Punjab-Chandigarh

ਪੰਜਾਬ ਵਿੱਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਨਤਾ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾ ਰਹੀਆਂ ਹਨ : ਜਗਦੀਪ ਚੀਮਾ

13 ਜਨਵਰੀ ( ਫਤਹਿਗੜ੍ਹ ਸਾਹਿਬ ) ਆਪੋ ਧਾਪੀ ਵਿੱਚ ਪਈਆਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੱਲੋਂ ਹੁਣ ਤਕ ਮੁੱਖ ਮੰਤਰੀ ਦਾ ਚਿਹਰਾ ਅਨਾਊਂਸ ਨਾ ਕੀਤੇ ਜਾਣਾ ਇਸ ਗੱਲ ਨੂੰ ਸਪਸ਼ਟ ਕਰਦਾ ਹੈ ਕਿ  ਕੇਵਲ ਸੱਤਾ ਹਥਿਆਉਣਾ ਹੀ ਇਨ੍ਹਾਂ ਪਾਰਟੀਆਂ ਦਾ  ਮਕਸਦ ਹੈ ਜਦ ਕਿ ਮੁੱਖ ਮੰਤਰੀ ਦੇ ਤੌਰ ਤੇ ਕਿਸੇ ਨੂੰ ਅੱਗੇ ਨਾ ਕਰਨਾ  ਇਹ ਗੱਲ ਸਪੱਸ਼ਟ ਕਰਦਾ ਹੈ ਕਿ ਇਨ੍ਹਾਂ ਕੋਲ ਕੋਈ ਯੋਗ ਮੁੱਖ ਮੰਤਰੀ ਲਈ ਵਿਅਕਤੀ ਹੀ ਨਹੀਂ ਇਨ੍ਹਾ ਵਿਚਾਰਾਂ  ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਪ੍ਰਧਾਨ ਮੇਰੇ ਹਲਕਾ ਉਮੀਦਵਾਰ  ਜਗਦੀਪ ਸਿੰਘ ਚੀਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ  ।ਉਨ੍ਹਾਂ ਕਿਹਾ ਕਿ ਸੱਤਾ ਵਿੱਚ ਆਉਣ ਲਈ ਇਨ੍ਹਾਂ ਪਾਰਟੀਆਂ ਵੱਲੋਂ ਪੰਜਾਬ ਦੀ ਜਨਤਾ ਨਾਲ ਵੱਡੇ ਵੱਡੇ ਦਾਅਵੇ ਕੀਤੇ ਜਾ ਰਹੇ ਹਨ ਪ੍ਰੰਤੂ ਉਹ ਇਨ੍ਹਾਂ ਆਪਣੇ ਮਨਸੂਬਿਆਂ ਵਿੱਚ ਕਦੇ ਕਾਮਯਾਬ ਨਹੀਂ ਹੋ ਸਕਣਗੇ ਕਿਉਂਕਿ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਝੂਠੇ ਲਾਰੇ ਅਤੇ ਵਾਅਦੇ ਕਰਕੇ ਪੰਜਾਬ ਦੀ ਜਨਤਾ ਨਾਲ ਜਿਥੇ ਸੱਤਾ ਤਾਂ ਹਥਿਆ ਲਈ ਪ੍ਰੰਤੂ ਇਨ੍ਹਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨ ਵਿੱਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ ਤੇ ਉਸੇ ਤਰ੍ਹਾਂ ਹੁਣ ਆਮ ਆਦਮੀ ਪਾਰਟੀ ਵੀ ਪੰਜਾਬ ਦੇ ਲੋਕਾਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਦਿਖਾਉਣ ਲੱਗੀ ਹੋਈ ਹੈ ਪ੍ਰੰਤੂ ਪਿਛਲੇ  ਸਮੇਂ ਵਿੱਚ ਧੋਖਾ ਖਾ ਚੁੱਕੀ ਰਾਜ ਦੀ ਜਨਤਾ ਹੁਣ ਇਨ੍ਹਾਂ ਪਾਰਟੀਆਂ ਦੀਆਂ ਗੱਲਾਂ ਵਿਚ ਕਦੇ ਨਹੀਂ ਆਵੇਗੀ  । ਜਥੇਦਾਰ ਚੀਮਾ ਨੇ ਕਿਹਾ ਕਿ ਪੰਜਾਬ ਨੂੰ ਕੇਵਲ ਤੇ ਕੇਵਲ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਹੀ  ਵਿਕਾਸ ਦੀਆਂ ਲੀਹਾਂ ਤੇ ਲਿਆ ਕੇ  ਰਾਜ ਨਿਵਾਸੀਆਂ ਨੂੰ ਸੁੱਖ ਸਹੂਲਤਾਂ ਤੇ ਸੁਵਿਧਾਵਾਂ ਪ੍ਰਦਾਨ ਕਰ ਸਕਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਜੋ ਰਾਜ ਦਾ ਵਿਕਾਸ ਕਰਵਾਇਆ ਸਭ ਦੇ ਸਾਹਮਣੇ ਹੈ । ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਭਰ ਵਿੱਚ ਚਹੁੰ ਮਾਰਗੀ ਸੜਕਾਂ ਦੇ ਜਾਲ ਵਿਛਾ ਕੇ ਜਿਥੇ ਓਵਰਬ੍ਰਿਜ ਬਣਾਏ  ਉੱਥੇ ਹੀ ਬਿਜਲੀ ਦੀ ਕਿੱਲਤ ਨੂੰ ਦੂਰ ਕਰਨ ਲਈ ਵੱਡੇ ਵੱਡੇ ਬਿਜਲੀ ਪ੍ਰਾਜੈਕਟਾਂ ਤੂੰ ਵੀ ਸਥਾਪਤ ਕੀਤਾ ਤੇ ਜਦੋਂ ਪੰਜਾਬ ਦੀ ਜਨਤਾ ਨੂੰ ਝੂਠੇ ਵਾਅਦੇ ਕਰਕੇ ਕਾਂਗਰਸ ਪਾਰਟੀ ਨੇ ਸੱਤਾ ਹਾਸਲ ਕੀਤੀ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੱਲੋਂ ਪੰਜਾਬ ਦੀ ਜਨਤਾ ਨੂੰ ਜਾਰੀ ਸੁਵਿਧਾਵਾਂ ਨੂੰ ਬੰਦ ਕਰਕੇ ਰੱਖ ਦਿੱਤਾ ਜੋ ਇਕ ਰਾਜ ਦੀ ਜਨਤਾ ਨਾਲ ਵੱਡਾ  ਧੋਖਾ ਹੈ । ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਪਾਰਟੀ ਦੇ ਰਾਜ ਵਿੱਚ ਹਰੇਕ ਵਰਗ ਦੁਖੀ ਹੋ ਕੇ ਸੜਕਾਂ ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਇਆ ਪਿਆ ਹੈ ਕਿਉਂਕਿ ਉਨ੍ਹਾਂ ਦੀਆਂ ਕਿਸੇ ਵੀ  ਮੰਗਾਂ ਨੂੰ ਪੂਰਾ ਨਹੀਂ ਕੀਤਾ ਗਿਆ  ਜੇ ਇਹ ਸਾਰੇ ਵਰਗ ਹੁਣ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਪ੍ਰਤੀ ਆਪਣਾ ਗੁੱਸਾ ਕੱਢਣਗੀਆਂ ਅਤੇ ਅਸਲ ਹਕੀਕਤ ਸਾਹਮਣੇ ਲਿਆਉਣਗੀਆਂ ਕਿ ਕਿਸ ਤਰ੍ਹਾਂ ਝੂਠੇ ਵਾਅਦੇ  ਜਨਤਾ ਨਾਲ ਕਰਕੇ ਸਰਕਾਰਾਂ ਮਨਾਈਆਂ ਅਤੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਸਾਬਤ ਹੋਏ  । ਇਸ ਮੌਕੇ ਹੋਰਨਾਂ ਤੋਂ ਇਲਾਵਾ ਸਰਬਜੀਤ ਸਿੰਘ ਝਿੰਜਰ ਪ੍ਰਧਾਨ ਯੂਥ ਅਕਾਲੀ ਦਲ, ਕੁਲਵਿੰਦਰ ਸਿੰਘ ਡੇਰਾ ਖਜ਼ਾਨਚੀ ਜ਼ਿਲ੍ਹਾ ਅਕਾਲੀ ਦਲ, ਦਵਿੰਦਰ ਸਿੰਘ ਰਸੀਦਪੁਰਾ, ਹਰਮੀਤ ਸਿੰਘ ਖਾਲਸਾ   ਅਤੇ ਹੋਰ ਅਕਾਲੀ ਦਲ ਦੇ ਵਰਕਰ ਸਾਹਿਬਾਨ ਵੀ ਹਾਜ਼ਰ ਸਨ  ।

Spread the love

Leave a Reply

Your email address will not be published.

Back to top button