EducationPunjab-ChandigarhTop News

ਬੀ.ਐੱਨ. ਖਾਲਸਾ ਸਕੂਲ ਦੇ ਬੋਰਡ ਦੀਆਂ ਕਲਾਸਾਂ ਦੇ ਇਸ ਵਾਰੀ ਵੀ ਨਤੀਜੇ ਸ਼ਾਨਦਾਰ ਰਹੇ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬੋਰਡ ਦੀਆਂ ਸਾਰੀਆਂ ਜਮਾਤਾਂ ਦੇ ਹੀ ਨਤੀਜਿਆਂ ‘ਚ ਬੀ.ਐੱਨ.ਖਾਲਸਾ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਦੇ ਨਤੀਜੇ ਇਸ ਵਾਰੀ ਵੀ ਸ਼ਾਨਦਾਰ ਰਹੇ ਹਨ। ਸਕੂਲ ਦੇ ਸੌ ਫ਼ੀਸਦੀ ਨਤੀਜੇ ਨਾਲ ਸਕੂਲ ਵਿੱਚ +2 ਸਨੇਹਾ ਗਰਗ ਨੇ 96.66% (ਕਾਮਰਸ) ਨਿਸ਼ਾ ਨੇ 93.20% (ਆਰਟਸ) 10ਟਹ ਦੇ ਦਲਜੀਤ ਸਿੰਘ ਨੇ 95.30%, ਸੀਮਾ ਗੁਪਤਾ 90.40 %, ਅਤੇ ਰਾਕੇਸ਼ ਕੁਮਾਰ 89.80%, 8ਵੀਂ ਦੀ ਸੁਮਨਪ੍ਰੀਤ ਕੌਰ 87.33%, ਬਲਵਿੰਦਰ ਸਿੰਘ 87.16% 5ਵੀਂ, ਦੇ ਗੁਰਜਾਪ ਸਿੰਘ 94%, ਅਨੁਸ਼ਕਾ 93% ਨੰਬਰ ਪ੍ਰਾਪਤ ਕੀਤੇ ਹਨ।

ਬੀ.ਐੱਨ.ਖਾਲਸਾ ਸੀ.ਸੈਕੰ. ਸਕੂਲ ਦੀ ਮੈਨੇਜਮੈਟ ਕਮੇਟੀ ਅਤੇ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਕਾਰਗੁਜਾਰੀ ਉੱਤੇ ਮੈਨੇਜਮੈਂਟ ਅਤੇ ਸਟਾਫ ਵੱਲੋਂ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਸੰਦੇਸ਼ ਦਿੱਤਾ ਹੈ ਅਤੇ ਆਸ ਪ੍ਰਗਟਾਈ ਕਿ ਅੱਗੇ ਨੂੰ ਵੀ ਇਹ ਵਿਦਿਆਰਥੀ ਸਕੂਲ ਅਤੇ ਮੈਨੇਜਮੈਂਟ ਦਾ ਨਾਮ ਇਸੇ ਤਰਾਂ ਰੋਸ਼ਨ ਕਰਦੇ ਰਹਿਣਗੇ।

Spread the love

Leave a Reply

Your email address will not be published. Required fields are marked *

Back to top button