Punjab-ChandigarhUncategorized

 ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ

Harpreet kaur ( The Mirror Time )

ਅੱਜ ਸੰਯੁਕਤ ਮੋਰਚਾ ਗੈਰ ਰਾਜਨੀਤਕ ਵਲੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਭਟੇੜੀ ਕਲਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵਲੋਂ ਡਿਪਟੀ ਕਮਿਸ਼ਨਰ ਪਟਿਆਲਾ ਰਾਹੀਂ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦੇ ਕੇ ਦੇਸ਼ ਦੇ ਲਈ ਅੰਤਰ ਰਾਸ਼ਟਰੀ ਪੱਧਰ ਤੇ ਮੈਡਲ ਜਿੱਤਣ ਵਾਲੇ ਪਹਿਲਵਾਨ 23 ਅਪ੍ਰੈਲ ਤੋਂ ਜੰਤਰ ਮੰਤਰ ਉਪਰ ਧਰਨੇ ਤੇ ਬੈਠੇ ਹਨ। ਭਾਪਜਾ ਸਾਂਸਦ ਅਤੇ ਕੁਸ਼ਤੀ ਮਹਾਸੰਘ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਦੇ ਉਪਰ ਮਹਿਲਾ ਪਹਿਲਵਾਨਾਂ ਦੇ ਯੋਨ ਸ਼ੋਸ਼ਣ ਦੇ ਗੰਭੀਰ ਅਰੋਪ ਹਨ। ਮਾਨਯੋਗ ਸੁਪਰੀਮ ਕੋਰਟ ਦੇ ਆਦੇਸ਼ਾਂ ਦੇ ਬਾਅਦ ਬ੍ਰਿਜ ਭੂਸ਼ਨ ਸ਼ਰਨ ਦੇ ਉਪਰ ਪਾਸਕੋ ਐਕਟ ਵਰਗੀਆਂ ਅਤੀ ਗੰਭੀਰ ਧਰਾਵਾ ਦੇ ਤਹਿਤ ਮਾਮਲੇ ਦਰਜ ਕੀਤੇ ਗਏ ਹਨ ਪਰੰਤੂ ਉਸ ਦੇ ਬਾਵਜੂਦ ਆਰੋਪੀ ਬ੍ਰਿਜ ਭੂਸ਼ਨ ਸ਼ਰਮਾ ਨੂੰ ਅੱਜ ਤੱਕ ਗ੍ਰਿਫਤਰ ਨਹੀਂ ਕੀਤਾ ਗਿਆ। ਇਸ ਤੋ਼ ਇਲਾਵਾ ਬ੍ਰਿਜ ਭੂਸ਼ਨ ਸ਼ਰਮਾ ਉਪਰ 302, 307 ਆਰਸਐਕਟ ਗੈਗਸਟਰ ਐਕਟ ਵਰਗੀਆਂ ਗੰਭੀਰ ਧਾਰਾਵਾਂ ਵਿੱਚ ਅਨੇਕਾ ਮਾਮਲੇ ਦਰਜ ਹਨ। ਮਾਨਯੋਗ ਰਾਸ਼ਟਰਪਤੀ ਤੋਂ ਆਪ ਸੰਵਿਧਾਨਕ ਤੌਰ ਤੇ ਭਾਰਤ ਸਰਵ ਉੱਚ ਪਦ ਉਪਰ ਬਿਰਾਜਮਾਨ ਹੈ ਅਤੇ ਸੰਵਿਧਾਨ ਨੂੰ ਬਚਾਉਣ ਦੀ ਜਿੰਮੇਵਾਰੀ ਆਪ ਜੀ ਦੀ ਹੈ। ਇਸ ਲਈ ਸੰਯੁਕਤ ਮੋਰਚਾ ਗੈਰ ਰਾਜਨੀਤਕ ਦੀਆਂ ਜਥੇਬੰਦੀਆਂ ਤੁਹਾਡੇ ਤੋਂ ਇਲਸਾਫ ਦੀ ਉਮੀਦ ਕਰਦੇ ਹਨ ਕਿ ਯੋਨ ਸ਼ੋਸ਼ਨ ਅਰੋਪੀ ਬ੍ਰਿਜ ਭੂਸ਼ਨ ਨੂੰ ਗ੍ਰਿਫਤਾਰ ਕੀਤਾ ਜਾਵੇ। ਇਸ ਮੌਕੇ ਗੁਰਧਿਆਨ ਸਿੰਘ ਸਿਉਣਾ, ਬਹਾਦਰ ਸਿੰਘ ਦਦਹੇੜਾ, ਜੋਰਾ ਸਿੰਘ ਬਲਬੇੜਾ, ਹੀਰਾ ਸਿੰਘ, ਹਰਪ੍ਰਤੀ ਸਿੰਘ ਸੀਲ, ਬਖਸ਼ੀਸ਼ ਸਿੰਘ ਹਰਪਾਲਪੁਰ, ਸਪਤਾਲ ਸਿੰਘ ਮਹਿਮਦਪੁਰ, ਜਗਦੀਪ ਸਿੰਘ ਅਲੁਣਾ, ਸਰਬਜੀਤ ਸਿੰਘ, ਹਰਨੇਕ ਸਿੰਘ ਸਿੱਧੂਵਾਲ, ਦਵਿੰਦਰ ਸਿੰਘ, ਬਲਕਾਰ ਸਿੰਘ ਜਸੋਵਾਲ ਆਦਿ ਕਿਸਾਨ ਆਗੂ ਮੌਕੇ ਤੇ ਹਾਜਰ ਹੋਏ।

Spread the love

Leave a Reply

Your email address will not be published. Required fields are marked *

Back to top button