Punjab-Chandigarh

ਅਧਿਆਪਕ ‘ਤੇ ਜਾਨਲੇਵਾ ਹਮਲਾ; ਦੋਸ਼ੀਆਂ ਖਿਲਾਫ਼ ਕਾਰਵਾਈ ਲਈ 7 ਮਾਰਚ ਨੂੰ ਹੋਣਗੇ ਵੱਡੇ ਰੋਸ ਮੁਜ਼ਾਹਰੇ

ਆਦਰਸ਼ ਸਕੂਲ ਬਾਲਦ ਖੁਰਦ ਦੇ ਅਧਿਆਪਕਾਂ ਵਲੋਂ ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ, ਜਿਸ ਦੌਰਾਨ ਫ਼ੈਸਲਾ ਕੀਤਾ ਗਿਆ ਕਿ ਸਕੂਲ ਦੇ ਹੀ ਅਧਿਆਪਕ ਪਰਦੀਪ ਸਿੰਘ ਉੱਪਰ ਹੋਏ ਜਾਨਲੇਵਾ ਹਮਲੇ ਦੇ ਮਾਮਲੇ ਵਿੱਚ ਇਨਸਾਫ਼ ਲੈਣ ਲਈ, 7 ਮਾਰਚ ਨੂੰ ਸਮਾਣਾ ਵਿਖੇ ਲੱਗ ਰਹੇ ਧਰਨੇ ਦਾ ਵੱਡੀ ਗਿਣਤੀ ਨਾਲ ਹਿੱਸਾ ਬਣਿਆ ਜਾਵੇਗਾ।
ਬੀਤੀ 10 ਫਰਵਰੀ ਨੂੰ ਜਾਨਲੇਵਾ ਹਮਲੇ ਦੇ ਸਾਰੇ ਦੋਸ਼ੀ ਗ੍ਰਿਫ਼ਤਾਰ ਕਰਵਾਉਣ ਅਤੇ ਗੰਭੀਰ ਹਾਲਤ ਵਿੱਚ ਹਾਲੇ ਵੀ ਜ਼ੇਰੇ ਇਲਾਜ ਅਧਿਆਪਕ ਲਈ ਜਿਲ੍ਹਾ ਪ੍ਰਸ਼ਾਸ਼ਨ ਤੇ ਸਕੂਲ ਦੀ ਪ੍ਰਬੰਧਕ ਨਿੱਜੀ ਕੰਪਨੀ ਅਤੇ ਸਿੱਖਿਆ ਵਿਭਾਗ ਕੋਲੋਂ ਬਣਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ 7 ਮਾਰਚ (ਦਿਨ ਸੋਮਵਾਰ) ਨੂੰ ਦੁਪਹਿਰ 1:30, ਐੱਸਡੀਐੱਮ ਤੇ ਡੀਐਸਪੀ ਸਮਾਣਾ ਦੇ ਦਫ਼ਤਰ ਅੱਗੇ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਹੈ।
ਇਸ ਵਿੱਚ ਅਧਿਆਪਕ ਜਥੇਬੰਦੀਆਂ, ਆਦਰਸ਼ ਸਕੂਲ ਅਧਿਆਪਕ ਯੂਨੀਅਨ ਅਤੇ 873 ਤੇ 74 ਡੀ.ਪੀ.ਈ. ਯੂਨੀਅਨ ਵਲੋਂ ਰੋਸ ਮੁਜ਼ਾਹਰੇ ਲਈ ਸ਼ਮੂਲੀਅਤ ਦੇ ਨਾਲ ਨਾਲ ਹਰ ਪੱਖੋਂ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਅਧਿਆਪਕ ਵਰਗ ਦੇ ਮਾਨ ਸਨਮਾਨ ਦੀ ਰਾਖੀ ਲਈ ਸੰਘਰਸ਼ ਦੇ ਮੈਦਾਨ ਵਿਚ ਨਿੱਤਰਦੇ ਹੋਏ, ਇਸ ਰੋਸ ਮੁਜ਼ਾਹਰੇ ਦਾ ਅਧਿਆਪਕਾਂ ਨੂੰ ਵੱਧ ਤੋਂ ਵੱਧ ਗਿਣਤੀ ਨਾਲ ਹਿੱਸਾ ਬਣਾਇਆ ਜਾਵੇਗਾ।

Spread the love

Leave a Reply

Your email address will not be published. Required fields are marked *

Back to top button