Punjab-ChandigarhTop NewsUncategorized
ਸੇਵਾ ਕੇਂਦਰਾਂ ‘ਚ ਹੁਣ ਨਾਗਰਿਕਾਂ ਦੀ ਸਹੂਲਤ ਲਈ ਆਨ ਲਾਈਨ ਟੋਕਨ ਸਿਸਟਮ ਸ਼ੁਰੂ
Suman (TMT)
ਪਟਿਆਲਾ, 22 ਮਈ:
ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਟਿਆਲਾ ਦੇ ਸੇਵਾ ਕੇਂਦਰਾਂ ‘ਚ ਹੁਣ ਨਾਗਰਿਕਾਂ ਦੀ ਸਹੂਲਤ ਲਈ ਆਨ ਲਾਈਨ ਟੋਕਨ ਸਿਸਟਮ ਦੀ ਸ਼ੁਰੂਆਤ ਕੀਤੀ ਗਈ ਹੈ, ਜਿਸ ਨਾਲ ਕੰਮ ‘ਚ ਹੋਰ ਤੇਜ਼ੀ ਅਤੇ ਪਾਰਦਰਸ਼ਤਾ ਆਵੇਗੀ।
ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰਾਂ ‘ਚ ਕੰਮ ਕਰਵਾਉਣ ਵਾਲੇ ਨਾਗਰਿਕ ਹੁਣ ਆਨ ਲਾਈਨ ਤੇ ਆਫ਼ ਲਾਈਨ ਦੋਵੇਂ ਤਰੀਕਿਆਂ ਨਾਲ ਟੋਕਨ ਪ੍ਰਾਪਤ ਕਰ ਸਕਣਗੇ। ਆਨ ਲਾਈਨ ਟੋਕਨ ਨਾਗਰਿਕ ਕੰਮ ਕਰਵਾਉਣ ਵਾਲੇ ਦਿਨ ਜਾ ਫੇਰ ਅਗਲੇ ਦਿਨ ਦਾ ਵੀ ਪ੍ਰਾਪਤ ਕਰ ਸਕਣਗੇ ਅਤੇ ਇਕ ਮੋਬਾਇਲ ਤੋਂ ਇਕ ਦਿਨ ‘ਚ ਵੱਧ ਤੋਂ ਵੱਧ ਪੰਜ ਟੋਕਨ ਜਨਰੇਟ ਹੋ ਸਕਣਗੇ।
ਉਨ੍ਹਾਂ ਦੱਸਿਆ ਕਿ ਨਾਗਰਿਕ https://connect.punjab.gov.in/ ‘ਤੇ ਜਾ ਕੇ ਆਨ ਲਾਈਨ ਟੋਕਨ ਪ੍ਰਾਪਤ ਕਰ ਸਕਦੇ ਹਨ ਤੇ ਆਫ਼ ਲਾਈਨ ਟੋਕਨ ਲਈ ਸੇਵਾ ਕੇਂਦਰ ‘ਚ ਪਹੁੰਚ ਕੀਤੀ ਜਾ ਸਕਦੀ ਹੈ।