ਸ਼ਹੀਦ ਭਗਤ ਸਿੰਘ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ
ਪਟਿਆਲਾ, 22 ਸਤੰਬਰ:
ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਹੁਕਮ ਅਨੁਸਾਰ ਵਣ ਮੰਡਲ ਅਫ਼ਸਰ (ਵਿਸਥਾਰ) ਵਿੱਦਿਆ ਸਾਗਰੀ ਆਰ.ਯੂ. ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਤਹਿਤ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਵਸ ਨੂੰ ਸਮਰਪਿਤ ਬੂਟੇ ਲਗਾਉਣ ਦੀ ਮੁਹਿੰਮ ਦੀ ਰਸਮੀ ਸ਼ੁਰੂਆਤ ਕੀਤੀ ਗਈ। ਵਣ ਮੰਡਲ (ਵਿਸਥਾਰ) ਦਫ਼ਤਰ ਪਟਿਆਲਾ ਵਿਖੇ ਡੀਐਫਓ ਵਿੱਦਿਆ ਸਾਗਰੀ ਨੇ ਸ਼ਹਿਰ ਦੇ ਸਮੂਹ ਵਾਤਾਵਰਣ ਸੇਵੀ ਸੰਗਠਨਾਂ ਦੇ ਅਹੁਦੇਦਾਰਾਂ ਨਾਲ ਰਲ ਕੇ ਹਾਰ-ਸ਼ਿੰਗਾਰ ਦਾ ਬੂਟਾ ਲਗਾਇਆ। ਬੂਟੇ ਲਗਾਉਣ ਦਾ ਸਪਤਾਹ 22 ਤੋਂ 28 ਸਤੰਬਰ ਤੱਕ ਮਨਾਇਆ ਜਾਵੇਗਾ।
ਇਸ ਮੌਕੇ ਵਾਤਾਵਰਣ ਸੇਵੀਆਂ ਨੂੰ ਸੰਬੋਧਿਤ ਕਰਦੇ ਹੋਏ ਡੀਐਫਓ ਵਿੱਦਿਆ ਸਾਗਰੀ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਬੂਟੇ ਲਗਾ ਕੇ ਜਿੱਥੇ ਅਸੀਂ ਵਾਤਾਵਰਣ ਦੀ ਖ਼ੁਸ਼ਹਾਲੀ ਵਿੱਚ ਯੋਗਦਾਨ ਪਾਵਾਂਗੇ ਉੱਥੇ ਹੀ ਸ਼ਹੀਦ ਭਗਤ ਸਿੰਘ ਦੀ ਯਾਦ ਅਤੇ ਯੋਗਦਾਨ ਦੇ ਮਹੱਤਵ ਬਾਰੇ ਨਵੀਂ ਪੀੜੀ ਨੂੰ ਵੀ ਜਾਗਰੂਕ ਕਰ ਸਕਾਂਗੇ। ਇਹ ਸ਼ਹੀਦ ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਵਾਤਾਵਰਣ ਸੇਵੀ ਸੰਗਠਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਬੂਟੇ ਲਗਾਉਣ ਦੀ ਇਸ ਮੁਹਿੰਮ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨ। ਹਰ ਵਿਅਕਤੀ ਘੱਟੋ ਘੱਟ ਇੱਕ ਬੂਟਾ ਲਗਾਵੇ ਅਤੇ ਮਾਪਿਆਂ ਵਾਂਗ ਉਸ ਦਾ ਪਾਲਣ-ਪੋਸਣ ਅਤੇ ਸੁਰੱਖਿਆ ਕਰੇ।
ਵਾਤਾਵਰਣ ਸੇਵੀ ਸੰਗਠਨਾਂ ਦੇ ਨੁਮਾਇੰਦਿਆਂ ਨੇ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਬੂਟੇ ਲਗਾਉਣ ਦਾ ਸਪਤਾਹ ਮਨਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਵਣ ਵਿਭਾਗ ਦੀ ਭਰਪੂਰ ਪ੍ਰਸ਼ੰਸਾ ਕੀਤੀ। ਉਨ੍ਹਾਂ ਭਰੋਸਾ ਦੁਆਇਆ ਕਿ ਉਹ ਇਸ ਪਵਿੱਤਰ ਕਾਰਜ ਨਾਲ ਵੱਧ ਤੋਂ ਵੱਧ ਲੋਕਾਂ ਨੂੰ ਜੋੜਨਗੇ ਅਤੇ ਬੂਟੇ ਲਗਾਉਣ ਦੇ ਨਾਲ ਨਾਲ ਉਸ ਦੀ ਸੰਭਾਲ ਨੂੰ ਵੀ ਯਕੀਨੀ ਬਣਾਉਣਗੇ। ਪਬਲਿਕ ਹੈਲਪ ਫਾਊਂਡੇਸ਼ਨ ਤੋਂ ਮੱਘਰ ਸਿੰਘ ਅਤੇ ਰਵਿੰਦਰ ਰਵੀ, ਹਿਊਮਨ ਰਾਈਟਸ ਮਿਸ਼ਨ ਪ੍ਰੋਟੈਕਸ਼ਨ ਪੰਜਾਬ ਤੋਂ ਅੰਗਰੇਜ਼ ਸਿੰਘ ਵਿਰਕ, ਉਮੰਗ ਵੈੱਲਫੇਅਰ ਫਾਊਂਡੇਸ਼ਨ ਤੋਂ ਅਨੁਰਾਗ ਆਚਾਰੀਆ, ਪੰਜਾਬ ਈਕੋ ਫਰੈਂਡਲੀ ਐਸੋਸੀਏਸ਼ਨ ਤੋਂ ਵਰਿੰਦਰ ਜੱਗਾ ਅਤੇ ਅਸ਼ਵਨੀ ਗਰਗ ਰੌਬਿਨ, ਹਰਿਆਵਲ ਪੰਜਾਬ ਤੋਂ ਬਲਜਿੰਦਰ ਠਾਕੁਰ ਅਤੇ ਸੁਰਿੰਦਰ ਕੁਮਾਰ, ਜਾਗਦੇ ਰਹੋ ਕਲੱਬ ਤੋਂ ਅਮਰਜੀਤ ਸਿੰਘ ਜਾਗਦੇ ਰਹੋ ਅਤੇ ਜਾਗਦੇ ਰਹੋ ਸਿੰਘ, ਮਿਸ਼ਨ ਲਾਲੀ ਅਤੇ ਹਰਿਆਲੀ ਤੋਂ ਰਵਿੰਦਰ ਸਿੰਘ, ਸ਼ਹੀਦ ਭਗਤ ਸਿੰਘ ਵੈੱਲਫੇਅਰ ਸੋਸਾਇਟੀ ਤੋਂ ਤਰਸੇਮ ਚੰਦ, ਹੀਰਾ ਬਾਗ ਰੈਜ਼ੀਡੈਂਟਸ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਟੇਕਚੰਦ ਰਿਸ਼ੀ, ਜਨਹਿੱਤ ਸਮਿਤੀ ਤੋਂ ਐਸਐਸ ਛਾਬੜਾ, ਸਰਵਮੈਤਰੀ ਫਾਊਂਡੇਸ਼ਨ ਤੋਂ ਲਖਵਿੰਦਰ ਸਰੀਨ ਅਤੇ ਯਾਦਵਿੰਦਰ ਸਿੰਘ, ਪੰਜਾਬੀ ਯੂਨੀਵਰਸਿਟੀ ਦੇ ਸੋਸ਼ਲ ਵਰਕ ਵਿਭਾਗ ਤੋਂ ਹਿਮਾਨੀ, ਹੈਲਥ ਅਵੇਅਰਨੈੱਸ ਸੋਸਾਇਟੀ ਤੋਂ ਜਸਵੰਤ ਸਿੰਘ, ਵਾਤਾਵਰਣ ਸੇਵੀ ਅਮਨਦੀਪ ਸਿੰਘ, ਅਮਨਵਿੰਦਰ ਸਿੰਘ, ਕੁਲਦੀਪ ਸਿੰਘ, ਗੁਰਪਿਆਰ ਸਿੰਘ, ਜਗਰਾਜ ਸਿੰਘ, ਤਰਜਿੰਦਰ ਸਿੰਘ, ਦਰਸ਼ਨ ਸਿੰਘ, ਕਰਮਵੀਰ ਸਿੰਘ, ਚਰਨਜੀਤ ਸਿੰਘ, ਸ਼ਿਆਮ ਸੁੰਦਰ ਨੇ ਆਪਣੇ ਵਿਚਾਰ ਸਾਂਝੇ ਕੀਤੇ। ਵਣ ਬੀਟ ਅਫ਼ਸਰ ਕੁਲਦੀਪ ਸਿੰਘ ਅਤੇ ਅਮਨ ਅਰੋੜਾ ਨੇ ਬਾਖੂਬੀ ਮੰਚ ਸੰਚਾਲਨ ਕੀਤਾ। ਵਣ ਰੇਂਜ ਅਫ਼ਸਰ (ਵਿਸਥਾਰ) ਪਟਿਆਲਾ ਸੁਰਿੰਦਰ ਸ਼ਰਮਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਮੰਡਲ ਸੁਪਰਡੈਂਟ ਹਰਵਿੰਦਰ ਸਿੰਘ ਕੌੜਾ, ਵਣ ਰੇਂਜ ਅਫ਼ਸਰ (ਵਿਸਥਾਰ) ਮੋਹਾਲੀ ਬਲਿਹਾਰ ਸਿੰਘ, ਵਣ ਰੇਂਜ ਅਫ਼ਸਰ (ਵਿਸਥਾਰ) ਲੁਧਿਆਣਾ ਪਰਨੀਤ ਕੌਰ, ਵਣ ਬਲਾਕ ਅਫ਼ਸਰ ਮਹਿੰਦਰ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।