ ਦੇ ਚੁੱਕੇ ਗਏ ਸਵਾਲਾਂ ਤੋਂ ਬਾਅਦ ਅੱਜ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਵੱਲੋਂ ਓਵਰ ਫਲੋ ਸੀਵਰੇਜ਼ ਦੀ ਸਫ਼ਾਈ ਦਾ ਕੰਮ ਵਾਰਡ ਨੰਬਰ 12 , ਕਾਕਾ ਕਾਲੋਨੀ ਵਿੱਚ ਸ਼ੁਰੂ ਕਰਵਾ ਦਿੱਤਾ ਗਿਆ ਹੈ। ਮੌਕੇ ਤੇ ਅਕਾਲੀ ਸੀਨੀਅਰ ਲੀਡਰਸ਼ਿਪ ਨੇ ਪੁੱਜ ਕਿ ਹੌਦੀਆ ਦੀ ਆਪ ਖੜ ਕੇ ਸਫ਼ਾਈ ਕਰਵਾਈ ਤਾ ਜੋ ਗੰਦੇ ਪਾਣੀ ਦਾ ਮੁਕੰਮਲ ਹੱਲ ਹੋ ਸਕੇ ਤੇ ਸ਼ਹਿਰ ਵਾਸੀਆਂ ਨੂੰ ਡੇਂਗੂ ਵਰਗੀਆਂ ਭਿਅੰਕਰ ਬਿਮਾਰੀਆ ਤੋਂ ਬਚਾਈਆਂ ਜਾ ਸਕੇ।

ਇਥੇ ਇਹ ਵਰਨਣਯੋਗ ਹੈ ਕਿ ਅੱਜ ਹੀ ਸੀਵਰੇਜ ਦੇ ਮਾੜੇ ਪ੍ਰਬੰਧਾਂ ਨੂੰ ਲੈਕੇ ਵੱਖ ਵੱਖ ਅਖਬਾਰਾ ਤੇ ਨਿਊਜ਼ ਚੈਨਲ ਤੇ ਨਗਰ ਕੌਂਸਲ ਅਮਲੋਹ ਦੇ ਵਿਰੁੱਧ ਖਬਰਾਂ ਛਪੀਆਂ ਸਨ। ਜਿਹਨਾਂ ਨੂੰ ਲੈਕੇ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦੇ ਅਧਿਕਾਰੀ ਜਾਗੇ ਹਨ।ਤਾ ਕਿਤੇ ਜਾ ਕਿ ਹੌਦੀਆ ਦੀ ਸਫ਼ਾਈ ਦਾ ਕੰਮ ਸ਼ੁਰੂ ਹੋਇਆ ਹੈ। ਕੰਮ ਸ਼ੁਰੂ ਹੋਣ ਤੇ ਜਿਥੇ ਅਮਲੋਹ ਸਹਿਰ ਦੇ ਵਾਸੀਆਂ ਨੇ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਦਾ ਧੰਨਵਾਦ ਕੀਤਾ ਉਂਥੇ ਉਹਨਾਂ ਸੀਨੀਅਰ ਅਕਾਲੀ ਆਗੂ ਗੁਰਪ੍ਰੀਤ ਸਿੰਘ ਰਾਜੂ ਖੰਨਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਜਿਹਨਾਂ ਵੱਲੋਂ ਇਸ ਗੰਦੇ ਪਾਣੀ ਦੀ ਸਮੱਸਿਆ ਨੂੰ ਪ੍ਰਸ਼ਾਸਨ ਤੇ ਨਗਰ ਕੌਂਸਲ ਅਮਲੋਹ ਅੱਗੇ ਉੱਠਾ ਕੇ ਪਹਿਲ ਦੇ ਆਧਾਰ ਤੇ ਮਸਲਾ ਹੱਲ ਕਰਵਾਉਣ ਦਾ ਯਤਨ ਕੀਤਾ ਗਿਆ ਹੈ। ਇਸ ਮੌਕੇ ਤੇ ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸਾਹੀ, ਕੌਂਸਲਰ ਬਲਤੇਜ ਸਿੰਘ ਅਮਲੋਹ, ਹਲਕਾ ਪ੍ਰਧਾਨ ਡਾ ਅਰਜੁਨ ਸਿੰਘ, ਸੀਨੀਅਰ ਅਕਾਲੀ ਆਗੂ ਜਥੇਦਾਰ ਗੁਰਬਖਸ਼ ਸਿੰਘ ਬੈਣਾ,ਬੀਬੀ ਗੁਰਦੀਪ ਕੌਰ ਅਮਲੋਹ, ਅਮਰਜੀਤ ਸਿੰਘ, ਬਸਪਾ ਆਗੂ ਹੰਸਰਾਜ ਮਾਹੀ, ਹਰਜੀਤ ਸਿੰਘ,ਬਾਬਾ ਬੀਰੂ ਸਿੰਘ,ਭਿੰਦਰ ਸਿੰਘ ਤੇ ਵਾਰਡ ਵਾਸੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button