Punjab-ChandigarhUncategorized

ਪੰਜਾਬ ਮੰਡੀ ਬੋਰਡ ਵਿਚਲੇ ਠੇਕੇਦਾਰਾਂ ਵੱਲੋਂ ਆਉਟ ਸੋਰਸ ਕਰਮੀਆਂ ਦੀ ਲੁੱਟ ਖਸੁੱਟ ਵਿਰੁੱਧ 15 ਜੂਨ ਨੂੰ ਬੋਰਡ ਦਫਤਰ ਮੋਹਾਲੀ ਵਿਖੇ ਸੂਬਾ ਪੱਧਰੀ ਧਰਨਾ ਦੇਣ ਦਾ ਫੈਸਲਾ — ਦਰਸ਼ਨ ਲੁਬਾਣਾ, ਰਣਜੀਤ ਰਾਣਵਾ

Harpreet Kaur (TMT)

ਪਟਿਆਲਾ 20 ਮਈ ਪੰਜਾਬ ਮੰਡੀ ਬੋਰਡ ਵਿੱਚ ਪਿਛਲੇ 15 ਸਾਲਾਂ ਤੋਂ ਠੇਕੇਦਾਰਾਂ ਦੁਆਰਾ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਕੰਟਰੈਕਟ / ਆਊਟ ਸੋਰਸ ਕਰਮਚਾਰੀਆਂ ਦੀ ਲੁੱਟ ਖਸੁੱਟ ਨਿਰੰਤਰ ਅੱਜ ਵੀ ਜਾਰੀ ਹੈ। ਪੰਜਾਬ ਮੰਡੀ ਬੋਰਡ ਵਿਚਲਿਆਂ ਮਾਰਕੀਟ ਕਮੇਟੀ, ਸੈਨੀਟੇਸ਼ਨ, ਬਿਜਲੀ ਵਿੰਗ, ਸਿਵਲ ਉਸਾਰੀ, ਸੀਵਰੇਜ ਸਿਸਟਮ, ਕੰਮ ਕਰਦੇ ਸੀਵਰੇਜਮੈਨ, ਸਫਾਈ ਸੇਵਕਾ, ਪੰਪ ਉਪਰੇਟਰਾਂ, ਚੌਕੀਦਾਰਾਂ, ਮਾਲੀਆਂ, ਪਲੰਬਰਾਂ ਆਦਿ ਵਰਗ ਜੋ ਮੰਡੀਆਂ ਤੇ ਖੇਤਰੀ ਥਾਵਾਂ ਤੇ ਕੰਮ ਕਰਦੇ ਆਊਟ ਸੋਰਸ / ਕੱਚੇ ਕਰਮਚਾਰੀਆਂ ਦਾ ਠੇਕੇਦਾਰਾ ਦੁਆਰਾ ਸ਼ੋਸ਼ਣ ਕੀਤਾ ਜਾ ਰਿਹਾ, ਕਿਰਤ ਕਾਨੂੰਨਾਂ ਅਨੁਸਾਰ ਸਹੁਲਤਾਂ, ਉਜਰਤਾ ਨਹੀਂ ਦਿੱਤੀਆਂ ਜਾਦੀਆ, ਅਫਸਰਸ਼ਾਹੀ ਵਲੋਂ ਇਹਨਾ ਕਾਮਿਆਂ ਨੂੰ ਠੇਕੇਦਾਰ ਦੀ ਲੇਬਰ ਕਹਿਕੇ ਨਕਾਰ ਦਿੱਤਾ ਜਾਂਦਾ ਹੈ। ਜਦੋਂ ਕਿ ਕਾਰਜਕਾਰੀ ਇੰਜੀਨੀਅਰ, ਸਕੱਤਰ ਮਾਰਕੀਟ ਕਮੇਟੀ ਆਦਿ ਅਧਿਕਾਰੀ ਸਰਕਾਰੀ ਨਿਯਮ ਅਨੁਸਾਰ ਆਉਟ ਸੋਰਸ ਕਰਮੀਆਂ ਦੇ “ਪ੍ਰਿੰਸੀਪਲ ਇੰਪਲਾਇਅਰ” ਹਨ। ਇਸ ਸਬੰਧ ਵਿੱਚ “ਆਪ ਸਰਕਾਰ ਨੇ ਇੱਕ ਯਾਦ ਪੱਤਰ ਮਿਤੀ 01 ਜਨਵਰੀ 2023” ਨੂੰ ਜਾਰੀ ਕਰਕੇ ਸਰਕਾਰੀ ਤੇ ਅਰਧ ਸਰਕਾਰੀ ਅਦਾਰਿਆਂ ਨੂੰ ਸਪਸ਼ਟ ਹਦਾਇਤਾਂ ਜਾਰੀ ਕੀਤੀਆਂ ਹਨ ਪਰੰਤੂ ਅਫਸਰਸ਼ਾਹੀ ਦੀ ਅੱਜ ਵੀ ਠੇਕੇਦਾਰਾਂ / ਠੇਕਾ ਏਜੰਸੀਆਂ ਨਾਲ ਮਿਲੀ ਭੁਗਤ ਕਰਕੇ ਨਿਯਮਾਂ ਨੂੰ ਅੱਖੋ ਅੋਹਲੇ ਕੀਤਾ ਜਾ ਰਿਹਾ ਹੈ ਅਤੇ ਲੱਖਾ ਲੱਖਾਂ ਦੀ ਲੁੱਟ ਆਉਟ ਸੋਰਸ ਰਾਹੀਂ ਕੀਤੀ ਜਾ ਰਹੀ ਹੈ।
ਪੰਜਾਬ ਮੰਡੀ ਬੋਰਡ ਵਿਚਲੇ ਖੇਤਰੀ ਕੱਚੇ ਕਰਮੀਆ ਨੇ ਪੰਜਾਬ ਦੇ ਵੱਖ—ਵੱਖ ਥਾਵਾਂ ਤੋਂ ਇੱਥੇ ਰੋਹ ਭਰਪੂਰ ਮੀਟਿੰਗ ਕਰਕੇ ਉਹਨਾਂ ਨੂੰ ਘੱਟੋ—ਘੱਟ ਉਜਰਤਾ ਨਾ ਮਿਲਣ, ਈ.ਪੀ.ਐਫ. ਤੇ ਈ.ਐਸ.ਆਈ. ਸਹੁਲਤਾਂ ਨਾ ਦੇਣ, 8.33 ਬੋਨਸ ਨਾ ਦੇਣ ਤੇ ਸਾਲ 2020, ਸਾਲ 2022 ਅਤੇ ਸਾਲ 2023 ਵਿੱਚ ਘੱਟੋ—ਘੱਟ ਉਜਰਤਾ ਵਿੱਚ ਸਰਕਾਰ ਦੁਆਰਾ ਕੀਤਾ ਵਾਧਾ ਤੇ ਇਸ ਦਾ ਬਕਾਇਆ ਨਾ ਦੇਣ, ਕੰਮ ਕਰਨ ਵਾਲਾ ਸਮਾਨ ਤੇ ਲੋੜੀਂਦਾ ਵਰਦੀਆਂ ਨਾ ਦੇਣ, ਹਫਤਾਵਾਰੀ ਤੇ ਤਿਉਹਾਰੀ ਛੁੱਟੀਆਂ ਨਾ ਦੇਣ ਵਰਗੇ ਇਸ਼ੂਆਂ ਨੂੰ ਲੈ ਕੇ ਯੂਨੀਅਨ ਵਲੋਂ ਸਾਲ 2018 ਤੋਂ ਬੋਰਡ ਮੈਨੇਜਮੈਂਟ ਨਾਲ ਕੀਤੀ ਜਾ ਰਹੀ ਲਿਖ ਪੜੀ ਦਾ ਕੋਈ ਨੋਟਿਸ ਨਾ ਲੈਣ ਤੇ ਐਲਾਨ ਕੀਤਾ ਕਿ ਮਿਤੀ 15 ਜੂਨ ਨੂੰ “ਪੰਜਾਬ ਮੰਡੀ ਬੋਰਡ ਦਫਤਰ ਮੋਹਾਲੀ” ਵਿਖੇ ਧਰਨਾ ਦੇ ਕੇ ਰੈਲੀ ਕੀਤੀ ਜਾਵੇਗੀ ਅਤੇ ਅੱਗੇ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ।
ਇਸ ਮੌਕੇ ਤੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਬਲਕਾਰ ਸਿੰਘ ਸੂਬਾ ਪ੍ਰਧਾਨ ਮੰਡੀ ਬੋਰਡ, ਵਿਜੈ ਕੁਮਾਰ ਰਿੰਕੂ, ਕੁਲਦੀਪ ਸਿੰਘ, ਰਮੇਸ਼ ਕੁਮਾਰ, ਸੁਖਵਿੰਦਰ ਸਿੰਘ, ਰਾਜੂ ਚੀਮਾ, ਹਰਪਾਲ ਸਿੰਘ, ਸੁਰੇਸ਼ ਕੁਮਾਰ, ਯੁਵਰਾਜ ਸਿੰਘ, ਅਜੈ ਕੁਮਾਰ, ਗੁਰਪ੍ਰੀਤ ਸਿੰਘ, ਹੈਪੀ ਸਿੰਘ, ਗੁਰਿੰਦਰ ਗੁਰੀ ਤੇ ਸਤਿਨਰਾਇਣ ਗੋਨੀ ਆਦਿ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button