ਜਲ ਸਰੋਤ ਵਿਭਾਗ ਦੇ ਫੀਲਡ ਚੌਥਾ ਦਰਜਾ ਕਰਮਚਾਰੀਆਂ ਦੀ ਕਮੇਟੀ ਬਣਾਈ
Suman (TMT)
ਪਟਿਆਲਾ 22 ਜਲ ਸਰੋਤ ਵਿਭਾਗ ਦੇ ਫੀਲਡ ਚੌਥਾ ਦਰਜਾ ਕਰਮਚਾਰੀਆਂ ਦੀ ਜਨਰਲ ਮੀਟਿੰਗ ਪਵਰੀ ਹੈਡ ਵਿਖੇ ਹੋਈ, ਇਸ ਵਿੱਚ ਵਿਸ਼ੇਸ਼ ਤੌਰ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਪ੍ਰੀਤਮ ਚੰਦ ਠਾਕੁਰ, ਬਲਬੀਰ ਸਿੰਘ, ਕਾਕਾ ਸਿੰਘ, ਅਸ਼ੋਕ ਕੁਮਾਰ ਬਿੱਟੂ, ਅਮਰਨਾਥ ਨਾਰੜੂ, ਹਰਨੇਕ ਸਿੰਘ, ਮੰਗਤ ਸਿੰਘ ਆਗੂ ਸ਼ਾਮਲ ਹੋਏ। ਇਸ ਮੌਕੇ ਤੇ ਫੀਲਡ ਕਮੇਟੀ ਦੀ ਚੋਣ ਕਰਕੇ ਸਰਵ ਸ੍ਰੀ ਰਵਿੰਦਰ ਸਿੰਘ ਚੇਅਰਮੈਨ, ਗੁਰਮੀਤ ਸਿੰਘ ਖਾਨਪੁਰ ਪ੍ਰਧਾਨ, ਬਲਬੀਰ ਸਿੰਘ ਜਨਰਲ ਸਕੱਤਰ, ਹਰਨੇਕ ਸਿੰਘ ਉਪ ਪ੍ਰਧਾਨ, ਅਵਤਾਰ ਸਿੰਘ ਸੀਨੀਅਰ ਮੀਤ ਪ੍ਰਧਾਨ, ਸੁਖਵਿੰਦਰ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਤੇ ਬਹੁਤ ਸਾਰੇ ਫੀਲਡ ਚੌਥਾ ਦਰਜਾ ਕਰਮਚਾਰੀ ਫੀਲਡ ਤੇ ਵਰਕਸ਼ਾਪ ਜਥੇਬੰਦੀ ਨੂੰ ਛੱਡ ਕੇ ਕਲਾਸ ਫੋਰਥ ਯੂਨੀਅਨ ਵਿੱਚ ਭਰੋਸਾ ਰੱਖਦੇ ਹੋਏ ਸ਼ਾਮਲ ਹੋਣ ਤੇ ਇਹਨਾਂ ਸਾਥੀਆ ਦਾ ਸਵਾਗਤ ਹਾਰ ਪਾਕੇ ਕੀਤਾ ਗਿਆ ਤੇ ਇਹਨਾਂ ਨੂੰ ਹਾਜਰ ਆਗੂਆਂ ਵੱਲੋਂ ਭਰੋਸਾ ਦਿੱਤਾ ਕਿ ਉਹਨਾਂ ਦੀਆਂ ਵਿਭਾਗੀ ਸਮੱਸਿਆਵਾ ਸਬੰਧੀ ਯੂਨੀਅਨ ਹਰ ਉਚਿਤ ਕਾਰਵਾਈ ਕਰੇਗੀ। ਇਸ ਮੌਕੇ ਤੇ ਮਿਤੀ 24, 25 ਅਤੇ 26 ਮਈ ਨੂੰ ਜਲ ਸਰੋਤ ਕੰਪਲੈਕਸ 12 ਖੂਹ ਵਿਖੇ 72 ਘੰਟਿਆਂ ਦੀ ਭੁੱਖ ਹੜਤਾਲ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਅਤੇ ਵਿਭਾਗ ਦੀਆਂ ਅਸਾਮੀਆਂ ਨੂੰ ਖਤਮ ਕਰਨਾ ਮੰਦ ਭਾਗਾ ਦੱਸਿਆ। ਇਸ ਮੌਕੇ ਅਸ਼ੋਕ ਕੁਮਾਰ, ਕਾਕਾ ਸਿੰਘ, ਜਸਵੰਤ ਸਿੰਘ ਕੌਲੀ, ਗੁਰਨਾਮ ਸਿੰਘ, ਤਰਲੋਚਨ ਸਿੰਘ, ਹਰਭਜਨ ਸਿੰਘ, ਗੁਰਮੀਤ ਸਿੰਘ, ਜਗਰੂਪ ਸਿੰਘ, ਅਵਤਾਰ ਸਿੰਘ ਕੌਲੀ, ਸੰਤ ਰਾਮ, ਰਤਨ ਸਿੰਘ, ਅਮਰਨਾਥ ਨਰੜੂ, ਜੋਗਾ ਸਿੰਘ, ਜਸਵੀਰ ਸਿੰਘ, ਸੋਮਤੀ ਕੌਰ, ਰਾਜ ਕੌਰ, ਗੁਰਮੀਤ ਸਿੰਘ, ਅਸ਼ੋਕ ਕੁਮਾਰ ਭਾਟੀਆ, ਰਣਜੀਤ ਕੌਰ, ਮਨਜੀਤ ਕੌਰ ਆਦਿ ਹਾਜਰ ਸਨ।