ਜਥੇਬੰਦੀ ਦੀ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਰਮ ਰੌਣੀ ਨਾਲ ਮੀਟਿੰਗ ਹੋਈ
Sumanpreet Kaur ( The Mirror Time )
( ਪਟਿਆਲਾ )3 ਮਈ ਪਸ਼ੂ ਪਾਲਣ ਵਰਕਰਜ਼ ਯੂਨੀਅਨ ਦੀ ਮੀਟਿੰਗ ਦਿਆਲ ਸਿੰਘ ਸਿੱਧੂ ਸੂਬਾ ਪ੍ਰਧਾਨ ਤੇ ਚਮਕੌਰ ਸਿੰਘ ਧਾਰੋਕੀ ਸੂਬਾ ਜਨਰਲ ਸਕੱਤਰ ਦੀ ਪ੍ਰਧਾਨਗੀ ਹੇਠ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਫਾਰਮ ਰੋਣੀ ਨਾਲ ਹੋਈ। ਜਿਸ ਵਿਚ ਕੱਚੇ ਕਾਮਿਆਂ ਦੀ ਸੀਨੀਅਰਤਾ ਸੂਚੀ ਸੋਧ ਕੇ ਪੰਜਾਬ ਸਰਕਾਰ ਨੂੰ ਭੇਜਣ ਪਿਛਲੇ ਸਮੇਂ 2020 ਤੇ 2022 ਚ ਵਧੇ ਰੇਟਾਂ ਦਾ ਬਕਾਇਆ ਦੇਣਾ, ਸਾਰੇ ਕਰਮਚਾਰੀਆਂ ਨੂੰ ਵਰਦੀਆਂ ਅਤੇ ਨਿੱਤ ਵਰਤੋਂ ਦਾ ਸਮਾਨ ਦੇਣਾ,ਈ ਪੀ ਐਫ਼ ਦੀਆਂ ਸਟੇਟਮੈਂਟਾਂ ਅਤੇ ਈ,ਆਈ.ਐਸ ਦੇ ਕਾਰਡ ਬਣਾਉਣਾ,ਮਾਨਯੋਗ ਕੋਰਟਾ ਦੇ ਫ਼ੈਸਲੇ ਲਾਗੂ ਕਰਨਾ,ਲੰਮੇ ਸਮੇ ਤੋ ਕੰਮ ਕਰ ਰਹੇ ਕਾਮਿਆਂ ਨੂੰ ਸਰਕਾਰ ਦੀਆਂ ਹਦਾਇਤਾ ਮੁਤਾਬਕ ਸੈਮੀ ਸਕਿਲਡ ਤੇ ਸਕਿਲਡ ਦੇ ਰੇਟ ਦੇਣਾਂ, ਤਨਖਾਹ ਹਰ ਮਹੀਨੇ 7 ਤਰੀਕ ਤੱਕ ਦੇਣਾ ਅਤੇ ਹਰੇਕ ਕਰਮਚਾਰੀ ਦਾ ਸਰਕਾਰ ਆਪਣੇ ਪੱਧਰ ਤੇ ਬੀਮਾ ਕਰਾਉਣ ਦੀ ਮੰਗ ਕੀਤੀ ਗਈ ਇਸਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਸਰਕਾਰ 1185 ਕਾਮੇ ਭਰਤੀ ਕਰਨ ਬਾਰੇ ਵਿਚਾਰ ਕਰ ਰਹੀ ਹੈ ਉਨ੍ਹਾਂ ਵਿੱਚ ਲੰਮੇ ਸਮੇਂ ਤੋਂ ਵਿਭਾਗ ਵਿੱਚ ਕੰਮ ਕਰਦੇ ਕੱਚੇ ਕਾਮਿਆਂ ਨੂੰ ਪਹਿਲ ਦਿੱਤੀ ਜਾਵੇ ਇਸ ਦੇ ਨਾਲ ਹੀ ਸਕਿਉਰਟੀ ਦੇ ਨਾਂ ਤੇ 11000 ਰੁਪਏ ਲੇ ਕੇ ਇਕ ਠੇਕੇਦਾਰ ਵੱਲੋ ਜੋ ਆਮ ਲੋਕਾਂ ਦੀ ਲੁੱਟ ਕੀਤੀ ਜਾ ਰਹੀ ਹੈ ਉਸ ਨੂੰ ਰੋਕਿਆ ਜਾਵੇ ਮਾਨਯੋਗ ਡਿਪਟੀ ਡਾਇਰੈਕਟਰ ਵੱਲੋਂ ਜਿਥੇ ਅਪਣੇ ਪੱਧਰ ਦੀਆਂ ਮੰਗਾਂ ਫੌਰੀ ਹੱਲ ਕਰਨ ਦਾ ਭਰੋਸਾ ਦਵਾਇਆ ਅਤੇ ਕੱਚੇ ਕਾਮੇ ਪੱਕੇ ਕਰਨ ਦਾ ਮਸਲਾ ਅਤੇ ਸਰਕਾਰ ਨਾਲ ਸਬੰਧਤ ਮੰਗਾਂ ਸਰਕਾਰ ਦੇ ਧਿਆਨ ਵਿਚ ਲਿਆ ਕੇ ਇਨ੍ਹਾਂ ਨੂੰ ਪੂਰਾ ਕੀਤਾ ਜਾਵੇਗਾ ਅੱਜ ਦੀ ਮੀਟਿੰਗ ਵਿੱਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਦਰਸ਼ਨ ਬੇਲੂਮਾਜਰਾ ,ਜਸਬੀਰ ਖੋਖਰ, ਲਖਵਿੰਦਰ ਖਾਨਪੁਰ, ਜਸਵਿੰਦਰ ਸੋਜਾ ਅਤੇ ਪਸੂ ਪਾਲਣ ਵਰਕਰ ਯੂਨੀਅਨ ਵੱਲੋਂ ਤਰਸੇਮ ਸਿੰਘ ਕੂਲੇ ਮਾਜਰਾ,ਹਰਬੰਸ ਸਿੰਘ, ਪ੍ਕਾਸ ਚੰਦ, ਨਰਿੰਦਰਪਾਲ ਸਿੰਘ,ਰਿੰਕੂ ਨਾਭਾ.ਮਾਨ ਸਿੰਘ,ਭਜਨ ਸਿੰਘ ਲੰਗ,ਆਦਿ ਹਾਜਰ ਸਨ