ਬੇਰੋਜਗਾਰੀ ਦੀ ਵੱਡੀ ਤੇ ਗੰਭੀਰ ਸਮੱਸਿਆ ਨੂੰ ਲੈ ਕੇ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਕੀਤਾ ਪ੍ਰਦਰਸ਼ਨ
ਕੇਵਲ ਬੇਰੋਜਗਾਰੀ ਸਬੰਧੀ ਐਲਾਨਾਂ ਤੋਂ ਇਲਾਵਾ ਕੁੱਝ ਨਹੀਂ ਕੀਤਾ ਜਿਸ ਦਾ ਖਮਿਆਜਾ ਮਾਨ ਸਰਕਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ — ਕਾਕਾ
ਪਟਿਆਲਾ : ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਬੇਰੋਜਗਾਰਾਂ ਨਾਲ ਕੀਤੇ ਵਾਅਦੇ ਤੇ ਦਿੱਤੀਆਂ ਗਰੰਟੀਆਂ ਅਨੁਸਾਰ ਰੋਜਗਾਰ, ਨੌਕਰੀਆਂ ਨਾ ਦੇਣ ਦੇ ਰੋਸ ਵਜੋਂ ਨਿਊ ਪਟਿਆਲਾ ਵੈਲਫੇਅਰ ਕਲੱਬ ਵੱਲੋਂ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਦੀ ਅਗਵਾਈ ਹੇਠ ਮਾਨ ਸਰਕਾਰ ਖਿਲਾਫ ਨਾਅਰੇਬਾਜੀ ਕਰ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਮਾਨ ਸਰਕਾਰ ਦੀਆਂ ਨੀਤੀਆਂ ਤੇ ਸਵਾਲ ਚੁੱਕਦਿਆਂ ਕਿਹਾ ਕਿ ਆਪ ਦੀ ਸਰਕਾਰ ਬਦਲਾਅ ਦੇ ਨਾਂ ਤੇ ਬਣੀ ਸੀ ਪਰ ਬੇਰੋਜਕਾਰਾਂ ਦੇ ਦਿਨ ਨਹੀਂ ਬਦਲੇ ਉਹੀ ਪ੍ਰੇਸ਼ਾਨੀਆਂ ਕੁੱਝ ਨਹੀਂ ਬਦਲਿਆ ਪਰ ਪੰਜਾਬ ਦੇ ਮੁੱਖ ਮੰਤਰੀ ਨੇ ਆਪਣੇ ਜੋਸ਼ੀਲੇ ਭਾਸ਼ਣਾ ਤੇ ਐਲਾਨਾਂ *ਚ ਬੇਰੋਜਗਾਰਾਂ ਨੂੰ ਉਲਝਾ ਕੇ ਰੱਖਿਆ ਹੋਇਆ ਹੈ ਅਤੇ ਨਜ਼ਰ ਅੰਦਾਜ ਕਰ ਬੇਰੋਜਗਾਰੀ ਵਰਗੇ ਮੁੱਖ ਮਸਲਿਆਂ ਤੋਂ ਧਿਆਨ ਹਟਾਇਆ ਜਾ ਰਿਹਾ ਹੈ। ਵੱਖ—ਵੱਖ ਸਰਕਾਰੀ ਵਿਭਾਗਾਂ ਵਿੱਚ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਵੀ ਇਨ੍ਹਾਂ ਨੂੰ ਭਰਿਆ ਨਹੀਂ ਜਾ ਰਿਹਾ ਅਤੇ ਨਾ ਹੀ ਹੁੰਨਰਮੰਦ ਬੇਰੋਜਗਾਰਾਂ ਲੋਕਾਂ ਲਈ ਰੋਜਗਾਰ ਦੇ ਮੌਕੇ ਪੈਦਾ ਕਰਨ ਸਬੰਧੀ ਨਾ ਕੋਈ ਠੋਸ ਨੀਤੀ ਬਣਾਈ ਜਾ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ 22 ਮਹੀਨੇ ਬੀਤ ਜਾਣ ਮਗਰੋਂ ਵੀ ਬੇਰੋਜਗਾਰੀ ਦੀ ਸਮੱਸਿਆ ਪਹਿਲਾਂ ਵਾਂਗ ਉੱਥੇ ਦੀ ਉੱਥੇ ਖੜੀ ਹੈ। ਮਾਨ ਸਰਕਾਰ ਨੇ ਕੇਵਲ ਬੇਰੋਜਗਾਰੀ ਸਬੰਧੀ ਐਲਾਨਾਂ ਤੋਂ ਇਲਾਵਾ ਕੁੱਝ ਨਹੀਂ ਕੀਤਾ। ਜਿਸ ਦਾ ਖਮਿਆਜਾ ਪੰਜਾਬ ਸਰਕਾਰ ਨੂੰ 2024 ਦੀਆਂ ਲੋਕ ਸਭਾ ਚੋਣਾਂ ਦੌਰਾਨ ਭੁਗਤਣਾ ਪਵੇਗਾ। ਪ੍ਰਧਾਨ ਅਰਵਿੰਦਰ ਕੁਮਾਰ ਕਾਕਾ ਨੇ ਕਿਹਾ ਕਿ ਮੁਫ਼ਤ ਦੀਆਂ ਚੀਜਾਂ ਨੌਜਵਾਨਾਂ ਦੇ ਭਵਿੱਖ ਨੂੰ ਨਹੀਂ ਸੰਵਾਰ ਸਕਦੀਆਂ। ਸਗੋਂ ਅੱਗੇ ਵੱਧਣ ਵਿੱਚ ਰੁਕਾਵਟਾਂ ਖੜੀਆਂ ਕਰ ਨੌਜਵਾਨ ਵਰਗ ਨੁੰ ਅਪਾਹਿਜ ਬਣਾ ਰਹੀਆਂ ਹਨ। ਉਹਨਾਂ ਨੇ ਲੋਕਾਂ ਨੂੰ ਕਿਹਾ ਕਿ ਮੁਫ਼ਤ ਦੀਆਂ ਚੀਜਾਂ ਦੇ ਲਾਲਚ ਵਿੱਚ ਪੈ ਕੇ ਅਸੀਂ ਆਪਣੇ ਬੱਚਿਆਂ ਦੇ ਭਵਿੱਖ ਨੂੰ ਵੇਚ ਰਹੇ ਹਾਂ। ਮੁਫ਼ਤ ਦੀਆਂ ਸਕੀਮਾਂ ਦਾ ਲਾਭ ਆਪ ਪਾਰਟੀ ਦਾ ਭਲਾ ਬੇਸ਼ਕ ਕਰ ਦੇਵੇ ਪਰ ਲੋਕਾਂ ਦੀ ਅਸਲ ਭਲਾਈ ਤਾਂ ਰੋਜ਼ਗਾਰ, ਨੌਕਰੀਆਂ ਦੇ ਕੇ ਹੀ ਹੋਵੇਗੀ। ਜੇਕਰ ਇਹ ਸਰਕਾਰ ਚਾਹੇ ਤਾਂ ਛੋਟੇ ਵੱਡੇ ਉਦਯੋਗ ਰਾਹੀਂ ਰੋਜਗਾਰ ਦੇ ਮੌਕੇ ਪੈਦਾ ਕਰ ਸਕਦੀ ਹੈ। ਪਰ ਇਸ ਸਰਕਾਰ ਵੱਲੋਂ ਬੇਰੋਜਗਾਰੀ ਦੇ ਖਾਤਮੇ ਲਈ ਕੋਈ ਵੱਡਾ ਐਕਸ਼ਨ ਨਹੀਂ ਲਿਆ ਗਿਆ ਸਿਰਫ ਬਿਆਨਬਾਜੀ ਕਰ ਲੋਕਾਂ ਦਾ ਧਿਆਨ ਭੱਟਕਾਇਆ ਜਾ ਰਿਹਾ ਹੈ। ਲੋਕਾਂ ਨੂੰ ਇੰਜ ਲਗਦਾ ਸੀ ਕਿ ਆਪ ਦੀ ਸਰਕਾਰ ਪੰਜਾਬ ਵਿੱਚ ਬਦਲਾਅ ਲੈ ਕੇ ਆਵੇਗੀ ਪਰ ਪੁਰਾਣੀਆਂ ਸਰਕਾਰਾਂ ਵਾਂਗ ਆਪ ਦੀ ਸਰਕਾਰ ਨੇ ਲੋਕਾਂ ਦੀਆਂ ਆਸਾਂ ਤੇ ਪਾਣੀ ਫੇਰਿਆ ਪੰਜਾਬ ਸਰਕਾਰ ਵੱਲੋਂ ਬੇਰੋਜਗਾਰਾਂ ਨੂੰ ਨੌਕਰੀਆਂ, ਰੋਜਗਾਰ ਨਹੀਂ ਦਿੱਤਾ ਜਾਦਾਂ ਉਦੋ ਤੱਕ 5000/— ਰੁਪਏ ਪ੍ਰਤੀ ਮਹੀਨਾ ਨੌਜਵਾਨਾਂ ਨੂੰ ਬੇਰੋਜਗਾਰੀ ਭੱਤਾ ਦਿੱਤਾ ਜਾਵੇ। ਬੇਰੋਜਕਾਰੀ ਕਰਕੇ ਸਾਰਾ ਪੰਜਾਬ ਖਾਲੀ ਹੋ ਰਿਹਾ ਹੈ। ਜੇਕਰ ਪੰਜਾਬ ਵਿੱਚ ਰੋਜਗਾਰ, ਨੌਕਰੀਆਂ ਮਿਲਣ ਤਾਂ ਨੌਜਵਾਨ ਵਿਦੇਸ਼ਾਂ ਦਾ ਰੁੱਖ ਕਿਉਂ ਕਰਨ। ਬੇਰੋਜਗਾਰ ਨੌਜਵਾਨਾਂ ਦੇ ਹਿੱਤਾਂ ਲਈ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ। ਇਸ ਮੌਕੇ ਸੰਜੇ ਕੁਮਾਰ, ਪਰਮਜੀਤ ਸਿੰਘ, ਵਿਜੇ ਕੁਮਾਰ, ਅਵਤਾਰ ਸਿੰਘ, ਕਰਮ ਸਿੰਘ, ਬਲਜਿੰਦਰ ਸਿੰਘ, ਰਾਜਪਤ, ਸੁਖਦੇਵ ਸਿੰਘ, ਪੇ੍ਰਮ ਜੋਸ਼ੀ, ਨਰਿੰਦਰ ਪਾਲ ਸਿੰਘ, ਜਗਦੀਸ਼ ਕੁਮਾਰ, ਰਜਿੰਦਰ ਕੁਮਾਰ, ਸਤਪਾਲ ਸਿੰਘ, ਸਰਵਨ ਕੁਮਾਰ, ਕ੍ਰਿਸ਼ਨ ਕੁਮਾਰ, ਸੰਤ ਸਿੰਘ, ਹੈਪੀ ਰਾਣਾ, ਜਗਤਾਰ ਸਿੰਘ, ਗਿਆਨ ਚੰਦ, ਆਦਿ ਹਾਜਰ ਸਨ।