ਸ.ਮਿ.ਸ.ਮੈਣ ਦੇ 10 ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਹਾਸਲ ਕੀਤੇ 100 ਵਿਚੋਂ 100 ਅੰਕ
Suman(The Mirror time )
(ਪਟਿਆਲਾ)- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਦੀ ਬੋਰਡ ਪ੍ਰੀਖਿਆ-2024 ਦਾ ਨਤੀਜਾ ਐਲਾਨਿਆ ਗਿਆ।ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੀ ਅੱਠਵੀਂ ਦੀ ਬੋਰਡ ਪ੍ਰੀਖਿਆ ਦਾ ਨਤੀਜਾ ਸ਼ਾਨਦਾਰ ਰਿਹਾ ਸਕੂਲ ਦੇ 28 ਵਿਦਿਆਰਥੀਆਂ ਨੇ ਇਸ ਪ੍ਰੀਖਿਆ ਵਿੱਚ ਭਾਗ ਲਿਆ ਅਤੇ ਸਾਰੇ ਵਿਦਿਆਰਥੀ ਚੰਗੇ ਅੰਕ ਪ੍ਰਾਪਤ ਕਰਕੇ ਪਾਸ ਹੋਏ।ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਇਸ ਸਕੂਲ ਦਾ ਕੰਪਿਊਟਰ ਸਾਇੰਸ ਵਿਸ਼ੇ ਦਾ ਨਤੀਜਾ ਬਹੁਤ ਹੀ ਸ਼ਾਨਦਾਰ ਰਿਹਾ। ਕੰਪਿਊਟਰ ਸਾਇੰਸ ਵਿਸ਼ੇ ਵਿੱਚ ਸਭ ਵਿਦਿਆਰਥੀਆਂ ਨੇ 90 ਪ੍ਰਤੀਸ਼ਤ ਤੋਂ ਵੱਧ ਅੰਕ ਪ੍ਰਾਪਤ ਕੀਤੇ।ਸਰਕਾਰੀ ਮਿਡਲ ਸਕੂਲ ਮੈਣ (ਪਟਿਆਲਾ) ਦੀ ਕਮਲ ਕੌਰ, ਅਨੂਪ੍ਰੀਤ ਕੌਰ, ਰਜਨੀ ਯਾਦਵ, ਅਨੀਤਾ ਰਾਣੀ, ਨਿਸ਼ਾ ਕੁਮਾਰੀ, ਸੰਜੂ, ਚਾਂਦਨੀ, ਕੁਲਵੀਰ ਕੌਰ, ਦੀਪਿਕਾ ਅਤੇ ਸੰਦੀਪ ਕੁਮਾਰ ਤਿਵਾੜੀ ਨੇ ਅੱਠਵੀਂ ਦੀ ਬੋਰਡ ਪ੍ਰੀਖਿਆ ਵਿੱਚ ਕੰਪਿਊਟਰ ਸਾਇੰਸ ਵਿਸ਼ੇ ਵਿੱਚ 100 ਵਿੱਚੋਂ 100 ਅੰਕ ਪ੍ਰਾਪਤ ਕਰਕੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਸ੍ਰੀਮਤੀ ਮੋਨਿਕਾ ਅਰੋੜਾ (ਸਕੂਲ ਇੰਚਾਰਜ) ਨੇ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਅਤੇ ਸਮੂਹ ਵਿਦਿਆਰਥੀਆਂ ਨੂੰ ਕੰਪਿਊਰ ਸਾਇੰਸ ਵਿਸ਼ੇ ਵਿੱਚ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿਤੀ ਸ੍ਰੀਮਤੀ ਮੋਨਿਕਾ ਅਰੋੜਾ (ਸਕੂਲ ਇੰਚਾਰਜ) ਜੀ ਨੇ ਕਿਹਾ ਸ੍ਰੀ ਮਨਪ੍ਰੀਤ ਸਿੰਘ (ਕੰਪਿਊਟਰ ਫੈਕਲਟੀ) ਨੇ ਵਿਦਿਆਰਥੀਆਂ ਤੇ ਬਹੁਤ ਮਿਹਨਤ ਕੀਤੀ ਸੀ, ਜਿਸ ਦੇ ਸਿੱਟੇ ਵੱਜੋਂ ਵਿਦਿਆਰਥੀਆਂ ਨੇ ਕੰਪਿਊਟਰ ਸਾਇੰਸ ਵਿਸ਼ੇ ਵਿੱਚ ਸ਼ਾਨਦਾਰ ਅੰਕ ਪ੍ਰਾਪਤ ਕੀਤੇ ਹਨ। ਸ੍ਰੀਮਤੀ ਮੋਨਿਕਾ ਅਰੋੜਾ ਜੀ ਨੇ ਕਿਹਾ ਸਕੂਲ ਦੇ ਬਾਕੀ ਵਿਦਿਆਰਥੀਆਂ ਨੂੰ ਵੀ ਇਹਨਾਂ ਵਿਦਿਆਰਥੀਆਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਅਤੇ ਪੜ੍ਹਾਈ ਵਿੱਚ ਹੋਰ ਮਿਹਨਤ ਕਰਨੀ ਚਾਹੀਦੀ ਹੈ ਇਸ ਮੌਕੇ ਤੇ ਸ੍ਰੀਮਤੀ ਵੰਦਨਾ ਗੁਪਤਾ (ਹਿੰਦੀ ਮਿਸਟ੍ਰੈਸ), ਸ੍ਰੀ ਦੀਪਇੰਦਰ ਸਿੰਘ (ਪੀ.ਟੀ.ਆਈ) ਅਤੇ ਸ੍ਰੀਮਤੀ ਵੰਦਨਾ ਜੈਨ (ਸ.ਸ. ਮਿਸਟ੍ਰੈਸ) ਮੋਜੂਦ ਸਨ।