ਆਪ ਉਮੀਦਵਾਰ ਪਟਿਆਲਾ ਵਿਰੁੱਧ ਰੋਸ ਰੈਲੀ 14 ਮਈ ਨੂੰ ਕੀਤੀ ਜਾਵੇਗੀ — ਲੂੰਬਾ
ਅੱਜ ਵਣ ਵਿਭਾਗ ਵਰਕਰਜ਼ ਯੂਨੀਅਨ ਪੰਜਾਬ ਦੀ ਭਰਵੀ ਇਕੱਤਰਤਾ ਸੂਬਾ ਪ੍ਰਧਾਨ ਸ੍ਰੀ ਬਲਵੀਰ ਸਿੰਘ ਮੰਡੌਲੀ ਦੀ ਅਗਵਾਈ ਹੇਠ ਵੀਰ ਹਕੀਕਤ ਰਾਏ ਪਾਰਕ ਪਟਿਆਲਾ ਵਿੱਚ ਵਣ ਰੇਂਜਾਂ ਦੇ ਪ੍ਰਧਾਨ ਸਕੱਤਰਾਂ ਦੇ ਨਾਲ ਕੀਤੀ ਗਈ। ਅੱਜ ਦੀ ਮੀਟਿੰਗ ਦੌਰਾਨ ਜਿਥੇ ਸਰਕਾਰ ਦੀ ਮਜਦੂਰ ਮੁਲਾਜਮਾਂ ਪ੍ਰਤੀ ਰਵਈਏ ਬਾਰੇ ਖੁੱਲ ਕੇ ਵਿਚਾਰਾਂ ਕੀਤੀਆਂ ਗਈਆਂ। ਮੰਡੋਲੀ ਨੇ ਦੱਸਿਆ ਕਿ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਪ੍ਰਚਾਰ ਕਰਦੇ ਸੀ ਕਿ ਲੋਕਾਂ ਦੇ ਚੁੱਲਿਆ ਦੀ ਅੱਗ ਬੁਝਣ ਨਹੀਂ ਦੇਵਾਂਗੇ ਪਰੰਤੂ ਇਹ ਸਰਕਾਰ ਦੇ ਹੁੰਦੇ 15—15 ਸਾਲ ਤੋਂ ਕੰਮ ਕਰਦੇ ਕਿਰਤ ਅਤੇ ਮਿਹਨਤ ਕਸ਼ ਕਾਮਿਆਂ ਨੂੰ ਬਿਨਾਂ ਕਿਸੇ ਮਨਜੂਰੀ ਤੋਂ ਕੁੱਝ ਰੇਂਜ ਵਿੱਚ ਵਰਕਰਾਂ ਦੀ ਨਜਾਇਜ ਛਾਂਟੀ ਕੀਤੀ ਗਈ ਹੈ। ਕੋਈ ਕੱਚਾ ਕਿਰਤੀ ਵਰਕਰ ਪੱਕਾ ਨਹੀਂ ਕੀਤਾ ਗਿਆ, ਵਿਭਾਗ ਦੀ ਮੈਨੇਜਮੈਂਟ ਮਨ ਮਰਜੀ ਨਾਲ ਮਿਹਨਤਕਸ਼ ਵਰਕਰਾ ਨਾਲ ਧ੍ਰੋਹ ਕਮਾ ਰਹੀ ਹੈ। ਕਿਰਤੀ ਵਰਕਰਾਂ ਦੇ ਘਰਾਂ ਦਾ ਗੁਜਾਰਾ ਬਹੁਤ ਮੁਸ਼ਕਲ ਨਾਲ ਹੋ ਰਿਹਾ ਹੈ। ਅੰਤ ਦੀ ਮਹਿੰਗਾਈ ਦੀ ਮਾਰ ਹੇਠ ਦੱਬਿਆ ਜਾ ਰਿਹਾ ਹੈ। ਕੋਈ ਵੀ ਮੰਗ ਦਾ ਨਿਪਟਾਰਾ ਕਰਨ ਲਈ ਸਰਕਾਰ ਗੰਭੀਰ ਨਹੀਂ ਹੈ। ਜਿਸ ਕਰਕੇ ਪਿੰਡਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉਮੀਦਵਾਰਾਂ ਦਾ ਡੱਟ ਕੇ ਵਿਰੋਧ ਕਰ ਰਹੇ ਹਨ। 14 ਮਈ 2024 ਨੂੰ ਆਪ ਦੇ ਕੈਂਡੀਡੇਟ ਡਾ. ਬਲਵੀਰ ਸਿੰਘ ਕੈਬਨਿਟ ਮੰਤਰੀ ਪੰਜਾਬ ਦੇ ਵਿਰੁੱਧ ਪਟਿਆਲਾ ਅੰਦਰ ਸੰਘਰਸ਼ ਕਰਕੇ ਸੁੱਤੀ ਪਈ ਸਰਕਾਰੀ ਦੇ ਵਿਰੁੱਧ ਪਟਿਆਲਾ ਅੰਦਰ ਸੰਘਰਸ਼ ਕਰਕੇ ਸੁੱਤੀ ਪਈ ਸਰਕਾਰ ਨੂੰ ਜਗਾਇਆ ਜਾਵੇਗਾ ਤੇ ਜੋਰਦਾਰ ਰੋਸ ਰੈਲੀ ਕਰਨ ਲਈ ਸਾਰੇ ਕੱਚੇ ਕਾਮੇ ਮੁਲਾਜਮ ਮਜਬੂਰ ਹੋ ਰਹੇ ਹਨ। ਇਸ ਮੌਕੇ ਮੇਜਰ ਸਿੰਘ ਸਰਹਿੰਦ, ਹਰਪ੍ਰੀਤ ਸਿੰਘ ਲੋਚਮਾ, ਪ੍ਰਧਾਨ ਲਾਜਵੰਤੀ ਰੇਂਜ ਸਮਾਣਾ, ਸੁਨੀਤਾ ਰਾਣੀ ਪਟਿਆਲਾ, ਸੁਖਵਿੰਦਰ ਕੌਰ ਲੰਗ, ਪਰਮਜੀਤ ਕੌਰ ਹਮਾਦੀਆਂ ਸਰਹਿੰਦ, ਕੁਲਵਿੰਦਰ ਸਿੰਘ ਖਾਨਪੁਰ, ਬੇਅੰਤ ਸਿੰਘ, ਆਦਿ ਹਾਜਰ ਸਨ।