Punjab-Chandigarh

ਮਜੀਠੀਆ ਨਾਲ ਮੁਲਾਕਾਤ ਤੋਂ ਬਾਅਦ ਬੋਲੇ ਸੁਖਬੀਰ, ਮਜੀਠੀਆ ਚੜ੍ਹਦੀਕਲਾ ਵਿਚ ਹਨ

ਪਟਿਆਲਾ, 1 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸੂਬੇ ਦੀ ਨਰਮਾ ਪੱਟੀ ’ਤੇ ਗੁਲਾਬੀ ਸੁੰਡੀ ਦੇ ਫਿਰ ਹਮਲੇ ਪ੍ਰਤੀ ਗੰਭੀਰ ਚਿੰਤਾ ਜ਼ਾਹਰ ਕਰਦਿਆਂ ਪੰਜਾਬ ਸਰਕਾਰ ਦੇ ਹੁਣ ਤੱਕ ਇਸ ਪ੍ਰਤੀ ਕਮਜ਼ੋਰ ਤੇ ਢਿੱਲੇ ਮੱਠੇ ਹੁੰਗਾਰੇ ਦੀ ਜ਼ੋਰਦਾਰ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਇਕ ਗੰਭੀਰ ਖ਼ਤਰਾ ਹੈ ਤੇ ਜੇਕਰ ਇਸਨੁੰ ਫੈਲਣ ਦਿੱਤਾ ਗਿਆ ਤਾਂ ਇਹ ਸੁਬੇ ਦੇ ਨਰਮਾ ਕਿਸਾਨਾਂ ਨੁੰ ਤਬਾਹ ਕਰ ਦੇਵੇਗਾ।
ਉਹਨਾਂ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰ ਤੁਰੰਤ ਮੌਕੇ ਵੱਲ ਰਵਾਨਾ ਕੀਤੇ ਜਾਣੇ ਚਾਹੀਦੇ ਹਨ ਅਤੇ ਇਸ ਮੁਸ਼ਕਿਲ ਦੇ ਟਾਕਰੇ ਲਈ ਕਿਸਾਨਾਂ ਨੁੰ ਲੋੜੀਂਦੀ ਜਾਣਕਾਰੀ ਪ੍ਰਦਾਨ ਕਰ ਕੇ ਉਹਨਾਂ ਦੀ ਮਦਦ ਕੀਤੀ ਜਾਣੀ ਚਾਹੀਦੀ ਹੈ।
ਸਰਦਾਰ ਬਾਦਲ ਨੇ ਡਿਪਟੀ ਕਮਿਸ਼ਨਰਾਂ ਨੁੰ ਵੀ ਕਿਹਾ ਕਿ ਉਹ ਵੀ ਪਹਿਲਾਂ ਤੋਂ ਤਿਆਰੀ ਰੱਖਣ ਤਾਂ ਜੋ ਫਸਲਾਂ ਦੇ ਹੋ ਰਹੇ ਨੁਕਸਾਨ ਤੇ ਕਿਸਾਨਾਂ ਨੁੰ ਪੈਣ ਵਾਲੇ ਘਾਟੇ ਦੀ ਪਹਿਲਾਂ ਹੀ ਸਮੀਖਿਆ ਸਮੇਂ ਸਿਰ ਕੀਤੀ ਜਾ ਸਕੇ ਤੇ ਕਿਹਾ ਕਿ ਸਰਕਾਰ ਨੁੰ ਵੀ ਪ੍ਰਭਾਵਤ ਨਰਮਾ ਉਤਪਾਦਕਾਂ ਲਈ ਪੂਰੇ ਮੁਆਵਜ਼ੇ ਦਾ ਐਲਾਨ ਕਰਨਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਸਰਦਾਰ ਬਾਦਲ ਨੇ ਸਾਬਕਾ ਕੇਂਦਰੀ ਮੰਤਰੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਨਾਲ ਸੀਨੀਅਰ ਅਕਾਲੀ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਪਟਿਆਲਾ ਜੇਲ੍ਹ ਵਿਚ ਮੁਲਾਕਾਤ ਕੀਤੀ।ਉਹਨਾਂ ਕਿਹਾ ਕਿ ਮਜੀਠੀਆ ਚੜ੍ਹਦੀਕਲਾ ਵਿਚ ਹਨ। ਸਾਰੀ ਪਾਰਟੀ ਅਤੇ ਸਾਰੇ ਸਹੀ ਸੋਚ ਰੱਖਣ ਵਾਲੇ ਲੋਕ ਪਾਰਟੀ ਲੀਹਾਂ ਤੋਂ ਉਪਰ ਉਠ ਕੇ ਉਹਨਾਂ ਨਾਲ ਖੜ੍ਹੇ ਹਨ ਕਿਉਂਕਿ ਉਹਨਾਂ ਖਿਲਾਫ ਇਕ ਦਾਗੀ ਡੀ ਜੀ ਪੀ ਨੇ ਦੇਸ਼ ਦੇ ਸਾਰੇ ਨਿਯਮ ਕਾਨੂੰਨ ਛਿੱਕੇ ਟੰਗ ਕੇ ਝੂਠਾ ਕੇਸ ਦਰਜ ਕਰਵਾਇਆ ਹੈ। ਉਹਨਾਂ ਕਿਹਾ ਕਿ ਇਹ ਕੇਸ ਮੁੱਖ ਮੰਤਰੀ ਚਰਨਜੀਤ ਸਿਘੰ ਚੰਨੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਕਹਿਣ ’ਤੇ ਦਰਜ ਹੋਇਆ ਜੋ ਸਪਸ਼ਟ ਤੌਰ ’ਤੇ ਅਕਾਲੀ ਦਲ ਦੇ ਖਿਲਾਫ ਬਦਲਾਖੋਰੀ ਦਾ ਮਾਮਲਾ ਹੈ। ਉਹਨਾਂ ਕਿਹਾ ਕਿ ਸਰਦਾਰ ਮਜੀਠੀਆ ਪੂਰੀ ਤਰ੍ਹਾਂ ਨਿਰਦੋਸ਼ ਹਨ ਅਤੇ ਸਾਨੁੰ ਹਰ ਮਾਮਲੇ ਵਿਚ ਨਿਆਂਪਾਲਿਕਾ ’ਤੇ ਪੂਰਨ ਭਰੋਸਾ ਹੈ।
ਸਾਬਕਾ ਉਪ ਮੁੱਖ ਮੰਤਰੀ ਨੇ ਭਾਰਤ ਸਰਕਾਰ ਨੁੰ ਆਖਿਆ ਕਿ ਉਹ ਆਪਣੀ ਬਚਾਅ ਮੁਹਿੰਮ ਵਿਚ ਤੇਜ਼ੀ ਲਿਆਵੇ ਤਾਂ ਜੋ ਯੂਕਰੇਨ ਵਿਚ ਫਸਿਆ ਹਰ ਭਾਰਤੀ ਵਿਦਿਆਰਥੀ ਤੇ ਹੋਰ ਨਾਗਰਿਕ ਸੁਰੱਖਿਅਤ ਕੱਢੇ ਜਾ ਸਕਣ।ਸਰਦਾਰ ਬਾਦਲ ਨੇ ਅਫਸੋਸ ਪ੍ਰਗਟ ਕੀਤਾ ਕਿ ਇਸ ਮਾਮਲੇ ਵਿਚ ਸੁਬਾ ਸਰਕਾਰ ਸੁੱਤੀ ਪਈ ਹੈ ਤੇ ਉਸਨੇ ਯੂਕਰੇਨ ਵਿਚ ਫਸੇ ਬੇਵੱਸ ਪੰਜਾਬੀ ਵਿਦਿਆਰਥੀਆਂ ਨੁੰ ਬਚਾਉਣ ਵਿਚ ਕੋਈ ਦਿਲਚਸਪੀ ਨਹੀਂ ਵਿਖਾਈ।


ਸਰਦਾਰ ਬਾਦਲ ਨੇ ਕਿਹਾ ਕਿ ਕਾਂਗਰਸ ਅੇਤ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਮੰਤਰੀਆਂ ਨੇ ਕਦੇ ਵੀ ਕਿਸੇ ਮਾਮਲੇ ’ਤੇ ਬੋਲਣ ਦਾ ਮੌਕਾ ਨਹੀਂ ਖੁੰਝਾਇਆ ਪਰ ਯੂਕਰੇਨ ਵਿਚ ਗੰਭੀਰ ਸੰਕਟ ਵਿਚ ਫਸੇ ਪੰਜਾਬੀ ਵਿਦਿਆਰਥੀਆਂ ਬਾਰੇ ਬੋਲਣ ਦੀ ਵਾਰੀ ਆਈ ਤਾਂ ਉਹ ਪਤਾ ਨਹੀਂ ਕਿਥੇ ਲੁੱਕ ਗਏ ਹਨ।ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਸਕੱਤਰ ਨੁੰ ਆਖਿਆ ਕਿ ਉਹ ਤੁਰੰਤ ਕੁਝ ਸੀਨੀਅਰ ਅਫਸਰ ਮੌਕੇ ਵੱਲ ਰਵਾਨਾ ਕਰਨ ਤਾਂ ਜੋ ਭਾਰਤ ਸਰਕਾਰ ਦੇ ਅਧਿਕਾਰੀਆਂ ਤੇ ਮੰਤਰੀਆਂ ਨਾਲ ਤਾਲਮੇਲ ਕਰ ਕੇ ਸਾਡੇ ਬਹਾਦਰ ਬੱਚੇ ਬਚਾਏ ਜਾ ਸਕਣ ਜੋ ਇਹਨਾਂ ਮੁਸ਼ਕਿਲਾਂ ਦਾ ਮੁਕਾਬਲਾ ਕਰ ਰਹੇ ਹਨ।  ਉਹਨਾਂ ਇਹ ਵੀ ਕਿਹਾ ਕਿ 24 ਘੰਟੇ ਦੀ ਹੈਲਪਲਾਈਨ ਸਥਾਪਿਤ ਕੀਤੀ ਜਾਵੇ ਤਾਂ ਜੋ ਯੂਕਰੇਨ ਵਿਚ ਫਸੇ ਵਿਅਕਤੀਆਂ ਦੇ ਪਰਿਵਾਰਾਂ ਦੀ ਮਦਦ ਕੀਤੀ ਜਾ ਸਕੇ। ਉਹਨਾਂ ਕਿਹਾ ਕਿ ਇਹਨਾਂ ਪਰਿਵਾਰਾਂ ਨੂੰ ਨੈਤਿਕ ਤੇ ਸਮਾਨ ਦੀ ਮਦਦ ਬਹੁਤ ਜ਼ਰੂਰੀਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਮਾਮਲੇ ਵਿਚ ਬੇਹੱਦ ਤਬਾਹੀ ਵਾਲੇ ਫੈਸਲੇ ਬਾਰੇ ਭਾਰਤ ਸਰਕਾਰ ਦੇ ਸਪਸ਼ਟੀਕਰਨ ਨੁੰ ਰੱਦ ਕਰਦੀ ਹੈ।ਸਰਦਾਰ ਬਾਦਲ ਨੇ ਕਿਹਾ ਕਿ ਅਕਾਲੀ ਦਲ ਦੇਸ਼ ਵਿਚ ਸਹੀ ਸੰਘੀ  ਢਾਂਚੇ ਦਾ ਹਮਾਇਤ ਰਿਹਾ ਹੈ ਤੇ ਉਹਨਾਂ ਕਿਹਾ ਕਿ ਸਾਡੀ ਅਕਾਲੀ ਦਲ ਤੇ ਬਸਪਾ ਸਰਕਾਰ  ਭਾਰਤ ਸਰਕਾਰ ’ਤੇ ਦਬਾਅ ਬਣਾਏਗੀ ਕਿ ਉਹ ਰਾਜਾਂ ਦੀ ਵਿੱਤੀ ਖੁਦਮੁਖਤਿਆਰੀ ਯਕੀਨੀ ਬਣਾਵੇ ਤੇ ਉਹ ਸ਼ਕਤੀਆਂ ਬਹਾਲ ਹੋਣ ਜੋ ਪਿਛਲੇ ਸਾਲਾਂ ਵਿਚ ਕੇਂਦਰ ਸਰਕਾਰ ਨੇ ਰਾਜਾਂ ਤੋਂ ਖੋਹ ਲਈਆਂ ਹਨ।
ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਚੋਣ ਪ੍ਰਦਰਸ਼ਨ ਦੀ ਗੱਲ ਕਰਦਿਆਂ ਪਾਰਟੀ ਪ੍ਰਧਾਨ ਨੇ ਕਿਹਾ ਕਿ ਗਠਜੋੜ ਲਾਮਿਸਾਲ ਜਿੱਤ ਹਾਸਲ ਕਰੇਗਾ ਤੇ ਸਾਰੇ ਜਾਅਲੀ ਸਰਵੇਖਣਾ ਤੇ ਭਵਿੱਖਬਾਣੀਆਂ ਨੁੰ ਗਲਤ ਸਾਬਤ ਕਰੇਗਾ ਤੇ ਆਸਾਨੀ ਨਾਲ ਸਰਕਾਰ ਬਣਾਏਗਾ।ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਵਿਕਾਸ ਲਈ ਵੋਟਾਂ ਪਾਈਆਂ ਹਨ ਤੇ ਉਹਨਾਂ ਸਾਡੇ ਟਰੈਕ ਰਿਕਾਰਡ ’ਤੇ ਵਿਸਾਹ ਕੀਤਾ ਹੈ। ਉਹਨਾਂ ਕਿਹਾ ਕਿ ਜਦੋਂ ਅਕਾਲੀ ਦਲ ਤੇ ਬਸਪਾ ਗਠਜੋੜ ਹੀ ਭਾਰੀ ਬਹੁਮਤ ਨਾਲ ਜਿੱਤ ਗਿਆ ਤਾਂ ਸਾਨੁੰ ਕਿਸੇ ਹੋਰ ਪਾਰਟੀ ਨਾਲ ਗਠਜੋੜ ਕਰਨ ਦੀ ਜ਼ਰੂਰਤ ਹੀ ਨਹੀਂ ਹੋਵੇਗੀ।

Spread the love

Leave a Reply

Your email address will not be published. Required fields are marked *

Back to top button