ਸਟੇਟ ਬੈਂਕ ਆਫ਼ ਇੰਡੀਆ ਪੈਨਸ਼ਨਰਜ਼ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦੀ ਮੀਟਿੰਗ
Harpreet kaur ( The Mirror Time )
ਐਸ.ਐਸ.ਟੀ. ਨਗਰ ਪਟਿਆਲਾ ਵਿਖੇ ਹੋਈ। ਇਸ ਮੀਟਿੰਗ ਵਿੱਚ ਨਾਭਾ, ਪਟਿਆਲਾ ਅਤੇ ਰਾਜਪੁਰਾ ਦੇ ਕਰੀਬ 120 ਸੇਵਾਮੁਕਤ ਅਫਸਰਾਂ ਨੇ ਭਾਗ ਲਿਆ। ਮੀਟਿੰਗ ਦੀ ਕਾਰਵਾਈ ਸਥਾਨਕ ਸਕੱਤਰ ਸ੍ਰੀ ਪ੍ਰਕਾਸ਼ ਸਿੰਘ ਨੇ ਚਲਾਈ ਅਤੇ ਮੀਟਿੰਗ ਨੂੰ ਐਸਬੀਆਈਪੀਏ ਚੰਡੀਗੜ੍ਹ ਸਰਕਲ ਦੇ ਉਪ ਪ੍ਰਧਾਨ ਸ੍ਰੀ ਡੀ.ਪੀ.ਐਸ. ਛਾਬੜਾ ਅਤੇ ਡਿਪਟੀ ਜਨਰਲ ਸਕੱਤਰਤ ਸ੍ਰੀ ਚਮਨ ਸਿੰਗਲਾ ਨੇ ਸੰਬੋਧਨ ਕੀਤਾ। ਇਸ ਮੀਟਿੰਗ ਵਿੱਚ ਪੈਨਸ਼ਨ ਅੱਪਡੇਟ ਵਿੱਚ ਦੇਰੀ, ਐਚਆਰਐਮਐਸ ਨਾਲ ਸਬੰਧਤ ਸਮੱਸਿਆਵਾਂ, ਪੀਪੀਓ, ਡਿਸਪੈਂਸਰੀ, ਦਵਾਈਆਂ ਦੀ ਵਿਵਸਥਾ ਅਤੇ ਲੈਬ ਟੈਸਟਾਂ ਦੀ ਵਿਵਸਥਾ ਆਦਿ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਮਤਾ ਪਾਇਆ ਗਿਆ ਕਿ ਇਹ ਸਾਰੀਆਂ ਸਹੂਲਤਾਂ ਚੰਡੀਗੜ੍ਹ ਵਿਖੇ ਰਹਿ ਰਹੇ ਸੇਵਾਮੁਕਤ ਵਿਅਕਤੀਆਂ ਲਈ ਉਪਲਬਧ ਹਨ, ਇਸ ਲਈ ਪਟਿਆਲਾ ਵਿਖੇ ਵੀ ਸੇਵਾਮੁਕਤ ਵਿਅਕਤੀਆਂ ਨੂੰ ਇਹ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ। ਅੰਤ ਵਿੱਚ, ਇੱਕ ਖੁੱਲੇ ਸੈਸ਼ਨ ਵਿੱਚ, ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਪਵਨ ਕੁਮਾਰ ਗੋਇਲ ਵੱਲੋਂ ਸਾਰੇ ਅਫਸਰ ਸਾਹਿਬਾਨ ਦਾ ਮੀਟਿੰਗ ਵਿੱਚ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਜਾਰੀ