Punjab-Chandigarh

ਜੋਗੀਪੁਰ ’ਚ ਆੜ੍ਹਤੀ ਚਰਨਦੀਪ ਸਿੰਘ ਨੇ ਸੈਂਕੜੇ ਸਾਥੀਆਂ ਸਣੇ ‘ਝਾੜੂ’ ਛੱਡ ਕੇ ‘ਤੱਕੜੀ’ ਫੜੀ

Ajay verma

14 ਜਨਵਰੀ ( ਸਨੌਰ ): ਵਿਧਾਨ ਸਭਾ ਹਲਕਾ ਸਨੌਰ ਤੋਂ ਚੋਣ ਲੜ ਰਹੇ ਅਕਾਲੀ-ਬਸਪਾ ਉਮੀਦਵਾਰ ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਚੋਣ ਮੁਹਿੰਮ ਨੂੰ ਉਦੋਂ ਇਕ ਹੋਰ ਵੱਡਾ ਹੁਲਾਰਾ ਮਿਲਿਆ ਜਦੋਂ ਪਿੰਡ ਜੋਗੀਪੁਰ ’ਚ ਚਰਨਦੀਪ ਸਿੰਘ ਆੜ੍ਹਤੀ, ਜਗਬੀਰ ਸਿੰਘ ਜੱਗੀ, ਜਸਵੀਰ ਸਿੰਘ, ਜਸਿਵੰਦਰ ਸਿੰਘ, ਗੁਰਜੀਤ ਸਿੰਘ, ਗੁਬਿੰਦਰ ਸਿੰਘ, ਗਮਦੂਰ ਸਿੰਘ ਅਤੇ ਗੁਰਮੇਲ ਸਿੰਘ ਆਪਣੇ ਪਰਿਵਾਰ ਅਤੇ ਆਪਣੇ ਸੈਂਕੜੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਨੂੰ ਛੱਡ ਕੇ ਸ਼ੋ੍ਰਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।
ਪਾਰਟੀ ’ਚ ਸ਼ਾਮਲ ਹੋਣ ਵਾਲੇ ਸਮੁੱਚੇ ਪਰਿਵਾਰਾਂ ਨੂੰ ਵਿਧਾਇਕ ਚੰਦੂਮਾਜਰਾ ਨੇ ਜੀ ਆਇਆਂ ਆਖਿਆ। ਇਸ ਮੌਕੇ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੇ ਕਹਿਣ ਨੂੰ ਹੀ ‘ਆਮ’ ਰਹਿ ਗਈ ਹੈ ਜਦੋਂਕਿ ਇਸਦੀ ਸੋਚ ਵੱਡੇ ਕਾਰਪੋਰੇਟ ਘਰਾਣਿਆਂ ਤੋਂ ਘੱਟ ਨਹੀਂ ਹੈ। ਸਿਰਫ਼ ਟਿਕਟਾਂ ਦੀ ਵੰਡ ਸਮੇਂ ਹੀ ਕਰੋੜਾਂ ਰੁਪਏ ਇਕੱਠਾ ਕਰਨ ਨਾਲ ‘ਆਪ’ ਆਗੂਆਂ ਦੀ ਪੰਜਾਬ ਪ੍ਰਤੀ ਲੋਟੂ ਸੋਚ ਨੂੰ ਉਜਾਗਰ ਕਰ ਦਿੱਤਾ ਹੈ। ਉਨ੍ਹਾਂ ਆਖਿਆ ਕਿ ‘ਆਪ’ ਦੀ ਨਾ ਸੋਚ ਪੰਜਾਬ ਪੱਖੀ ਹੈ ਅਤੇ ਨਾ ਹੀ ਸੁਭਾਅ। ਪੰਜਾਬ ਦੇ ਅਣਖੀ ਲੋਕ ਬਾਹਰੋਂ ਆਏ ਕਿਸੇ ਵੀ ਵਿਅਕਤੀ ਨੂੰ ਪੰਜਾਬ ਦੀ ਵਾਗਡੋਰ ਨਹੀਂ ਸੌਂਪਣਗੇ ਕਿਉਂਕਿ ਲੋਕ ਇਹ ਸਮਝ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦਾ ਮਕਸਦ ਪੰਜਾਬ ਨੂੰ ਦੋਵੇਂ ਹੱਥੀਂ ਲੁੱਟਣਾ ਹੀ ਹੈ।
ਅਖ਼ੀਰ ਵਿਚ ਉਨ੍ਹਾਂ ਆਖਿਆ ਕਿ ਲੋਕ ਕੇਜਰੀਵਾਲ ਦੀਆਂ ਵਰੰਟੀਆਂ ਦਾ ਭਰੋਸਾ ਬਿਲਕੁਲ ਵੀ ਨਾ ਕਰਨ ਕਿਉਂਕਿ ਇਸਨੇ ਚੋਣਾਂ ਮਗਰੋਂ ਪੰਜਾਬ ਵੱਲ ਮੂੰਹ ਵੀ ਨਹੀਂ ਕਰਨਾ ਜਦੋਂਕਿ ਅਕਾਲੀ ਦਲ ਹਮੇਸ਼ਾਂ ਪੰਜਾਬ ਅਤੇ ਪੰਜਾਬੀਅਤ ਦੇ ਹਿੱਤਾਂ ਲਈ ਹਿੱਕ ਡਾਹ ਕੇ ਖੜ੍ਹਨ ਵਾਲੀ ਪਾਰਟੀ ਹੈ ਅਤੇ ਪੰਜਾਬ ਦੀ ਪਾਰਟੀ ਹੋਣ ਨਾਤੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਚੰਗੀ ਤਰ੍ਹਾਂ ਸਮਝਦੀ ਹੈ।
ਇਸ ਮੌਕੇ ਸ਼ਰਨਜੀਤ ਸਿੰਘ ਜੋਗੀਪੁਰ, ਤਰਨ ਜੋਗੀਪੁਰ, ਹਰਮਿੰਦਰ ਜੋਗੀਪੁਰ, ਹਰਬੰਸ ਸਿੰਘ ਜੋਗੀਪੁਰ, ਕਰਮਜੀਤ ਸਿੰਘ ਜੋਗੀਪੁਰ, ਸਤਨਾਮ ਸਿੰਘ ਜੋਗੀਪੁਰ, ਕਿ੍ਰਸਨ ਸਨੌਰ, ਗੁਰਦੀਪ ਸਿੰਘ ਸੇਖੂਪੁਰਾ, ਬਿੰਦਰ ਬਹਾਦੁਰਗੜ੍ਹ, ਭੁਪਿੰਦਰ ਗੰਗਰੋਲੀ, ਭੁਪਿੰਦਰ ਸਨੌਰ, ਲਖਵਿੰਦਰ ਸਨੌਰ, ਜਸਪ੍ਰੀਤ ਬੱਤਾ, ਅਕਾਸ ਨੌਰੰਗਵਾਲ, ਭੋਲਾ ਕੋਟਲਾ ਗਹੇਰੁ,ਗੁਰਬੀਰ ਜੋਗੀਪੁਰ ਵੀ ਹਾਜ਼ਰ ਸਨ।

Spread the love

Leave a Reply

Your email address will not be published. Required fields are marked *

Back to top button