Punjab-Chandigarh

ਸ਼ਹਿਰ ਦੇ ਪੁਰਾਣੇ ਬਸ ਸਟੈਂਡ ਦੇ ਬੰਦ ਹੋਣ ਕਾਰਨ ਕਾਰੋਬਾਰ ਠੱਪ ਹੋਣ ਤੇ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ

ਪਟਿਆਲਾ : ਸ਼ਹਿਰ ਦਾ ਪੁਰਾਣਾ ਬਸ ਸਟੈਂਡ ਬੰਦ ਕਰ ਸ਼ਹਿਰ ਤੋਂ ਦੂਰ ਨਵਾਂ ਬਸ ਸਟੈਂਡ ਬਣਾ ਦਿੱਤਾ ਹੈ। ਜਿਸ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ। ਪੁਰਾਣਾ ਬਸ ਸਟੈਂਡ ਬੰਦ ਹੋਣ ਕਾਰਨ ਇਸ ਦੇ ਨਾਲ ਲਗਦੇ ਬਜਾਰਾਂ ਦੇ ਛੋਟੇ ਵੱਡੇ ਦੁਕਾਨਦਾਰ ਫਲਾਂ ਆਦਿ ਦੀਆਂ ਰੇਹੜੀਆਂ ਅਤੇ ਆਟੋ ਚਾਲਕਾਂ ਦੇ ਕਾਰੋਬਾਰ ਬੰਦ ਹੋ ਗਏ ਹਨ। ਜਿਨ੍ਹਾਂ ਦੀ ਕਿਸੇ ਪਾਸੋਂ ਸੁਣਵਾਈ ਨਹੀਂ ਹੋ ਰਹੀ। ਜਿਸ ਨੂੰ ਲੈ ਕੇ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਇਸ ਵੱਡੀ ਸਮੱਸਿਆ ਦਾ ਹੱਲ ਨਾ ਕੱਢੇ ਜਾਣ ਤੇ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਲ ਕਰ ਭਾਰੀ ਰੋਸ ਪ੍ਰਗਟਾਇਆ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਦੁਕਾਨਦਾਰ ਛੋਟੇ ਵੱਡੇ ਕਾਰੋਬਾਰੀਆਂ, ਆਟੋ ਚਾਲਕਾਂ ਅਤੇ ਫੱਲਾਂ ਰੇਹੜੀਆਂ ਆਦਿ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ ਜਦੋਂ ਦੇ ਸ਼ਹਿਰ ਦੇ ਪੁਰਾਣੇ ਬਸ ਸਟੈਂਡ ਨੂੰ ਤਾਲੇ ਲੱਗੇ ਹਨ ਉਦੋ ਤੋਂ ਹੀ ਬਸ ਸਟੈਂਡ ਦੇ ਨਜ਼ਦੀਕ ਆਉਂਦੇ ਛੋਟੇ ਵੱਡੇ ਕਾਰੋਬਾਰੀਆਂ ਦੀ ਆਰਥਿਕ ਤੌਰ ਤੇ ਦੁਰਦਸ਼ਾ ਖਰਾਬ ਹੋ ਗਈ ਹੈ। ਇੱਥੋਂ ਤੱਕ ਕਿ ਰੋਜ਼ਾਨਾ ਕੰਮ ਕਰ ਕਮਾਉਣ ਵਾਲੀਆਂ ਦੇ ਪਰਿਵਾਰ ਰੋਟੀ ਤੋਂ ਮੁਥਾਜ ਹੋ ਗਏ ਹਨ। ਇਸ ਸਮੱਸਿਆ ਨਾਲ ਜੁੜੇ ਕਾਰੋਬਾਰੀਆਂ ਦੇ ਉਜੜਨ ਤੱਕ ਦੀ ਨੋਬਤ ਆ ਗਈ ਹੈ। ਜਦੋਂ ਕਿ ਇਨ੍ਹਾਂ ਦੁਕਾਨਦਾਰ ਕਾਰੋਬਾਰੀਆਂ, ਫੱਲਾਂ ਦੀਆਂ ਰੇਹੜੀਆਂ ਵਾਲੇ ਅਤੇ ਆਟੋ ਚਾਲਕਾਂ ਨੇ ਸਰਕਾਰ ਦੇ ਨੁਮਾਇੰਦਿਆ ਤੇ ਲੀਡਰਾਂ ਦੇ ਦਰਾਂ ਤੇ ਜਾ ਕੇ ਆਪਣੇ ਦੁਖੜੇ ਵੀ ਸੁਣਾਏ ਤੇ ਸਮੱਸਿਆ ਦੇ ਹੱਲ ਦੀ ਫਰਿਆਦ ਵੀ ਕੀਤੀ ਪਰ ਹਰ ਪਾਸੇ ਨਿਰਾਸ਼ਾ ਤੋਂ ਇਲਾਵਾ ਕੁੱਝ ਪ੍ਰਾਪਤ ਨਹੀਂ ਹੋਇਆ ਉਨ੍ਹਾਂ ਕਿਹਾ ਕਿ ਚੋਣਾਂ ਦੋਰਾਨ ਇਹੋ ਲੀਡਰ ਇਨ੍ਹਾਂ ਦੀਆਂ ਮਾਰਕੀਟਾਂ ਵਿੱਚ ਜਾ ਕੇ ਸਮਰੱਥਨ ਮੰਗਦੇ ਹਨ ਜਦੋਂ ਇਨ੍ਹਾਂ ਤੇ ਕੋਈ ਮਸੀਬਤ ਦਾ ਸਮਾਂ ਆਉਦਾ ਹੈ ਤਾਂ ਇਨ੍ਹਾਂ ਦੇ ਹਾਲ ਤੇ ਹੀ ਛੱਡ ਦਿੱਤਾ ਜਾਂਦਾ ਹੈ, ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਸਮੇਂ—ਸਮੇਂ ਦੀਆਂ ਪਿਛਲੀਆਂ ਸਰਕਾਰਾਂ ਨੇ ਸ਼ਹਿਰ ਵਾਸੀਆਂ ਕਾਰੋਬਾਰੀਆਂ ਛੋਟੇ ਵੱਡੇ ਦੁਕਾਨਦਾਰ ਦੇ ਹਿੱਤਾਂ ਨੂੰ ਛਿੱਕੇ ਟੰਗ ਕੇ ਸ਼ਹਿਰ ਦੀਆਂ ਕੀਮਤੀ ਜਮੀਨਾਂ ਵੇਚ ਵੇਚ ਸ਼ਹਿਰ ਤੋਂ ਦੂਰ ਸਸਤੀਆਂ ਜਮੀਨਾਂ ਦੀ ਖਰੀਦਦਾਰੀਆਂ ਕਰਦੀਆਂ ਰਹੀਆਂ ਹਨ। ਜਿਨ੍ਹਾਂ ਦੀਆਂ ਨੀਤੀਆਂ ਕਾਰਨ ਅੱਜ ਕਾਰੋਬਾਰੀਆਂ ਦੇ ਹਜਾਰਾਂ ਪਰਿਵਾਰਾਂ ਨੂੰ ਭੁੱਖੇ ਰਹਿਣ ਦੇ ਕਿਨਾਰੇ ਪਹੁੰਚਾ ਦਿੱਤਾ ਹੈ। ਜਿਸ ਕਰਕੇ ਸ਼ਹਿਰ ਦੇ ਬਸ ਸਟੈਂਡ ਦੇ ਨਾਲ ਕਾਰੋਬਾਰੀਆਂ, ਫੱਲਾਂ, ਰੇਹੜੀਆਂ, ਫੜੀਆਂ ਤੇ ਆਟੋ ਵਾਲਿਆਂ ਦਾ ਕਾਰੋਬਾਰ ਬਿਲਕੁਲ ਠੱਪ ਹੋ ਗਿਆ ਹੈ। ਬਸ ਸਟੈਂਡ ਦੇ ਨੇੜੇ ਦੇ ਲੋਕਾਂ ਵੱਲੋਂ ਇਸ ਵੱਡੀ ਸਮੱਸਿਆ ਦੇ ਢੁੱਕਵੇਂ ਹੱਲ ਲਈ ਉਡੀਕ ਕਰ ਰਹੇ ਹਨ। ਇਸ ਲਈ ਪੁਰਾਣੇ ਬਸ ਸਟੈਂਡ ਨੂੰ ਮੁੜ ਤੋਂ ਸ਼ੁਰੁੂ ਕੀਤਾ ਜਾਵੇ। ਮਾਨ ਸਰਕਾਰ ਤੋਂ ਮੰਗ ਕੀਤੀ ਜਾਂਦੀ ਹੈ ਕਿ ਪਟਿਆਲੇ  ਸ਼ਹਿਰ ਦੇ ਆਮ ਵਸਨੀਕਾਂ ਲਈ ਮੁੜ ਬਸ ਅੱਡਾ (ਲੋਕਲ ਪਿੰਡਾਂ ਲਈ) ਅਤੇ ਕਾਲੀ ਮਾਤਾ ਮੰਦਿਰ, ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ, ਮਾਤਾ ਕੁਸ਼ਲਿਆ ਹਸਪਤਾਲ ਅਤੇ ਰਜਿੰਦਰਾ ਹਸਪਤਾਲ ਪਹੁੰਚਣ ਵਾਲੇ ਮਰੀਜਾਂ ਅਤੇ ਉਹਨਾਂ ਦੇ ਰਿਸ਼ਤੇਦਾਰਾਂ ਲਈ ਇਹ ਸਹੂਲਤ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ਬਿੱਟੂ, ਰਾਜ ਕੁਮਾਰ, ਰਮੇਸ਼ ਕੁਮਾਰ, ਮੋਹਿਤ ਕੁਮਾਰ, ਗੋਬਿੰਦ ਜਸਵਾਲ, ਧਰਮਿੰਦਰ ਸਿੰਘ, ਸੰਨੀ ਸਿੰਘ, ਗੁਰਮੀਤ ਸਿੰਘ, ਹਨੀ ਭਾਟੀਆ, ਤਰੁਣ ਕੁਮਾਰ, ਹਿਮਾਸ਼ੂ ਵਡੇਰਾ, ਨਰੇਸ਼ ਕੁਮਾਰ, ਮਨਜੀਤ ਸਿੰਘ, ਰਾਮ ਸਿੰਘ, ਅਜੈਬ ਸਿੰਘ, ਜਸਵੀਰ ਸਿੰਘ, ਅਨੰਦ ਕੁਮਾਰ, ਜੈਬ ਸਿੰਘ, ਅਮਰੀਕ ਸਿੰਘ ਆਦਿ ਹਾਜਰ ਸਨ

Spread the love

Leave a Reply

Your email address will not be published. Required fields are marked *

Back to top button