ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ‘ਤੇ ਨਵੇਂ ਫੋਨ ਦੀ ਠੱਗੀ ਮਾਰਨ ਵਾਲਾ ਨਕਲੀ ਪੜ੍ਹੇ-ਲਿਖੇ ਪੀਏ ਨੂੰ ਕੀਤਾ ਗ੍ਰਿਫਤਾਰ
Dharmveer Gill ( TMT)
Amritsar
ਅੰਮ੍ਰਿਤਸਰ ਹਲਕਾ ਉੱਤਰੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂ ‘ਤੇ ਨਵੇਂ ਮੋਬਾਇਲ ਫੋਨ ਦੀ ਠੱਗੀ ਮਾਰਨ ਵਾਲੇ ਨਕਲੀ ਪੀ.ਏ ਨੂੰ ਪੁਲੀਸ ਨੇ ਕੀਤਾ ਗ੍ਰਿਫਤਾਰ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਨਾਂਅ ‘ਤੇ ਜਾਅਲੀ ਪੀ.ਏ ਬਣ ਕੇ ਨਵੇਂ ਮੋਬਾਈਲ ਫ਼ਨ ਦੀ ਸ਼ਰੇਆਮ ਠੱਗੀ ਕਰਨ ਵਾਲੇ ਨੌਜਵਾਨ ਨੂੰ ਪੁਲੀਸ ਵੱਲੋ ਕਾਬੂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਲੀਗਲ ਅਡਵਾਈਜਰ ਚੇਤਨ ਸ਼ਰਮਾ ਵੱਲੋ ਇੱਕ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇੱਕ ਨੋਜਵਾਨ ਵਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਪੀਏ ਦੱਸਕੇ ਕਿਹੰਦਾ ਸੀ ਕਿ ਮੈਂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫਤਰ ਤੋਂ ਬੋਲ ਰਿਹਾ ਹਾਂ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਨੇ ਇੱਕ ਮੋਬਾਇਲ ਫ਼ੋਨ ਗਿਫ਼ਟ ਕਰਣਾ ਹੈ ਉਣਾ ਵਲੌ ਇਨਕਾਰ ਕਰ ਦਿੱਤਾ ਉਸ ਤੋਂ ਬਾਦ ਉਸ ਵਿਅਕਤੀ ਵਲੋਂ ਭਗਵਤੀ ਮੋਬਾਈਲ ਸ਼ੋ ਰੂਮ ਵਿੱਚ ਫ਼ੋਨ ਕੀਤਾ ਕੀ ਮੈ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਦਫ਼ਤਰ ਵਿੱਚ ਕੰਮ ਕਰਦਾ ਹਾਂ ਤੇ ਉਨ੍ਹਾ ਵਲੌ ਇੱਕ ਫੋਨ ਜਸਪ੍ਰੀਤ ਕੌਰ ਨਾ ਬਿੱਲ ਕਟਕੇ ਦੇ ਦੋ ਤੇ ਤੁਸੀਂ ਕੈਸ਼ ਪੈਸੈ ਲੈਣੇ ਹਨ ਤਾਂ ਦਫ਼ਤਰ ਆ ਜਾਓ ਨਹੀਂ ਤਾਂ ਅਕਾਊਂਟ ਨੰਬਰ ਭੇਜ ਦੋ ਅਕਾਊਂਟ ਵਿੱਚ ਭੇਜ ਦਿੰਦੇ ਹਾਂ ਇਹ ਫ਼ੋਨ ਤੁਸੀਂ ਅੰਮਿਤਸਰ ਸਟੇਸ਼ਨ ਮਾਸਟਰ ਜੀ ਨੂੰ ਦੇਦੋ ਤੇ ਉਸ ਵਿਅਕਤੀ ਵਲੋਂ ਸਟੇਸ਼ਨ ਨੂੰ ਕਿਹਾ ਗਿਆ ਕਿ ਮੈਂ ਆਮ ਆਦਮੀ ਪਾਰਟੀ ਦਾ ਜਨਰਲ ਸੈਕਟਰੀ ਬੋਲ ਰਿਹਾ ਹਾਂ ਜਿਹੜੀ ਟ੍ਰੇਨ ਜਲੰਧਰ ਨੂੰ ਆ ਰਹੀ ਹੈ ਓਸਦੇ ਗਾਰਡ ਨੂੰ ਇਹ ਫ਼ੋਨ ਫੜਾ ਦੋ ਅਸੀ ਜਲੰਧਰ ਤੋਂ ਰਸੀਵ ਕਰ ਲਵਾਂਗੇ ਪੁਲੀਸ ਅਧਿਕਾਰੀ ਨੇ ਕਿਹਾ ਕਿ ਇਸ ਵਲੌ ਸਟੇਸ਼ਨ ਮਾਸਟਰ ਨੂੰ ਫ਼ਿਰ ਫ਼ੋਨ ਕਰਕੇ ਲੁਧਿਆਣਾ ਸਟੇਸ਼ਨ ਤੇ ਮੰਗਵਾਇਆ ਤੇ ਓਥੇ ਜਾਕੇ ਇਸ ਵਲੌ ਇਹ ਫ਼ੋਨ ਰਸਿਵ ਕੀਤਾ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਦਸੂਆ ਪਿੰਡ ਦੇ ਵਿਧਾਇਕ ਦੇ ਨਾਮ ਤੇ ਠੱਗੀ ਮਾਰੀ ਸੀ ਜਿਸਦੇ ਚਲਦੇ ਦਸੂਹਾ ਪੁਲੀਸ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ। ਏਸੀਪੀ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਇਸ ਨੂੰ ਅਸੀ ਜੇਲ ਵਿਚੋਂ ਪ੍ਰੋਡਕਸ਼ਨ ਵਾਰੰਟ ਤੇ ਬਾਹਰ ਲਿਆਂਦਾ ਹੈ। ਇਹ ਦੇਹਰਾਦੂਨ ਦਾ ਰਿਹਣ ਵਾਲਾ ਹੈ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸਦੇ ਖ਼ਿਲਾਫ ਪਿਹਲਾਂ ਵੀ ਕਈ ਠੱਗੀ ਮਾਰਨ ਦੇ ਮਾਮਲੇ ਦਰਜ਼ ਹਨ ਇਹ ਜੇਲ ਦੀ ਸਜਾ ਵੀ ਕੱਟ ਕੇ ਆਈਆ ਹੋਈਆ ਹੈ ਇਸਦਾ ਕੰਮ ਸਿਰਫ਼ ਠੱਗੀ ਮਾਰਨ ਦਾ ਹੈ। ਇਸ ਨੂੰ ਗਿ੍ਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ | ਇਸ ਕੋਲੋ ਹੋਰ ਪੁੱਛਗਿੱਛ ਕੀਤੀ ਜਾ ਸਕੇ।