EducationPunjab-ChandigarhTop News
ਜਪਨੀਤ ਪਾਲ ਸਿੰਘ ਨੇ ਦਸਵੀ ਜਮਾਤ ਵਿੱਚੋ 93% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਪਟਿਆਲੇ ਦਾ ਨਾਮ ਰੋਸ਼ਨ ਕੀਤਾ
Harpreet Kaur ( The Mirror Time)
(ਪਟਿਆਲਾ) ਸੀ.ਬੀ .ਐਸ. ਵੱਲੋ ਦਸਵੀ ਜਮਾਤ ਦੇ ਨਤੀਜੇ ਦਾ ਐਲਾਨ ਕੀਤਾ ਗਿਆ ਜਿਸ ਵਿਚ ਡੀ .ਏ . ਬੀ ਪਬਲਿਕ ਸਕੂਲ ਦੇ ਵਿਦਿਆਰਥੀ ਜਪਨੀਤ ਪਾਲ ਸਿੰਘ ਸਪਰਾ ਨੇ 93% ਅੰਕ ਪ੍ਰਾਪਤ ਕਰਕੇ ਆਪਣੇ ਸਕੂਲ ਸਮੇਤ ਮਾਪਿਆਂ ਦਾ ਨਾਂ ਰੋਸ਼ਨ ਕੀਤਾ ਜਪਨੀਤ ਦਾ ਜਨਮ ਮੱਧਵਰਗੀ ਪਰਿਵਾਰ ਵਿਚ ਹੋਇਆ। ਜਪਨੀਤ ਨੂੰ ਬਚਪਨ ਵਿਚ ਪੜ੍ਹਨ ਦਾ ਬਹੁਤ ਸ਼ੋਂਕ ਸੀ ਜਪਨੀਤ ਨੇ ਕਿਹਾ ਕਿ ਅਧਿਆਪਕਾਂ ਵਲੋਂ ਸਖਤ ਮਿਹਨਤ ਕਾਰਵਾਈ ਗਈ ਅਤੇ ਪਰਿਵਾਰ ਵਲੋਂ ਦਿੱਤੇ ਗਏ ਹਰ ਪੱਖੋਂ ਸਮਰਥਨ ਸਦਕਾ ਹੀ ਉਸਨੇ ਇਹ ਮੁਕਾਮ ਹਾਸਿਲ ਕੀਤਾ ਹੈ ਜਪਨੀਤ ਦੇ ਪਿਤਾ ਦਵਿੰਦਰਪਾਲ ਸਿੰਘ ਅਤੇ ਮਾਤਾ ਗੁਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਦੇ ਸਪੁੱਤਰ ਨੇ ਸਕੂਲ ਅਤੇ ਉਹਨਾਂ ਦਾ ਰੋਸ਼ਨ ਕੀਤਾ ਹੈ ਇਸ ਮੌਕੇ ਸਕੂਲ ਪ੍ਰਿਸੀਪਲ ਵਿਵੇਕ ਤਿਵਾੜੀ ਨੇ ਵੀ ਬੱਚਿਆਂ ਦੀ ਹੌਸਲਾ ਅਫਜਾਈ ਕੀਤੀ