Punjab-Chandigarh

ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੋਨੂੰ ਚੀਮਾ ਨੇ ਵੱਖ ਵੱਖ ਸ਼ਿਵ ਮੰਦਿਰਾਂ ‘ਚ ਆਪਣੀ ਹਾਜ਼ਰੀ ਲਗਵਾਈ

1 ਮਾਰਚ (ਫਤਹਿਗੜ੍ਹ ਸਾਹਿਬ) – ਦੇਸ਼ ਤੇ ਸੂਬੇ  ਭਰ ‘ਚ ਅੱਜ ਸ਼ਿਵਰਾਤਰੀ ਦਾ ਤਿਉਹਾਰ ਧੂਮਧਾਮ ਤੇ ਸ਼ਰਧਾ   ਨਾਲ ਮਨਾਇਆ ਗਿਆ। ਇਸ ਮੌਕੇ ਤੇ ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਗੁਰਮੀਤ ਸਿੰਘ ਸੋਨੂੰ ਚੀਮਾ ਨੇ ਹਲਕਾ ਫਤਿਹਗਡ਼੍ਹ ਸਾਹਿਬ ਦੇ ਵੱਖ ਵੱਖ ਸ਼ਿਵ ਮੰਦਿਰਾਂ ਵਿੱਚ ਆਪਣੀ ਹਾਜ਼ਰੀ ਲਗਵਾਈ ਤੇ  ਸ਼ਿਵ ਪੂਜਾ ਕਰਨ ਵਿੱਚ ਆਪਣਾ ਯੋਗਦਾਨ ਪਾਇਆ ।  ਜਿਲ੍ਹੇ ਦੇ ਵੱਖ-ਵੱਖ ਸ਼ਿਵ ਮੰਦਰਾਂ ‘ਚ ਅੱਜ ਸਵੇਰ ਤੋਂ ਹੀ ਸ਼ਰਧਾਲੂਆਂ ਦੀਆਂ ਕਤਾਰਾਂ ਮੱਥਾ ਟੇਕਣ ਲਈ ਲੱਗਣੀਆ ਸ਼ੁਰੂ ਹੋ ਗਈਆਂ ਸਨ।  ਸ਼ਿਵਰਾਤਰੀ ਮੌਕੇ ਦੇਰ ਰਾਤ ਵੱਖ-ਵੱਖਂ ਥਾਵਾਂ ‘ਤੇ ਝਾਕੀਆ ਸਜਾਈਆ ਗਈਆਂ । ਇਸ ਮੌਕੇ ਸ਼ਹਿਰ ਦੇ ਸਾਰੇ ਮੰਦਰ ਫੁੱਲਾਂ ਅਤੇ ਦੀਪ ਮਾਲਾਵਾਂ ਨਾਲ ਸਜਾਏ ਗਏ ਸਨ। ਭਜਨ ਮੰਡਲੀਆਂ ਵਲੋਂ ਸ਼ਿਵ ਦੇ ਭਜਨ ਗਾਏ ਗਏ। ਥਾਂ-ਥਾਂ ਸੜਕਾਂ ‘ਤੇ ਭੋਲੇ ਦੇ ਨਾਂ ਦੇ ਲੰਗਰ ਲੋਕਾਂ ਵਲੋਂ ਲਾਏ ਗਏ ਸਨ। ਇਸ ਮੌਕੇ  ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਡੇਰਾ,  ਸਾਬਕਾ ਚੇਅਰਮੈਨ ਬਰਿੰਦਰ ਸਿੰਘ ਸੋਢੀ,ਸੁਖਵਿੰਦਰ ਸਿੰਘ ਘੁਮੰਡਗਡ਼੍ਹ, ਨਰਿੰਦਰ ਸਿੰਘ ਰਸੀਦਪੁਰਾ ਤੇ ਅਕਾਲੀ ਦਲ ਦੇ ਹੋਰ ਅਹੁਦੇਦਾਰ ਤੇ ਵਰਕਰ ਸਾਹਿਬਾਨ ਵੀ ਆਦਿ ਹਾਜਰ ਸਨ।

Spread the love

Leave a Reply

Your email address will not be published. Required fields are marked *

Back to top button